Friday, July 4, 2025
Breaking News

ਪੋਸ਼ਕ ਅਹਾਰ ਸਬੰਧੀ ਜਾਗਰੂਕਤਾ ਸਮਾਗਮ ਦਾ ਆਯੋਜਨ

PPN08091413ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) – ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਖੇਤਰੀ ਪ੍ਰਚਾਰ ਨਿਦੇਸ਼ਾਲਾ ਦੀ ਅੰਮ੍ਰਿਤਸਰ ਇਕਾਈ ਵੱਲੋਂ ਪੋਸ਼ਕ ਅਹਾਰ ਸਬੰਧੀ ਜਾਗਰੂਕਤਾ ਸਮਾਗਮਾਂ ਦੀ ਲੜੀ ਤਹਿਤ ਰਈਆ ਬਲਾਕ ਦੇ ਪਿੰਡ ਉਸਮਾਂ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ। ਖੇਤਰੀ ਪ੍ਰਚਾਰ ਅਧਿਕਾਰੀ ਗਗਨਦੀਪ ਕੌਰ ਦੇਵਗਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਬਲਾਕ ਦੀ ਸੀ:ਡੀ:ਪੀ:ਓ ਮੈਡਮ ਨਿਵੇਦਿਤਾ, ਡਾਈਟੀਸ਼ੀਅਨ ਡਾ: ਨੀਤਾ ਗੋਇਨਕਾ, ਸਿਹਤ ਵਿਭਾਗ ਤੋਂ ਐਸ:ਆਈ ਸ੍ਰੀ ਯਾਦਵਿੰਦਰ ਸਿੰਘ ਅਤੇ ਏ:ਐਨ:ਐਮ ਦਲਜੀਤ ਕੌਰ ਨੇ ਹਾਜ਼ਰ ਇਕੱਠ ਰਾਹੀਂ ਖੁਰਾਕ ਦੀ ਜੀਵਨ ਵਿੱਚ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਗਗਨਦੀਪ ਕੌਰ ਨੇ ਦੱਸਿਆ ਕਿ ਪੋਸ਼ਕ ਅਹਾਰ, ਦੇਸ਼ ਦਾ ਅਧਾਰ ਵਿਸ਼ੇ ਤੇ ਕਰਵਾਏ ਸਮਾਗਮ ਵਿੱਚ ਲੋਕਾਂ ਨੂੰ ਇਕ ਮਜਬੂਤ ਅਤੇ ਸਿਹਤਮੰਦ ਦੇਸ਼ ਦੀ ਉਸਾਰੀ ਲਈ ਸਹੀ ਖੁਰਾਕ ਅਤੇ ਨਸ਼ੇ ਰਹਿਤ ਜੀਵਨ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਪਿੰਡ ਉਸਮਾਂ ਦੀ ਸਰਪੰਚ ਸ੍ਰੀਮਤੀ ਸੁਖਜੀਤ ਕੌਰ ਨੇ ਇਕਾਈ ਦਾ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਧੰਨਵਾਦ ਕੀਤਾ ਗਿਆ।ਇਸ ਮੌਕੇ ਆਂਗਨਵਾੜੀ ਵਰਕਰ ਅਤੇ ਬਲਾਕ ਪ੍ਰਧਾਨ ਸ੍ਰੀਮਤੀ ਸੁਖਜੀਤ ਕੌਰ, ਸਰਬਜੀਤ ਸਿੰਘ ਜਲਾਲਉਸਮਾਂ, ਸੁਪਰਵਾਈਜਰ ਸੁਖਜੀਤ ਕੌਰ, ਹਰਸ਼ਰਨ ਕੌਰ, ਐਲ:ਐਚ:ਵੀ ਸੁਪਰਵਾਈਜਰ ਜੀਤ ਢਿਲੋਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਇਕਾਈ ਵੱਲੋਂ ਬੁਲਾਰਿਆਂ ਨੂੰ ਸਨਮਾਨਤ ਵੀ ਕੀਤਾ ਗਿਆ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply