ਭੀਖੀ/ ਮਾਨਸਾ, 5 ਮਾਰਚ (ਪੰਜਾਬ ਪੋਸਟ- ਕਮਲ ਜ਼ਿੰਦਲ) – ਬੀਤੀ ਰਾਤ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਵਿਖੇ ਇੱਕ ਨੌਜੁਆਨ ਦਾ ਇੱਟਾਂ ਮਾਰ ਕੇ ਬੇਰਹਿਮੀ ਨਾਲ
ਕਤਲ ਕਰ ਦਿੱਤਾ ਗਿਆ।ਥਾਣਾ ਬਰੇਟਾ ਦੀ ਪੁਲਿਸ ਅਨੁਸਾਰ ਮ੍ਰਿਤਕ ਨੌਜੁਆਨ ਜਗਤਾਰ ਸਿੰਘ (25) ਦੇ ਪਿਤਾ ਕੀੜੂ ਸਿੰਘ ਨੰਬਰਦਾਰ ਵਾਸੀ ਕੁਲਰੀਆ ਨੇ ਬਿਆਨ ਦਰਜ ਕਰਾਇਆ ਹੈ ਕਿ ਉਸ ਦਾ ਲੜਕਾ ਜਗਤਾਰ ਸਿੰਘ ਬਰੇਟਾ ਮੰਡੀ ਵਿਖੇ ਕਾਰ ਮਕੈਨਿਕ ਦਾ ਕੰਮ ਕਰਦਾ ਸੀ ਅਤੇ ਪਿੰਡ ਵਿੱਚ ਰਹਿੰਦਾ ਇਕ ਨੌਜੁਆਨ ਰੰਜਿਸ਼ ਕਾਰਨ ਉਸ ਦੇ ਲੜਕੇ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ ਅਤੇ ਬੀਤੀ ਰਾਤ ਉਸ ਦਾ ਲੜਕਾ ਰਾਤ 10 ਵਜੇ ਦੇ ਕਰੀਬ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਕੋਈ ਕੰਮ ਜਾ ਰਿਹਾ ਹੈ ਜਲਦੀ ਆ ਜਾਵੇਗਾ।ਪਰ ਜਦ ਉਹ ਵਾਪਸ ਨਾ ਆਇਆ ਤਾਂ ਉਹ ਆਪਣੇ ਲੜਕੇ ਦੀ ਭਾਲ ਕਰ ਰਹੇ ਸਨ ਅਤੇ ਰਾਤ 2 ਵਜੇ ਦੇ ਕਰੀਬ ਪਿੰਡ ਦਾ ਨੌਜੁਆਨ ਮਹਿੰਦਰ ਸਿੰਘ ਉਸ ਦੇ ਲੜਕੇ ਨੂੰ ਇੱਟਾਂ ਨਾਲ ਮਾਰ ਰਿਹਾ ਸੀ ਅਤੇ ਜਦ ਉਹ ਨੇੜੇ ਪਹੁੰਚੇ ਤਾਂ ਜਗਤਾਰ ਸਿੰਘ ਦੀ ਮੌਤ ਹੋ ਚੁੱਕੀ ਸੀ।ਬਰੇਟਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਹਿੰਦਰ ਸਿੰਘ ਦੇ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media