Thursday, November 21, 2024

ਲੋਕ ਹਿੱਤ ਸੇਵਾ (ਮਿੰਨੀ ਕਹਾਣੀ)

              ਸ਼ਹਿਰ ਦੇ ਚੌਂਕ ਵਿੱਚ ਖੜ੍ਹੇ ਤਿੰਨ ਟ੍ਰੈਫਿਕ ਮੁਲਾਜ਼ਮ ਆਪਸ ਵਿੱਚ ਗੱਲਾਂ ਕਰ ਰਹੇ ਸਨ।ਇੱਕ ਸਿਪਾਹੀ ਨੇ ਕਿਹਾ, ‘ਜਨਾਬ ਗੱਡੀ ਆਉਂਦੀ ਹੈ, ਕਾਲੀ ਫ਼ਿਲਮ ਲੱਗੀ ਹੈ, ਰੋਕਾਂ?’ ਦੂਜੇ ਨੇ ਕਿਹਾ, ‘ਨਹੀਂ, ਰਹਿਣ ਦੇ, ਬੱਤੀ ਵੀ ਲੱਗੀ ਹੈ, ਕਾਹਨੂੰ ਬਲਾਅ ਗਲ਼ ਪਾਉਣੀ ਐ।’ ਗੱਡੀ ਬਿਨਾਂ ਰੁਕੇ ਕੋਲ ਦੀ ਲੰਘ ਗਈ।ਇੰਨੇ ਨੂੰ ਉਨ੍ਹਾਂ ਨੂੰ ਜਾਣਦਾ ਇੱਕ ਸਰਕਾਰੀ ਮੁਲਾਜ਼ਮ ਕੁੱਝ ਫਾਈਲਾਂ ਚੁੱਕੀ ਉਹਨਾਂ ਕੋਲ ਖੜ੍ਹ ਗਿਆ।ਸਿਪਾਹੀ ਨੇ ਪੁੱਛਿਆ, ‘ਕਿਉਂ ਬਈ ਤਾਰਿਆ ਅੱਜ ਕਿੰਨੇ ਬਣਾਏ ਫੇਰ।’ ‘ਓ ਜਨਾਬ ਅੱਜ ਤਾਂ ਕੁੱਝ ਨੀ ਬਣਿਆ।ਬੱਸ ਇੱਕ ਤੋਂ ਪੰਜ ਸੌ ਰੁਪਏ ਲਏ ਨੇ ਮਸਾਂ ਬਹਾਨਾ ਮਾਰ ਕੇ ਕਿ ਤੁਹਾਡੀਆਂ ਫਾਈਲਾਂ ਹੀ ਜਮ੍ਹਾਂ ਕਰਾਉਣੀਆਂ ਨੇ ਲੁਧਿਆਣੇ।’ ਮੁਲਾਜ਼ਮ ਨੇ ਨਿਰਾਸ਼ ਜਿਹੇ ਹੁੰਦੇ ਨੇ ਜਵਾਬ ਦਿੱਤਾ।ਟ੍ਰੈਫਿਕ ਮੁਲਾਜ਼ਮ ਸਰਸਰੀ ਹੀ ਫਾਈਲ ਹੱਥ ਫੜ੍ਹ ਦੇਖਣ ਲੱਗਿਆ, ਜਿਸ ਦੇ ਬਾਹਰੀ ਕਵਰ `ਤੇ ਲਿਖਿਆ ਸੀ ‘ਭਾਰਤ ਸਰਕਾਰ ਲੋਕ ਹਿੱਤ ਸੇਵਾ।’

Jasveer Dadahoor

 

ਜਸਬੀਰ ਦੱਧਾਹੂਰ
ਪਿੰਡ ਤੇ ਡਾ ਦੱਧਾਹੂਰ,
ਤਹਿ. ਰਾਏਕੋਟ, ਜ਼ਿਲ੍ਹਾ ਲੁਧਿਆਣਾ
ਮੋ – 98156 88236

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply