ਨਵੀਂ ਦਿੱਲੀ, 8 ਸਤੰਬਰ (ਅੰਮ੍ਰਿਤ ਲਾਲ ਮੰਨਣ) – ਇਥੇ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਚਲ ਰਹੀ ਤਿੰਨ ਰੋਜਾ ਦਿੱਲੀ ਅਥਲੈਟਿਕਸ ਮੀਟ ਦੋਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਡਾਰੀਆਂ ਨੇ 14 ਤਗਮੇ ਪ੍ਰਾਪਤ ਕੀਤੇ ਹਨ। 4 ਸੋਨੇ, 5 ਚਾਂਦੀ ਅਤੇ 5 ਕਾਂਸੀ ਦੇ ਤਮਗੇ ਕਮੇਟੀ ਖਿਡਾਰੀਆਂ ਨੇ ਸਟੇਟ ਮੀਟ ਦੋਰਾਨ ਜਿੱਤਕੇ ਵੱਡੀਆਂ ਅਥਲੈਟਿਕਸ ਟੀਮਾਂ ਨੂੰ ਹੈਰਾਨ ਕਰ ਦਿੱਤਾ ਹੈ। 70 ਮੈਂਬਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਤੇ ਗੁਰੂ ਨਾਨਕ ਦੇਵ ਕਾਲਜ ਦੇਵ ਨਗਰ ਦੀ ਇਸ ਟੀਮ ਨੇ 2700 ਖਿਡਾਰੀਆਂ ਵਿੱਚੋਂ 14 ਤਮਗੇ ਜਿੱਤਕੇ ਦਿੱਲੀ ਕਮੇਟੀ ਪ੍ਰਬੰਧਕਾਂ ਵੱਲੋਂ ਬੀਤੇ ਡੇਢ ਸਾਲ ਤੋਂ ਖੇਡਾਂ ਨੁੰ ਸਕੂਲਾਂ ਵਿੱਚ ਉਤਸ਼ਾਹਿਤ ਕਰਨ ਵਾਸਤੇ ਕੀਤੇ ਜਾ ਰਹੇ ਉਸਾਰੂ ਕਾਰਜਾਂ ਨੁੰ ਬੁਰ ਪਾ ਦਿੱਤਾ ਹੈ। ਕਮੇਟੀ ਦੇ ਸਪੋਰਟਸ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਸੰਤ ਵਿਹਾਰ ਸਕੂਲ ਦੇ ਵਿਦਿਆਰਥੀ ਰਾਕੇਸ਼ ਨੇ 68 ਮੀਟਰ ਤੱਕ ਹੈਂਮਰ ਸੁੱਟਕੇ ਜਿਥੇ ਦਿੱਲੀ ਸਟੇਟ ਦਾ ਰਿਕਾਰਡ ਤੋੜਿਆ ਹੈ, ਉਥੇ ਨਾਲ ਹੀ ਇਸ ਮੀਟ ਵਿੱਚ ਗੋਲਡ ਮੈਡਲ ਪ੍ਰਾਪਤ ਕਰਦੇ ਹੋਏ 70 ਮੀਟਰ ਦੇ ਨੈਸ਼ਨਲ ਰਿਕਾਰਡ ਨੂੰ ਤੋੜਨ ਵਾਸਤੇ ਵੀ ਤਿਆਰੀ ਕਰ ਲਈ ਹੈ।4 ਸੋਨੇ ਦੇ ਤਮਗੇ ਰਾਕੇਸ਼ ਤੋਂ ਇਲਾਵਾ ਅਮਿਤ ਖੰਡੂਰੀ 500 ਮੀਟਰ ਰੇਸ, ਵਰਿੰਦਰ ਲੋਂਗ ਜੰਪ ਅਤੇ ਜਤਿੰਦਰ ਪੋਲ ਵੋਲਟ ਜਦਕਿ ਚਾਂਦੀ ਦੇ 5 ਤਮਗੇ ਸਤਿੰਦਰ ਭਾਲਾ ਸੁੱਟ, ਪੂਜਾ 1500 ਮੀਟਰ ਰੇਸ, ਅਮਿਤ 800 ਮੀਟਰ ਰੇਸ, ਸੱਕਸ਼ਮ ਹਾਈ ਜੰਪ, ਆਂਚਲ ਡਿਸਕ ਥਰੋ ਤੇ ਕਾਂਸੀ ਦੇ ਪੰਜ ਤਮਗੇ ਸਿਮਰਦੀਪ ਕੌਰ 400 ਮੀਟਰ ਤੇ 200 ਮੀਟਰ ਰੇਸ, ਆਂਚਲ ਭਾਲਾ ਸੁੱਟ, ਅੰਮਿਤ ਮਾਥੂਰ 400 ਮੀਟਰ ਰੇਸ ਅਤੇ ਪ੍ਰੱਗਿਆ ਲੌਂਗ ਜੰਪ ਵਿੱਚ ਪ੍ਰਾਪਤ ਕੀਤੇ।ਬਰਾੜ ਨੇ ਕਮੇਟੀ ਖਿਡਾਰੀਆਂ ਵੱਲੋਂ ਕੀਤੇ ਗਏ ਸਟੇਟ ਮੀਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਨੂੰ ਨੈਸ਼ਨਲ ਮੀਟ ਵਿੱਚ ਵੀ ਦੁਹਰਾਉਣ ਦਾ ਦਾਅਵਾ ਕੀਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਕਮੇਟੀ ਵੱਲੋਂ ਦੇਣ ਦੀ ਵੀ ਪੇਸ਼ਕਸ ਕੀਤੀ ਹੈ।
Check Also
ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ
ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …