ਖ਼ਾਲਸਾ ਅਕਾਦਮੀ ਨੇ ਸਟੀਲ ਪਲਾਂਟ ਅਤੇ ਆਰ.ਸੀ.ਐਫ਼ ਨੇ ਹਰਿਆਣੇ ਨੂੰ ਹਰਾਇਆ
ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਖ਼ਾਲਸਾ ਕਾਲਜ ਕੈਂਪਸ ਵਿਖੇ ਅੱਜ ਪਹਿਲਾਂ ‘ਆਲ ਇੰਡੀਆ ਗੁਰੂ ਨਾਨਕ ਦੇਵ ਹਾਕੀ ਗੋਲਡ ਕੱਪ-2019’ ਟੂਰਨਾਮੈਂਟ (ਲੜਕੀਆਂ) ਦਾ ਸ਼ਾਨਦਾਰ ਅਗਾਜ਼ ਹੋਇਆ।ਜਿਸ ਦੌਰਾਨ ਅੱਜ ਪਹਿਲੇ ਦਿਨ ’ਚ 4 ਮੁਕਾਬਲੇ ਹੋਏ ਜਿਸ ’ਚ ਖ਼ਾਲਸਾ ਹਾਕੀ ਅਕੈਡਮੀ ਨੇ ਸਟੀਲ ਪਲੈਂਟ ਭਿਲਾਈ ਨੂੰ 7-0, ਦੂਸਰੇ ਮੈਚ ’ਚ ਆਰ. ਸੀ. ਐਫ਼. ਕਪੂਰਥਲਾ ਨੇ ਬੱਧ ਖ਼ਾਲਸਾ ਨੂੰ 6-0, ਤੀਸਰੇ ’ਚ ਨੈਸ਼ਨਲ ਅਕੈਡਮੀ (ਮੱਧ ਪ੍ਰਦੇਸ਼) ਨੇ ਹਰਿਆਣਾ-11 ਨੂੰ 4-1 ਨੂੰ ਨਾਲ ਹਰਾਇਆ ਅਤੇ ਖ਼ਬਰ ਲਿਖੇ ਜਾਣ ਤੱਕ ਚੌਥਾ ਮੈਚ ਓਡੀਸਾ-11 ਅਤੇ ਐਨ.ਐਚ.ਏ (ਨਵੀਂ ਦਿੱਲੀ) ਦਰਮਿਆਨ ਹੋਇਆ।
ਭਾਰਤ ਦੀ ਪ੍ਰਮੁੱਖ ਤੇਲ ਕੰਪਨੀ ‘ਆਇਲ ਐਂਡ ਨੈਚੂਰਲ ਗੈਸ ਕਾਰਪੋਰੇਸ਼ਨ (ਓ.ਐਨ.ਜੀ.ਸੀ) ਵਲੋਂ ਸਪਾਂਸਨਰ ਅਤੇ ਖ਼ਾਲਸਾ ਚੈਰੀਟੇਬਲ ਸੋਸਾਇਟੀ ਅਧੀਨ ਚਲ ਰਹੀ ਖ਼ਾਲਸਾ ਹਾਕੀ ਅਕਾਡਮੀ ਵੱਲੋਂ ਇਹ ਟੂਰਨਾਮੈਂਟ 24 ਫ਼ਰਵਰੀ ਤੱਕ ਚੱਲੇਗਾ ਅਤੇ ਇਸ ’ਚ 8 ਦੇਸ਼ ਦੀਆਂ ਨਾਮੀਂ ਟੀਮਾਂ ਹਿੱਸਾ ਲੈ ਰਹੀਆਂ ਹਨ।ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸੋਸਾਇਟੀ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਹਾਕੀ ਦੀ ਖੇਡ ਨੂੰ ਪ੍ਰਫ਼ੁਲਿੱਤ ਕਰਨ ’ਚ ਅਜਿਹੇ ਮੁਕਾਬਲੇ ਸਹਾਈ ਸਿੱਧ ਹੁੰਦੇ ਹਨ।ਉਨ੍ਹਾਂ ਕਿਹਾ ਕਿ ਭਾਰਤ ਦੀ ਕੌਮੀ ਖੇਡ ਹਾਕੀ ਦਾ ਬਣਦਾ ਮਾਣ-ਸਤਿਕਾਰ ਇਸ ਖੇਡ ਨੂੰ ਮਿਲਣਾ ਚਾਹੀਦਾ ਹੈ
ਇਸ ਤੋਂ ਪਹਿਲਾਂ ਛੀਨਾ ਨੇ ਖੇਡ ਦਾ ਅਗਾਜ਼ ਹਵਾ ’ਚ ਗੁਬਾਰੇ ਛੱਡਣ ਤੋਂ ਉਪਰੰਤ ਪੂਰੇ ਭਾਰਤ ’ਚੋਂ ਆਈਆਂ 8 ਟੀਮਾਂ ਦੀਆਂ ਖਿਡਾਰਣਾਂ ਨਾਲ ਜਾਣ-ਪਛਾਣ ਕਰਕੇ ਕੀਤਾ।ਛੀਨਾ ਨਾਲ ਹਾਕੀ ਇੰਡੀਆ ਤੋਂ ਵਿਸ਼ੇਸ਼ ਮਹਿਮਾਨ ਐਮ. ਕੇ. ਕੌਸ਼ਿਕ, ਭਾਰਤੀ ਮਹਿਲਾ ਹਾਕੀ ਟੀਮ ਦੇ ਕਪਤਾਨ ਰਾਣੀ ਰਾਮਪਾਲ, ਉਲੰਪੀਅਨ ਬਲਵਿੰਦਰ ਸ਼ੰਮੀ, ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਡਾਇਰੈਕਟਰ ਖੇਡਾਂ ਡਾ. ਕੰਵਲਜੀਤ ਸਿੰਘ ਵੀ ਮੌਜ਼ੂਦ ਸਨ, ਨੂੰ ਖਿਡਾਰੀਆਂ ਵੱਲੋਂ ਕੱਢੀ ਗਈ ਮਾਰਚ ਨੂੰ ਸਲਾਮੀ ਵੀ ਦਿੱਤੀ ਗਈ ਅਤੇ ਆਤਿਸ਼ਬਾਜ਼ੀ ਚਲਾਈ।ਕਪਤਾਨ ਰਾਣੀ ਨੇ ਕਿਹਾ ਕਿ ਉਹ ਲੜਕੀਆਂ ਵਿਚਲੀ ਪ੍ਰਤਿਭਾ ਨੂੰ ਦੇਖ ਕੇ ਹੈਰਾਨ ਹੈ।ਉਨ੍ਹਾਂ 24 ਫ਼ਰਵਰੀ ਤੱਕ ਚੱਲਣ ਵਾਲਾ ਇਹ ਹਾਕੀ ਮੈਚ ਬਹੁਤ ਰੌਚਕ ਹੋਵੇਗਾ।
ਕੋਸ਼ਿਕ ਨੇ ਪੰਜਾਬੀਆਂ ਦੇ ਉਤਸ਼ਾਹ ਤੇ ਦਲੇਰੀ ਦੀ ਸ਼ਲਾਘਾ ਕਰਦਿਆਂ ਲੜਕੀਆਂ ਨੂੰ ਹਾਕੀ ਖੇਡ ਪ੍ਰਤੀ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਹਾਕੀ ਨੂੰ ਉਚ ਮੁਕਾਮ ਤੱਕ ਪਹੁੰਚਾਉਣ ਲਈ ਖ਼ਾਲਸਾ ਮੈਨੇਜ਼ਮੈਂਟ ਜੋ ਬੀੜਾ ਚੁੱਕਿਆ ਹੈ, ਉਹ ਸਲਾਹੁਣਯੋਗ ਹੈ।ਇਸ ਮੌਕੇ ਖ਼ਾਲਸਾ ਕਾਲਜ ਦੇ ਖੇਡ ਵਿਭਾਗ ਮੁੱਖੀ ਡਾ. ਦਲਜੀਤ ਸਿੰਘ, ਦਰੋਨਾਚਾਰੀਆ ਐਵਾਰਡੀ ਮੁੱਖ ਕੋਚ ਬਲਦੇਵ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਸਹਾਇਕ ਕੋਚ ਅਮਰਜੀਤ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।ਮੰਚ ਸੰਚਾਲਕਾ ਦੀ ਭੂਮਿਕਾ ਪ੍ਰੋ: ਆਂਚਲ ਅਰੋੜਾ ਨੇ ਬਾਖੂਬੀ ਨਿਭਾਈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …