Wednesday, March 18, 2026

ਦਿੱਲੀ ਕਮੇਟੀ ਵੱਲੋਂ ਸਿੱਖਿਆ ਦੇ ਪੱਧਰ ਨੂੰ ਉਚਾ ਚੁੱਕਣ ਤੇ ਸਮੇਂ ਦੇ ਹਾਣ ਦਾ ਕਰਨ ਲਈ ਵਿਸ਼ੇਸ਼ ਟਰੇਨਿੰਗ

PPN08091411

ਨਵੀਂ ਦਿੱਲੀ, 8 ਸਤੰਬਰ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੋਸਾਇਟੀ ਦੇ 12 ਸਕੂਲਾਂ ਵਿੱੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਸੀ.ਬੀ.ਐਸ.ਈ. ਦੀ ਮੋਜੂਦਾ ਅੰਕ ਪ੍ਰਣਾਲੀ ਅਤੇ ਨਿਯਮਾਂ ਨਾਲ ਜਾਣੂ ਕਰਵਾਉਣ ਤੇ ਅਜੋਕੇ ਯੁੱਗ ਵਿੱਚ ਉਚ ਪੱਧਰ ਦੀ ਸਿੱਖਿਆ ਵਿਦਿਆਰਥੀਆਂ ਨੂੰ ਦੇਣ ਵਾਸਤੇ ਇੱਕ ਰੋਜਾ ਸੀ.ਪੀ.ਡੀ. ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਦਿੱਲੀ ਕਮੇਟੀ ਦੇ ਮੀਡੀਆ ਸਲਾਹਕਾਰ ਸz. ਪਰਮਿੰਦਰ ਸਿੰਘ ਨੇ ਦੱਸਿਆ ਕਿ ਅਧਿਆਪਕਾਂ ਨੂੰ ਲਗਾਤਾਰ ਪ੍ਰੋਫੈਸਨਲ ਵਿਕਾਸ ਦੀਆਂ ਲੀਹਾਂ ਉਤੇ ਚਲਾਉਣ ਵਾਸਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ 9 ਸਤੰਬਰ 2014 ਨੂੰ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਉਦਘਾਟਨ ਸੋਸਾਇਟੀ ਦੇ ਚੇਅਰਮੇਨ ਮਨਜੀਤ ਸਿੰਘ ਜੀ.ਕੇ ਕਰਨਗੇ।
ਯੂ.ਕੇ. ਦੀ ਹੇਲਗਾ ਟੋਡ ਫਾਊਡੇਸ਼ਨ ਦੇ ਸਹਿਯੋਗ ਨਾਲ ਵਿਦਿਆ ਦੇ ਤਰੀਕਿਆਂ ਵਿੱਚ ਅਗਾਂਹਵਧੂ ਸੋਚ ਲਿਆਉਂਦੇ ਹੋਏ ਕੋਮਾਂਤਰੀ ਮਾਨਕਾ ਦੇ ਮੁਤਾਬਿਕ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਇਹ ੌਕੋਨਟੀਨਿਊਸ ਪ੍ਰੋਫੈਸਨਲ ਡਵੈਲਪਮੈਂਟੌ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ ਲਗਭਗ 1600 ਦੇ ਕਰੀਬ ਸਟਾਫ ਕੋਮਾਂਤਰੀ ਪੱਧਰ ਦੀ ਸਿੱਖਿਆ ਵਿਦਿਆਰਥੀਆਂ ਨੂੰ ਉਪਲੱਬਧ ਕਰਾਉਣ ਵਾਸਤੇ ਆਪਣੇ ਵਿੱਚ ਸੁਧਾਰ ਲਿਆਉਣ ਲਈ ਵੀ ਕੋਸ਼ਿਸ਼ ਕਰੇਗਾ। ਇਸ ਮੋਕੇ ਸੋਸਾਇਟੀ ਦੇ ਵਾਈਸ ਚੇਅਰਮੈਨ ਮਨਜਿੰਦਰ ਸਿੰਘ ਸਿਰਸਾ ਅਤੇ ਪੱਤਵੰਤੇ ਸੱਜਣ ਆਪਣੇ ਆਪਣੇ ਸੰਬੋਧਨਾਂ ਦੋਰਾਨ ਸਿੱਖਿਆ ਮਾਹਿਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਬੇਹਤਰ ਸਿੱਖਿਆ ਦੀਆਂ ਨਵੀਆਂ ਤਕਨੀਕਾਂ ਨੂੰ ਸੀ.ਬੀ.ਐਸ.ਈ. ਕੋਰਸ ਦੇ ਮੁਤਾਬਿਕ ਲਾਗੂ ਕਰਨ ਵਾਸਤੇ ਅਧਿਆਪਕਾਂ ਨੂੰ ਤਜਵੀਜਾਂ ਦੇਣਗੇ।ਜਿਥੇ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਪ੍ਰਬੰਧਕਾਂ ਵੱਲੋਂ ਅਧਿਆਪਕਾਂ ਦੇ ਹੁਨਰ ਨੂੰ ਨਿਖਾਰਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਹੀ ਕੋਮਾਂਤਰੀ ਪੱਧਰ ਦੇ ਸੁਧਾਰਾਂ ਨੂੰ ਲਿਆਉਣ ਦੀ ਵੀ ਅੱਜ ਦੇ ਵਿਦਿਅਕ ਮਾਹੋਲ ਵਿੱਚ ਗੱਲ ਕੀਤੀ ਜਾ ਰਹੀ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply