Tuesday, April 28, 2026

ਨਾਦ ਪ੍ਰਗਾਸੁ ਤੇ ਸਾਹਿਤ ਅਕਾਦਮੀ ਵਲੋਂ ਪ੍ਰੋ. ਪ੍ਰੀਤਮ ਸਿੰਘ ਸਾਹਿਤ ਤੇ ਚਿੰਤਨ ਦ੍ਰਿਸ਼ਟੀ `ਤੇ ਰਾਸ਼ਟਰੀ ਸੈਮੀਨਾਰ 25 ਨੂੰ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਅਤੇ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਪ੍ਰੋ. ਪ੍ਰੀਤਮ ਸਿੰਘ Naadਜਨਮ ਸ਼ਤਾਬਦੀ ਨੂੰ ਸਮਰਪਿਤ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ `ਪ੍ਰੋ. ਪ੍ਰੀਤਮ ਸਿੰਘ: ਸਾਹਿਤ ਅਤੇ ਚਿੰਤਨ-ਦ੍ਰਿਸ਼ਟੀ` 25 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਸਥਾਨਕ ਖ਼ਾਲਸਾ ਕਾਲਜ ਫਾਰ ਵੁਮਨ ਦੇ ਸੈਮੀਨਾਰ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ।ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਅਤੇ ਅਕਾਦਮਿਕ ਖੋਜ ਸੰਸਥਾਵਾਂ ਤੋਂ ਵਿਦਵਾਨ, ਖੋਜਾਰਥੀ ਅਤੇ ਵਿਦਿਆਰਥੀਆਂ ਸ਼ਿਰਕਤ ਕਰ ਰਹੇ ਹਨ।
    ਡਾ. ਵਨੀਤਾ ਕਨਵੀਨਰ ਪੰਜਾਬੀ ਐਡਵਾਈਜ਼ਰੀ ਬੋਰਡ ਸਾਹਿਤ ਅਕਾਦਮੀ ਨਵੀਂ ਦਿੱਲੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਮੌਕੇ ਸੁਆਗਤੀ ਸ਼ਬਦ ਅਨੁਪਮ ਤਿਵਾੜੀ ਸਾਹਿਤ ਅਕਾਦਮੀ ਨਵੀਂ ਦਿੱਲੀ ਪੇਸ਼ ਕਰਨਗੇ ਅਤੇ ਕੁੰਜੀਵਤ ਭਾਸ਼ਣ ਡਾ. ਧਰਮ ਸਿੰਘ ਸਾਬਕਾ ਪ੍ਰੋ. ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇਣਗੇ।ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਡਾ. ਹਰਮੋਹਿੰਦਰ ਸਿੰਘ ਬੇਦੀ ਪ੍ਰਧਾਨਗੀ ਭਾਸ਼ਨ ਦੇਣਗੇ ਅਤੇ ਡਾ. ਹਰਸ਼ਿੰਦਰ ਕੌਰ ਐਮ. ਡੀ. ਸਪੁੱਤਰੀ ਪ੍ਰੋ. ਪ੍ਰੀਤਮ ਸਿੰਘ ਇਸ ਮੌਕੇ ਵਿਸ਼ੇਸ਼ ਮਹਿਮਾਨ ਹੋਣੇਗ।ਡਾ. ਮਨਪ੍ਰੀਤ ਕੌਰ ਪ੍ਰਿੰਸੀਪਲ ਖ਼ਾਲਸਾ ਕਾਲਜ ਫਾਰ ਵੁਮਨ ਧੰਨਵਾਦ ਦਾ ਮਤਾ ਪੇਸ਼ ਕਰਨਗੇ।
    ਪ੍ਰੋ. ਜਗਦੀਸ਼ ਸਿੰਘ ਕੋਆਰਡੀਨੇਟਰ ਸੈਮੀਨਾਰ ਅਤੇ ਮੈਂਬਰ ਪੰਜਾਬੀ ਐਡਵਾਈਜ਼ਰੀ ਬੋਰਡ ਸਾਹਿਤ ਅਕਾਦਮੀ ਨੇ ਦੱਸਿਆ ਕਿ ਪਹਿਲਾ ਅਕਾਦਮਿਕ ਸੈਸ਼ਨ  ਦੀ ਪ੍ਰਧਾਨਗੀ ਪ੍ਰਸਿੱਧ ਕਵੀ ਅਤੇ ਆਲੋਚਕ ਡਾ. ਮਨਮੋਹਨ ਕਰਨਗੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਦਰਿਆ ਇਸ ਮੌਕੇ ਮੁੱਖ ਮਹਿਮਾਨ ਹੋਣਗੇ।ਇਸ ਸੈਸ਼ਨ ਦੌਰਾਨ ਪੰਜ ਖੋਜ ਪੇਪਰ ਪੇਸ਼ ਕੀਤੇ ਜਾਣਗੇ ਜਿਨ੍ਹਾਂ ਵਿਚ ਪ੍ਰੋ. ਪ੍ਰੀਤਮ ਸਿੰਘ ਦਾ ਸਿਰਜਣਾਤਮਿਕ ਅਤੇ ਚਿੰਤਨੀ ਬਿੰਬ: ਪ੍ਰਵੇਸ਼, ਪ੍ਰਤਿਮਾਨ ਅਤੇ ਪ੍ਰਾਪਤੀ- ਸੁਰਿੰਦਰ ਸਿੰਘ; ਪ੍ਰੋ. ਪ੍ਰੀਤਮ ਸਿੰਘ: ਸਿਰਜਣਾਤਮਿਕ ਅਨੁਭਵ ਤੇ ਵਿਚਾਰਧਾਰਾ – ਡਾ. ਰੁਪਿੰਦਰਜੀਤ ਕੌਰ (ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਆਦਮਪੁਰ); ਪ੍ਰੋ. ਪ੍ਰੀਤਮ ਸਿੰਘ: ਸੰਪਾਦਨ-ਕਲਾ ਅਧਿਅਨ-ਚਰਨਜੀਤ ਸਿੰਘ; ਪੰਜਾਬੀਅਤ: ਸੰਕਲਪ ਤੇ ਸਰੂਪ (ਪ੍ਰੋ. ਪ੍ਰੀਤਮ ਸਿੰਘ ਦੀਆਂ ਲਿਖਤਾਂ ਦੇ ਪ੍ਰਸੰਗ ਵਿੱਚ)- ਡਾ. ਦਵਿੰਦਰ ਸਿੰਘ ਖ਼ਾਲਸਾ ਕਾਲਜ, ਪਟਿਆਲਾ ਅਤੇ ਪ੍ਰੋ. ਪ੍ਰੀਤਮ ਸਿੰਘ ਰਚਿਤ ਬਾਲ ਸਾਹਿਤ: ਇਕ ਅਧਿਅਨ- ਗੁਰਜੰਟ ਸਿੰਘ ਖੋਜਾਰਥੀ, ਖ਼ਾਲਸਾ ਕਾਲਜ ਅੰਮ੍ਰਿਤਸਰ ਸ਼ਾਮਿਲ ਹਨ।  
    ਉਨ੍ਹਾਂ ਦੱਸਿਆ ਕਿ ਦੂਜੇ ਅਕਾਦਮਿਕ ਸੈਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਰਲਡ ਪੰਜਾਬੀ ਸੈਂਟਰ ਦੇ ਸਾਬਕਾ ਡਾਇਰੈਕਟਰ, ਡਾ. ਦੀਪਕ ਮਨਮੋਹਨ ਸਿੰਘ ਸੈਸ਼ਨ ਦੀ ਪ੍ਰਧਾਨਗੀ ਕਰਨਗੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਪ੍ਰੋਫੈਸਰ ਡਾ. ਹਰਚੰਦ ਸਿੰਘ ਬੇਦੀ ਮੁੱਖ ਮਹਿਮਾਨ ਹੋਣਗੇ।ਇਸ ਸੈਸ਼ਨ ਦੌਰਾਨ ਵੀ ਪੰਜ ਖੋਜ ਪਰਚੇ ਪੇਸ਼ ਕੀਤੇ ਜਾਣਗੇ ਜਿਨ੍ਹਾਂ ਵਿਚ ਪ੍ਰੋ. ਪ੍ਰੀਤਮ ਸਿੰਘ: ਗੁਰਮਤਿ ਅਧਿਅਨ ਦ੍ਰਿਸ਼ਟੀ- ਡਾ. ਸੁਖਵਿੰਦਰ ਸਿੰਘ; ਪ੍ਰੋ. ਪ੍ਰੀਤਮ ਸਿੰਘ: ਸੂਫ਼ੀ ਕਾਵਿ ਚਿੰਤਨ- ਮਨਿੰਦਰ ਸਿੰਘ (ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ); ਅਨੁਵਾਦ: ਚਿੰਤਨ, ਪ੍ਰੰਪਰਾ ਅਤੇ ਮਹੱਤਵ (ਪ੍ਰੋ. ਪ੍ਰੀਤਮ ਸਿੰਘ ਦੁਆਰਾ ਕੀਤੇ ਅਨੁਵਾਦਾਂ ਦੇ ਸੰਦਰਭ ਵਿਚ)- ਡਾ. ਜਸਵਿੰਦਰ ਸਿੰਘ (ਪੰਜਾਬੀ ਯੂਨੀਵਰਸਿਟੀ, ਪਟਿਆਲਾ); ਪ੍ਰੋ. ਪ੍ਰੀਤਮ ਸਿੰਘ ਦਾ ਸਾਹਿਤ ਚਿੰਤਨ- ਡਾ. ਸਰਬਜੋਤ ਸਿੰਘ ਅਤੇ ਪ੍ਰੋ. ਪ੍ਰੀਤਮ ਸਿੰਘ ਦਾ ਭਾਸ਼ਾਈ ਚਿੰਤਨ: ਵਿਆਖਿਆਮਈ ਪ੍ਰਸੰਗ-    ਡਾ. ਅਮਰਜੀਤ ਸਿੰਘ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਸ਼ਾਮਿਲ ਹਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply