Wednesday, July 2, 2025
Breaking News

ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ 15 ਮਰੀਜਾਂ ਦਾ ਉਪਰੇਸ਼ਨ

                                       PPN06091413

ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ)- ਕੋਹੜ ਰੋਗ ਦਾ ਜੇਕਰ ਸਮੇ ਸਿਰ ਇਲਾਜ ਹੋ ਜਾਵੇ ਤਾਂ ਮਰੀਜ ਸਾਰੀ ਉਮਰ ਦੀ ਅਪੰਗਤਾ ਤੋ ਬੱਚ ਸਕਦਾ ਹੈ । ਇਸ ਮੰਤਵ ਨੂੰ ਮੁੱਖ ਰੱਖਦਿਆ ਅੱਜ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਕੋਹੜ ਦੇ ਮਰੀਜਾਂ ਲਈ ਰਾਜ ਪੱਧਰੀ ਰੀਕੰਨਸਟ੍ਰਕਟਿਵ ਸਰਜਰੀ ਕੈਪ ਦਾ ਆਯੋਜਨ ਕੀਤਾ ਗਿਆ । ਇਸ ਕੈਪ ਵਿੱਚ ਡਾ: ਕਰਨਜੀਤ ਸਿੰਘ ਡਾਇਰੈਕਟਰ ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ, ਪੰਜਾਬ, ਚੰਡੀਗੜ ਨੇ ਉਚੇਚੇ ਤੋਰ ਤੇ ਸ਼ਿਰਕਤ ਕੀਤੀ । ਇਸ ਅਵਸਰ ਤੇ ਸੰਬੋਧਨ ਕਰਦਿਆ ਡਾ: ਕਰਨਜੀਤ ਸਿੰਘ ਨੇ ਕਿਹਾ ਕਿ ਕੋਹੜ ਦੀ ਬਿਮਾਰੀ ਇਲਾਜ ਯੋਗ ਹੈ ।ਜੇਕਰ ਮਰੀਜ ਸਮੇ ਸਿਰ ਆਪਣਾ ਇਲਾਜ ਕਰਵਾ ਲਵੇ ਅਤੇ ਦਵਾਈ ਲਗਾਤਾਰ ਖਾਵੇ ਤਾਂ ਉਹ ਸਾਰੀ ਉਮਰ ਦੀ ਅਪੰਗਤਾ ਤੋ ਬੱਚ ਸਕਦਾ ਹੈ।ਕੋਹੜ ਕਿਸੇ ਦੇਵੀ ਦੇਵਤਿਆ ਦਾ ਸਰਾਪ ਨਹੀ ਹੈ ਬਲਕਿ ਇਹ ਇਲਾਜ ਯੋਗ ਰੋਗ ਹੈ । ਜੇਕਰ ਮਰੀਜ ਇਲਾਜ ਦੇ ਦੋਰਾਨ ਆਪਣੀ ਦਵਾਈਛੱਡ ਦੇਵੇ ਤਾਂ ਉਹ ਹੋਰ ਕਈ ਲੋਕਾਂ ਨੂੰ ਵੀ ਇੰਨਫੈਕਸ਼ਨ ਦੇ ਸਕਦਾ ਹੈ । ਇਸ ਅਵਸਰ ਤੇ ਆਪਣੇ ਵਿਚਾਰ ਦਿੰਦਿਆ ਸਥਾਨਕ ਡਾ: ਰਾਜੀਵ ਭੱਲਾ ਸਿਵਲ ਸਰਜਨ ਨੇ ਕਿਹਾ ਕਿ ਸਰਕਾਰ ਵੱਲੋ ਚਲਾਏ ਜਾ ਰਹੇ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਵਿੱਚ ਜੋ ਰਾਜ ਪੱਧਰੀ ਰੀਕੰਨਸਟ੍ਰਕਟਿਵ ਸਰਜਰੀ ਕੈਪ ਦਾ ਆਯੋਜਨ ਕੀਤਾ ਗਿਆ ਹੈ, ਉਸ ਕੈਪ ਵਿੱਚ ਅੱਜ ਕੁੱਲ 15 ਮਰੀਜਾਂ ਦਾ ਉਪਰੇਸ਼ਨ ਕੀਤਾ ਗਿਆ ਹੈ ਜੋ ਕਿ ਕੋਹੜ ਦੇ ਕਾਰਨ ਅਪੰਗ ਹੋ ਗਏ ਸਨ।ਹੁਣ ਉਹ ਸਮਾਜ ਵਿੱਚ ਆਮ ਇਨਸਾਨ ਵਾਂਗ ਜਿੰਦਗੀ ਜੀਅ ਸਕਦੇ ਹਨ।ਜਿਲ੍ਹਾ ਲੈਪਰੋਸੀ ਅਫਸਰ ਡਾ: ਜੋਤਿਕਾ ਕਲਸੀ ਨੇ ਇਸ ਅਵਸਰ ਤੇ ਦੱਸਿਆ ਕਿ ਕੋਹੜ ਦੀ ਬਿਮਾਰੀ ਦਾ ਅਰਥ ਮਰੀਜ ਨੂੰ ਅਲੱਗ ਰੱਖਣਾ ਨਹੀ ਬਲਕਿ ਸਹੀ ਸਮੇ ਤੇ ਸਹੀ ਇਲਾਜ ਕਰਨਾ ਹੈ।ਇਸ ਮੋਕੇ ਡਾ: ਜਸਪਾਲ ਕੋਰ ਜਿਲ੍ਹਾ ਟੀਕਾਕਰਨ ਅਫਸਰ ਡਾ: ਹਰਦੀਪ ਸਿੰਘ ਘਈ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਅੰਮ੍ਰਿਤਸਰ, ਡਿਪਟੀ ਮੈਡੀਕਲ ਕਮਿਸ਼ਨਰ ਪ੍ਰਭਦੀਪ ਕੋਰ ਜੋਹਲ, ਡਾ: ਰਸ਼ਮੀ ਵਿੰਜ ਜਿਲ੍ਹਾ ਮਾਸ ਮੀਡੀਆ ਅਫਸਰ, ਸ੍ਰੀਮਤੀ ਰਾਜ ਕੋਰ ਆਰੁਸ਼ ਭੱਲਾਬੀ ਸੀ ਸੀ ਫੈਸੀਲੀਟੇਟਰ, ਡਾ: ਜਸਵਿੰਦਰ ਕੋਰ, ਡਾ: ਮਨਦੀਪ ਸਿੰਘ ਆਦਿ ਹਾਜ਼ਿਰ ਹੋਏ ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply