Thursday, July 16, 2026

ਜਸਵੀਰ ਝੱਜ ਨਾਲ ਰੁਬਰੂ ਤੇ ਸਨਮਾਨ ਸਮਾਰੋਹ

PUNJ1203201907ਧੂਰੀ, 12 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਸ਼੍ਰੀ ਮੂਲ ਚੰਦ ਸ਼ਰਮਾਂ ਅਤੇ ਸੁਖਮਿੰਦਰ ਰਾਮਪੁਰੀ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ ਜਿਸ ਵਿੱਚ ਸਭ ਤੋਂ ਪਹਿਲਾਂ ਬਹੁਪਰਤੀ ਸਾਹਿਤਕਾਰ ਡਾ. ਐਸ.ਤਰਸੇਮ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਦੋ ਮਿੰਟ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਉਪਰੰਤ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਨਿਰਮਾਣ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਜਸਵੀਰ ਝੱਜ ਨਾਲ ਜਾਣ-ਪਹਿਚਾਣ ਕਰਵਾਈ ਅਤੇ ਮੂਲ ਚੰਦ ਸ਼ਰਮਾਂ ਨੇ `ਜੀ ਆਇਆਂ` ਕਿਹਾ।ਉਸ ਉਪਰੰਤ ਜਸਵੀਰ ਝੱਜ ਨਾਲ ਰੁਬਰੂ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਆਪਣੇ ਜੀਵਨ ਅਤੇ ਲੇਖਣੀ ਬਾਰੇ ਵਿਸਤਾਰਪੂਰਵਕ ਚਾਨਣਾ ਪਾਇਆ ਅਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ।ਸੁਖਮਿੰਦਰ ਰਾਮਪੁਰੀ ਨੇ ਆਪਣੇ ਗੀਤ ਆਪਣੀ ਮਿੱਠੀ ਆਵਾਜ਼ ਵਿੱਚ ਪੇਸ਼ ਕਰਕੇ ਵਾਹ-ਵਾਹ ਖੱਟੀ।
 ਰਚਨਾਵਾਂ ਦੇ ਦੌਰ ਵਿੱਚ ਰਾਜਿੰਦਰ ਰਾਜਨ, ਕੁਲਜੀਤ ਧਵਨ, ਰਣਜੀਤ ਸਿੰਘ ਆਜ਼ਾਦ ਕਾਂਝਲਾ, ਮੀਤ ਸਕਰੌਦੀ, ਜਗਦੇਵ ਸ਼ਰਮਾਂ, ਰਾਜਿੰਦਰਜੀਤ ਕਾਲਾਬੂਲਾ, ਸੁਖਵਿੰਦਰ ਪੇਂਟਰ, ਸੰਜੇ ਲਹਿਰੀ, ਸ਼ੈਲੇਂਦਰ ਗਰਗ, ਸੁਖਵਿੰਦਰ ਲੋਟੇ, ਜਗਸੀਰ ਮੂਲੋਵਾਲ, ਕਰਮ ਸਿੰਘ ਜ਼ਖਮੀ, ਸਵਰਨ ਪੱਲ੍ਹਾ, ਬੀ.ਕੇ ਬਰਿਆਰ, ਸੁਰਜੀਤ ਰਾਜੋਮਾਜਰਾ, ਅਮਨਦੀਪ ਸਿੰਘ, ਗੁਰਮੀਤ ਸੋਹੀ, ਦਲਜੀਤ ਕੁਮਾਰ, ਸੁਰਿੰਦਰ ਧੂਰੀ, ਸੁਰਿੰਦਰ ਸ਼ਰਮਾਂ ਅਤੇ ਚਰਨਜੀਤ ਮੀਮਸਾ ਨੇ ਆਪਣੀਆਂ-ਆਪਣੀਆਂ ਰਚਨਾਵਾਂ ਪੇਸ਼ ਕਰਕੇ ਹਾਜ਼ਰੀ ਲਗਵਾਈ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply