Wednesday, April 29, 2026

ਨੇਤਰਦਾਨ ਪੰਦਰਵਾੜੇ ਸਬੰਧੀ ਜ਼ਿਲ੍ਹਾ ਪੱਧਰੀ ਸੈਮੀਨਾਰ

ਕਿਸੇ ਦਾ ਹਨੇਰਾ ਜੀਵਨ ਰੁਸ਼ਨਾ ਸਕਦੀਆਂ ਹਨ ਦਾਨ ਕੀਤੀਆਂ ਅੱਖਾਂ – ਡਾ. ਬੱਸਣ

PPN06091414
ਜਲੰਧਰ, 6 ਸਤੰਬਰ (ਪਵਨਦੀਪ ਸਿੰਘ)- ਤੁਹਾਡੀਆਂ ਅੱਖਾਂ ਕਿਸੇ ਵਿਅਕਤੀ ਦੇ ਜੀਵਨ ਵਿਚੋਂ ਹਨੇਰੇ ਨੂੰ ਸਦਾ ਲਈ ਦੂਰ ਕਰਕੇ ਉਸ ਨੂੰ ਰੁਸ਼ਨਾ ਸਕਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਆਰ. ਐਲ ਬੱਸਣ ਨੇ 25 ਅਗਸਤ ਤੋਂ 8 ਸਤੰਬਰ ਤੱਕ ਮਨਾਏ ਜਾ ਰਹੇ ਨੇਤਰਦਾਨ ਪੰਦਰਵਾੜੇ ਸਬੰਧੀ ਸ਼ਹੀਦ ਬਾਬੂ ਲਾਭ ਸਿੰਘ ਨਰਸਿੰਗ ਸਕੂਲ ਜਲੰਧਰ ਵਿਖੇ ਜ਼ਿਲ੍ਹਾ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਹੁਣ ਤੱਕ 920 ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਗਿਆ ਹੈ ਅਤੇ 50 ਮਰੀਜ਼ਾਂ ਦਾ ਸਿਵਲ ਹਸਪਤਾਲ ਵਿਚ ਅੱਖਾਂ ਦਾ ਆਪ੍ਰੇਸ਼ਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਿੰਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਗਿਆ ਤੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਤਿੰਨ ਕੈਂਪ ਲਗਾਏ ਗਏ ਹਨ ਜਿਨ੍ਹਾਂ ਵਿਚੋਂ ਦੋ ਸਰਕਾਰੀ ਤੌਰ ‘ਤੇ ਅਤੇ ਇਕ ਮਾਲੀ ਮਦਦ ਨਾਲ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦਾ ਆਈ ਮੋਬਾਇਲ ਵਿੰਗ ਆਪਣੀ ਵਧੀਆ ਕਾਰਗੁਜ਼ਾਰੀ ਕਰਕੇ ਪੂਰੇ ਪੰਜਾਬ ਵਿਚੋਂ ਦੂਸਰੇ ਨੰਬਰ ‘ਤੇ ਆਇਆ ਹੈ। ਡਾ ਬੱਸਣ ਨੇ ਕਿਹਾ ਕਿ ਅੱਖਾਂ ਕੁਦਰਤ ਦੀ ਅਨਮੋਲ ਦੇਣ ਹਨ, ਜਿਨ੍ਹਾਂ ਦਾ ਖਿਲਾਲ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਨਾਲ ਰੋਸ਼ਨੀ ਤੋਂ ਵਾਂਝੇ ਹੋਣਾ ਪੈ ਸਕਦਾ।
ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਆਈ ਮੋਬਾਇਲ ਯੂਨਿਟ ਡਾ ਸ਼ਮਸ਼ੇਰ ਸਿੰਘ ਮਾਨ ਵੱਲੋਂ ਨੇਤਰਦਾਨ ਪੰਦਰਵਾੜੇ ਦੌਰਾਨ ਜ਼ਿਲ੍ਹੇ ਭਰ ਵਿਚ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਦੱਸਿਆ। ਇਸ ਮੌਕੇ ਸਿਵਲ ਸਰਜਨ ਵੱਲੋਂ ਪੰਦਰਵਾੜੇ ਦੌਰਾਨ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਬੜਾ ਪਿੰਡ, ਮਹਿਤਪੁਰ, ਜੰਡਿਆਲਾ ਤੇ ਬਿਲਗਾ ਦੇ ਉਪਥੈਮਿਕ ਅਫ਼ਸਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਮਰੀਜ਼ਾਂ ਨੂੰ ਐਨਕਾਂ ਤੇ ਫਲ ਵੀ ਵੰਡੇ। ਸੈਮੀਨਾਰ ਵਿਚ ਏ. ਐਚ. ਓ ਡਾ. ਸੁਰਿੰਦਰ, ਡਾ. ਇੰਦਰਜੀਤ ਖੰਨਾ, ਪ੍ਰਿੰਸੀਪਲ ਡਾ. ਗੁਰਬਖਸ਼ ਕੌਰ, ਸ੍ਰੀ ਦਯਾ ਰਾਮ ਮਾਲੀ, ਡਾ. ਵਿਪਨ ਚਾਵਲਾ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply