Wednesday, July 16, 2025
Breaking News

ਆਪ ਮੁਹਾਰੀ ਜਨਤਾ

ਅਖ਼ਬਾਰਾਂ ਦੇ ਵਿੱਚ ਦੋਸਤੋ ਨਿੱਤ ਖਬਰਾਂ ਛਪੀਆਂ
ਸੋਹਣੇ ਮੇਰੇ ਪੰਜਾਬ ਨੂੰ ਨੇ ਨਜ਼ਰਾਂ ਲੱਗੀਆਂ।
ਧੀਆਂ ਨੂੰ ਮਾਰਨ ਕੁੱਖ `ਚ ਭਾਈ ਨੂੰ ਭਾਈ ਮਾਰੇ
ਆਪ ਮੁਹਾਰੀ ਜਨਤਾ ਨਿੱਤ ਕੋਈ ਕਰਦੀ ਕਾਰੇ।

ਪੈਸੇ ਪਿੱਛੇ ਅਜਕਲ੍ਹ ਇੱਕ ਦੌੜ ਜਿਹੀ ਲੱਗੀ
ਹੱਥ `ਤੇ ਹੱਥ ਨੇ ਮਾਰ ਕੇ ਕਈ ਕਰਦੇ ਠੱਗੀ।
ਰਿਸ਼ਤੇ ਨਾਤੇ ਪੈਸੇ ਪਿੱਛੇ ਗਏ ਨਕਾਰੇ
ਆਪ ਮੁਹਾਰੀ………

ਕਲਯੁਗ ਦੇ ਵਿੱਚ ਵਾਸਨਾ ਰੰਗ ਵਿਖਾਏ
ਨਾ ਬਾਪ ਸਕਾ ਤੇ ਭਾਈ ਨਾ ਚਾਚੇ ਤਾਏ।
ਆਪਣੇ ਈਂ ਬਣਗੇ ਦੋਸਤੋ ਪਾਪੀ ਹਤਿਆਰੇ
ਆਪ ਮੁਹਾਰੀ………

ਹੁਣ ਆਪਣਿਆਂ ਦਾ ਸਿਰ ਉਤੋਂ ਹੈ ੳੱਠਿਆ ਸਾਇਆ
ਛੇਕ ਓਸੇ ਵਿੱਚ ਹੀ ਕਰਦੇ ਨੇ ਜਿਸ ਥਾਲੀ ਖਾਇਆ।
ਘਰਾਂ `ਚ ਦੱਬਣ ਮਾਰ ਕੇ ਚੰਦ ਨਵੇਂ ਨੇ ਚਾੜ੍ਹੇ
ਆਪ ਮੁਹਾਰੀ………

ਆਮ ਕਹਾਵਤ ਨਾਗ ਕਾਲੇ ਜੀ ਹੋਣ ਜਵਾਈ!
ਬੜੇ ਥਾਈਂ ਪਰਿਵਾਰ ਖਪਾਏ ਹੈ ਸੱਚ ਸਚਾਈ!!
ਪਰ ਪੰਜੇ ਉਂਗਲਾਂ ਇਕ ਨਹੀਂ ਇਹ ਜਾਨਣ ਸਾਰੇ
ਆਪ ਮੁਹਾਰੀ………

ਹਥਿਆਰਾਂ ਵਾਲਾ ਚਾਅ ਹੈ ਹਰ ਇੱਕ ਨੂੰ ਚੜ੍ਹਿਆ!
`ਦੱਦਾਹੂਰੀਆ` ਇਹ ਸ਼ੌਕ ਹੁਣ ਘਰ ਘਰ ਵੜਿਆ!!
ਖੁਸ਼ੀਆਂ ਉੱਤੇ ਅਕਸਰ ਇਹ ਪੈ ਜਾਂਦੇ ਭਾਰੇ
ਆਪ ਮੁਹਾਰੀ………
Jasveer Shrma Dadahoor 94176-22046

 

ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
ਮੋ – 94176 22046

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply