Tuesday, August 4, 2026

ਡੀ.ਏ.ਵੀ ਇੰਟਰਨੈਸ਼ਨਲ ਪ੍ਰੀ ਨਰਸਰੀ ਤੇ ਨਰਸਰੀ ਦੇ ਬੱਚਿਆਂ ਨੇ ਸਲਾਨਾ ਸਮਾਗਮ `ਚ ਦੱਸੀ ਪਰਵਰਿਸ਼ ਦੀ ਮਹਾਨਤਾ

PUNJ1203201906ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਪ੍ਰੀ ਨਰਸਰੀ ਤੇ ਨਰਸਰੀ ਦੇ ਬੱਚਿਆਂ ਨੇ ਸਲਾਨਾ ਸਮਾਗਮ ਦੌਰਾਨ ਸਭਿਆਚਾਰਕ ਸਮਾਗਮ ਪਰਵਰਿਸ਼ ਤਹਿਤ ਉਪਯੋਗੀ ਸੰਦੇਸ਼ ਦਿੱਤੇ।ਸਮਾਗਮ ਵਿੱਚ ਏ.ਡੀ.ਸੀ.ਪੀ ਲਖਬੀਰ ਸਿੰਘ ਮੁੱਖ ਮਹਿਮਾਨ ਜਦਕਿ ਮੈਨੇਜਮੈਂਟ ਕਮੇਟੀ ਚੇਅਰਮੈਨ ਵੀ.ਪੀ ਲਖਨਪਾਲ, ਮੈਨੇਜਰ ਡਾ. ਰਾਜੇਸ਼ ਕੁਮਾਰ ਤੇ ਡਾ. ਰਾਜੀਵ ਮਹਾਜਨ ਵਿਸ਼ੇਸ਼ ਮਹਿਮਾਨ ਸਨ।
    ਦੀਪ ਜਗਾ ਕੇ ਸਮਾਗਮ ਦੀ ਸ਼ੁਰੂਆਤ ਹੋਈ।ਪ੍ਰਿੰਸੀਪਲ ਅੰਜਨਾ ਗੁਪਤਾ ਨੇ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ।ਉਹਨਾਂ ਕਿਹਾ ਕਿ ਬੱਚੇ ਕੱਚੀ ਮਿੱਟੀ ਦੀ ਨਿਆਈ ਹੁੰਦੇ ਹਨ। ਇਹਨਾਂ ਨੂੰ ਕੋਈ ਅਕਾਰ ਦਿੱਤਾ ਜਾ ਸਕਦਾ ਹੈ।ਸਕੂਲ ਦੀ ਹਮੇਸ਼ਾਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਦਾ ਸਰਬਪੱਖੀ ਵਿਕਾਸ ਹੋਵੇ ਤੇ ਉਹਨਾਂ ਨੂੰ ਨੈਤਿਕ ਗੁਣ ਸਿਖਾਏ ਜਾਣ।
    ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਬੱਚੇ ਉਹੀ ਸਿੱਖਦੇ ਹਨ ਜੋ ਉਹਨਾਂ ਦੇ ਪਰਿਵਾਰ ਵਾਲੇ ਸਿਖਾਉਂਦੇ ਹਨ।ਮਾਤਾ ਪਿਤਾ ਦਾ ਫਰਜ਼ ਹੈ ਕਿ ਉਹਨਾਂ ਨੂੰ ਬਚਪਨ ਵਿੱਚ ਆਦਰਸ਼ ਜੀਵਨ ਦੇ ਨਿਯਮ ਸਿਖਾਏ ਜਾਣ।
    ਸੱਭਿਆਚਾਰਕ ਪ੍ਰੋਗਰਾਮ ਦੌਰਾਨ ਬੱਚਿਆਂ ਨੇ ਦੱਸਿਆ ਕਿ ਚਰਿਤਰ ਨਿਰਮਾਣ `ਚ ਉਹਨਾਂ ਦੀ ਪਰਵਰਿਸ਼ ਦਾ ਕਿੰਨਾ ਵੱਡਾ ਯੋਗਦਾਨ ਹੈ।ਬੱਚਿਆਂ ਦੇ ਕੋਮਲ ਮਨ `ਤੇ ਪਰਿਵਾਰ ਦੇ ਮੈਬਰਾਂ ਦਾ ਵਿਵਹਾਰ ਡੂੰਘਾ ਪ੍ਰਭਾਵ ਪਾਉਂਦਾ ਹੈ।ਮਾਤਾ ਪਿਤਾ ਹਮੇਸ਼ਾਂ ਬੱਚਿਆਂ ਦੀ ਭਲਾਈ ਚਾਹੁੰਦੇ ਹਨ।ਇਸੇ ਲਈ ਉਹ ਕਦੇ ਪਿਆਰ ਤੇ ਕਦੇ ਦਬਕਾ ਕੇ ਉਹਨਾਂ ਨੂੰ ਸਹੀ ਮਾਰਗ ਦੱਸਦੇ ਹਨ।
    ਮੁੱਖ ਮਹਿਮਾਨ ਲਖਬੀਰ ਸਿੰਘ ਨੇ ਬੱਚਿਆਂ ਦੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਬੱਚਿਆਂ ਦੇ ਵਿਕਾਸ ਵਿੱਚ ਉਸਦੇ ਮਾਪਿਆਂ ਤੇ ਅਧਿਆਪਕਾਂ ਦਾ ਵੱਡਾ ਯੋਗਦਾਨ ਹੈ।
    ਡਾ. ਵੀ.ਪੀ ਲੱਖਣਪਾਲ ਨੇ ਕਿਹਾ ਕਿ ਅੱਜ ਦੇ ਬੱਚੇ ਕੱਲ ਦੇ ਦੇਸ਼ ਨਿਰਮਾਤਾ ਬਣਦੇ ਹਨ। ਇਸ ਲਈ ਉਹਨਾਂ ਵਿੱਚ ਆਤਮ ਵਿਸ਼ਵਾਸ਼ ਦਾ ਹੋਣਾ ਬਹੁਤ ਜਰੂਰੀ ਹੈ।ਪ੍ਰਿੰਸੀਪਲ ਅੰਜਨਾ ਗੁਪਤਾ ਨੇ ਮਹਿਮਾਨਾ ਨੂੰ ਯਾਦਗਾਰੀ ਚਿੰਨ ਭੇਂਟ ਕੀਤੇ ਤੇ ਰਾਸ਼ਟਰੀ ਗੀਤ ਨਾਲ ਸਮਾਗਮ ਸੰਪਨ ਹੋਇਆ।ਇਸ ਮੌਕੇ ਕਮੇਟੀ ਮੈਂਬਰ ਸਤਨਾਮ ਸਿੰਘ, ਰਾਹੁਲ ਜੋਸ਼ੀ ਤੇ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply