
ਅੰਮ੍ਰਿਤਸਰ, 8 ਸਤੰਬਰ (ਗੁਰਪ੍ਰੀਤ ਸਿੰਘ) – ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਤੇ ਚੇਅਰਮੈਨ, ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ, ਜਥੇਦਾਰ ਅਵਤਾਰ ਸਿੰਘ ਨੇ ਅੱਜ ਸ੍ਰੀ ਗੁਰੂ ਰਾਮਦਾਸ ਡੈਂਟਲ ਕਾਲਜ ਦੇ ਨਵੇਂ ਬਣੇ ਬਲਾਕ, ਲਾਇਬ੍ਰੇਰੀ ਅਤੇ ਆਡੀਟੋਰੀਅਮ ਦਾ ਉਦਘਾਟਨ ਕੀਤਾ। ਇਸ ਨਵੇ ਬਣੇ ਬਲਾਕ ਵਿੱਚ ਸੈਂਟਰਲ ਲਾਇਬ੍ਰੇਰੀ ਬਣਾਈ ਗਈ ਹੈ ਜਿਹੜੀ ਕਿ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਂਸ ਹੈ। 500 ਸੀਟਾਂ ਦੀ ਕਪੈਸਿਟੀ ਵਾਲਾ ਆਡੀਟੋਰੀਅਮ ਵੀ ਇਸ ਨਵੀ ਬਿਲਡਿੰਗ ਵਿੱਚ ਹੈ, ਜੋ ਕਿ ਅਤਿ ਆਧੁਨਿਕ ਤਕਨੀਕ ਨਾਲ ਬਣਾਇਆ ਗਿਆ ਹੈ ਅਤੇ ਹਰ ਤਰ੍ਹਾਂ ਦੀ ਮਾਡਰਨ ਇਕੁਇਪਮੈਂਟ ਇਸ ਵਿਚ ਲਗਾਈ ਗਈ ਹੈ। ਇਹ ਨਵੀ ਬਿਲਡਿੰਗ ਪਹਿਲੀ ਮੌਜੂਦਾ ਬਿਲਡਿੰਗ ਦਾ ਵਿਸਥਾਰ ਕਰਨ ਲਈ ਬਣਾਈ ਗਈ ਹੈ ਜਿਹੜੀ ਪੂਰੀ ਏ.ਸੀ ਹੈ ਅਤੇ ਜਿਸ ਦਾ ਛੱਤਿਆ 1,05,000 ਸਕੇਅਰ ਵਰਗ ਗਜ਼ ਹੈ ਅਤੇ ਇਸ ਨਵੀ ਬਿਲਡਿੰਗ ਦਾ 24,000 ਸ਼ਕੇਅਰ ਵਰਗ ਗਜ਼ ਹੋਰ ਜੋੜਨ ਨਾਲ ਹੁਣ ਇਹ 1,29,000 ਸਕੇਅਰ ਵਰਗ ਗਜ਼ ਬਣ ਗਿਆ ਹੈ ਜੋ ਕਿ ਡੀ.ਸੀ.ਆਈ ਦੇ ਨਿਯਮਾਂ ਮੁਤਾਬਿਕ ਲੋੜ ਤੋਂ ਵੱਧ ਹੈ। ਸ੍ਰੀ ਗੁਰੂ ਰਾਮਦਾਸ ਡੈਂਟਲ ਕਾਲਜ ਨੂੰ ਹਮੇਸ਼ਾ ਹੀ ਬੀ.ਡੀ.ਐਸ ਕੋਰਸ ਦੀ ਪੜਾਈ ਲਈ ਅਤੇ 6 ਪੋਸਟ ਗ੍ਰੈਜੂਏਟ ਕਲੀਨਿਕਲ ਵਿਸ਼ਿਆਂ ਦੀ ਪੜ੍ਹਾਈ ਲਈ ਉੱਤਰੀ ਭਾਰਤ ਵਿੱਚ ਨੰਬਰ ਇੱਕ ਕਾਲਜ ਵਜੌਂ ਗਿਣਿਆ ਜਾਂਦਾ ਹੈ।
ਤਿੰਨ ਮੰਜਿਲਾ ਬਣੀ ਨਵੀ ਇਮਾਰਤ ਜਿਸ ਵਿੱਚ ਡੈਂਟਲ ਕੌਸਲ ਆਫ ਇੰਡੀਆਂ ਦੀ ਸ਼ਰਤਾਂ ਅਨੁਸਾਰ ਏਅਰ ਕੰਡੀਸ਼ਨਡ ਲਾਇਬ੍ਰੇਰੀ ਅਤੇ ਆਡੀਟੋਰੀਅਮ ਸਥਿਤ ਹੈ ਦਾ ਉਦਘਾਟਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸੰਗਤਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਧਾਨ ਕਰਨ ਲਈ ਹਸਪਤਾਲ ਅਤੇ ਸੁਸਿਖਿਅਤ ਡਾਕਟਰ ਤਿਆਰ ਕਰਨ ਲਈ ਮੈਡੀਕਲ ਅਤੇ ਡੈਂਟਲ ਕਾਲਜ ਖੋਲੇ ਜਾ ਰਹੇ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਵੱਲੋਂ ਵਸਾਈ ਨਗਰੀ ਸ੍ਰੀ ਅੰਮ੍ਰਿਤਸਰ ਵਿਖੇ ਉਹਨਾਂ ਦੇ ਨਾਮ ਤੇ ਚਲ ਰਿਹਾ ਡੈਂਟਲ ਕਾਲਜ ਪੰਜਾਬ ਭਰ ਦੇ ਵਿਦਿਆਰਥੀਆਂ ਲਈ ਪਹਿਲੀ ਤਰਜੀਹ ਬਣ ਚੁੱਕਿਆ ਹੈ, ਜਦ ਕਿ ਮੈਡੀਕਲ ਕਾਲਜ ਸਮੁੱਚੇ ਹਿੰਦੁਸਤਾਨ ਵਿੱਚ ਉੱਭਰ ਰਹੀਆਂ ਚੋਟੀ ਦੀਆਂ 10 ਮੈਡੀਕਲ ਸੰਸਥਾਵਾਂ ਵਿਚੋਂ ਇੱਕ ਹੈ। ਇਸ ਸਮੇ ਮੈਡੀਕਲ ਅਤੇ ਡੈਂਟਲ ਕਾਲਜਾਂ ਦੇ ਕਰਮਵਾਰ ਪ੍ਰਿੰਸੀਪਲ ਡਾ. ਗੀਤਾ ਸ਼ਰਮਾ ਅਤੇ ਡਾ. ਚਰਨਜੀਤ ਸਿੰਘ ਬੱਲ, ਸਕੱਤਰ ਸ੍ਰ ਜੋਗਿੰਦਰ ਸਿੰਘ ਅਦਲੀਵਾਲ ਅਤੇ ਡਾ. ਏ.ਪੀ ਸਿੰਘ, ਐਡੀਸ਼ਨਲ ਸਕੱਤਰ ਤੋਂ ਇਲਾਵਾ ਮੈਂਬਰ ਅੰਤ੍ਰਿਗ ਕਮੇਟੀ ਅਤੇ ਟਰੱਸਟੀ ਸ੍ਰ ਰਜਿੰਦਰ ਸਿੰਘ ਜੀ ਮਹਿਤਾ ਅਤੇ ਸ੍ਰ ਗੁਰਬਚਨ ਸਿੰਘ ਕਰਮੂਵਾਲਾ ਉਚੇਚੇ ਤੋਰ ਤੇ ਹਾਜਰ ਸਨ।ਇਮਾਰਤ ਦੇ ਤਹਿਖਾਨੇ ਵਿਚ 40 ਕੁ ਗੱਡੀਆਂ ਦੀ ਪਾਰਕਿੰਗ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਮੌਕੇ ਤੇ ਪ੍ਰੈਸ ਕਾਨਫਰੰਸ ਨੂੰ ਸਬੰਧੋਤ ਕਰਦਿਆਂ ਜੱਥੇਦਾਰ ਅਵਤਾਰ ਸਿੰਘ ਜੀ ਨੇ ਹੋਰ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਵਿਖੇ ਜੰਮੂ ਕਸ਼ਮੀਰ ਤੋਂ ਇਲਾਜ ਲਈ ਆਉਣ ਵਾਲੇ ਮਰੀਜਾਂ ਪਾਸੋਂ ਬਿਨ੍ਹਾਂ ਕਿਸੇ ਭੇਦ ਭਾਵ ਦੇ ਜਨਰਲ ਵਾਰਡ ਦੇ ਚਾਰਜਿਸ ਅਤੇ ਐਡਮਿਸ਼ਨ ਫੀਸ, ਓਪਰੇਸ਼ਨ ਫੀਸ, ਡਾਕਟਰ ਨਰਸਿੰਗ ਫੀਸ ਆਦਿ ਨਹੀ ਲਈ ਜਾਵੇਗੀ।ਉਹਨਾਂ ਹੋਰ ਕਿਹਾ ਕਿ ਮਾਦਾ ਭਰੂਣ ਹੱਤਿਆਂ ਨੂੰ ਠੱਲ ਪਾਉਣ ਲਈ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਦਾਖਲ ਹੋਣ ਵਾਲੇ ਮਰੀਜਾਂ ਪਾਸੋਂ ਡਲਿਵਰੀ ਦੇ ਕੋਈ ਚਾਰਜਿਸ ਨਹੀ ਲਏ ਜਾਣਗੇ ਅਤੇ ਮਾਦਾ ਬੱਚੇ ਦੇ ਜਨਮ ਤੇ 1000- ਰੁਪਏ ਸ਼ਗਨ ਵੀ ਦਿੱਤਾ ਜਾਵੇਗਾ।
Punjab Post Daily Online Newspaper & Print Media