ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ) – ਏਕਮ ਸਾਹਿਤਕ ਮੰਚ ਅਤੇ ਭਾਈ ਵੀਰ ਸਿੰਘ ਵਿਚਾਰ ਮੰਚ ਵਲੋਂ ਅੰਮ੍ਰਿਤਸਰ ਸਾਹਿਤਕ ਚਿੰਤਨ ਮੰਚ ਦੇ
ਸਹਿਯੋਗ ਨਾਲ ਪੰਜਾਬੀ ਸ਼ਾਇਰ ਚੰਨ ਅਮਰੀਕ ਦੇ ਸੱਜਰੇ ਕਾਵਿ ਸੰਗ੍ਰਹਿ “ਉਡਦੇ ਬੋਲ” ਨੂੰ ਲੋਕ ਅਰਪਿਤ ਕੀਤਾ ਜਾ ਰਿਹਾ ਹੈ।ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ ਵਲੋਂ ਮਿਲੀ ਜਾਣਕਾਰੀ ਮੁਤਾਬਿਕ 9 ਮਾਰਚ ਸ਼ਨੀਵਾਰ ਦੁਪਹਿਰ 2 ਵਜੇ ਲਾਰੇਂਸ ਰੋਡ ਵਿਖੇ ਭਾਈ ਵੀਰ ਸਿੰਘ ਨਿਵਾਸ `ਤੇ ਹੋ ਰਹੇ ਇਸ ਸਾਹਿਤਕ ਸਮਾਗਮ `ਚ ਅਰਤਿੰਦਰ ਸੰਧੂ, ਸ਼ਾਇਰ ਮਲਵਿੰਦਰ, ਡਾ. ਦੀਪਤੀ, ਪ੍ਰੋ. ਸਤਨਾਮ ਸਿੰਘ ਗਿੱਲ (ਡਾ.) ਅਤੇ ਨਿਰਮਲ ਅਰਪਣ ਚਰਚਾ ਅਧੀਨ ਪੁਸਤਕ ਤੇ ਵਿਚਾਰ ਕਰਨਗੇ।
Check Also
‘ਆਪ’ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਨੂੰ ਜਰਨੈਲ ਸਿੰਘ ਢੋਟ ਨੇ ਦਿੱਤੀ ਵਧਾਈ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਇੰਚਾਰਜ਼ …
Punjab Post Daily Online Newspaper & Print Media