Thursday, March 26, 2026

ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਆਦਰਸ਼ ਚੋਣ ਜਾਬਤਾ – ਜ਼ਿਲ੍ਹਾ ਚੋਣ ਅਫਸਰ ਕਿਹਾ, ਸੀ-ਵਿਜ਼ਲ ਮੋਬਾਈਲ ਐਪ ਰਾਹੀਂ ਆਮ ਲੋਕ ਵੀ ਰੱਖ ਸਕਣਗੇ ਚੋਣ ਜ਼ਾਬਤੇ ’ਤੇ ਨਜ਼ਰ

PUNJ1203201910ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ)  – ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਜ਼ਿਲੇ ਵਿੱਚ ਸਖਤੀ ਨਾਲ ਆਦਰਸ਼ ਚੋਣ ਜਾਬਤਾ ਲਾਗੂ ਕੀਤਾ ਜਾ ਰਿਹਾ ਹੈ।ਸਬੰਧਤ ਅਧਿਕਾਰੀਆਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਆਦਰਸ਼ ਚੋਣ ਜਾਬਤੇ ਦੀ ਇੰਨ ਬਿੰਨ ਪਾਲਣਾ ਕਰਨ ਸਬੰਧੀ ਨਿਰਦੇਸ਼ ਜਾਰੀੇ ਕਰ ਦਿੱਤੇ ਗਏ ਹਨ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿਖੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਕੀਤਾ।ਉਨ੍ਹਾਂ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਲੋਕ ਸਭਾ ਚੋਣਾਂ ਸਬੰਧੀ ਜ਼ੋ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਉਸ ਦੇ ਅਨੁਸਾਰ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ 22 ਅਪ੍ਰੈਲ 2019 ਰੱਖੀ ਗਈ ਹੈ। ਨਾਮਜ਼ਦਗੀ ਭਰਨ ਦੀ ਆਖਰੀ ਮਿਤੀ 29 ਅਪ੍ਰੈਲ, ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੀ ਮਿਤੀ 30 ਅਪ੍ਰੈਲ, ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਆਖਰੀ ਮਿਤੀ 2 ਮਈ  ਵੋਟਾਂ ਪੈਣ ਦੀ ਮਿਤੀ 19 ਮਈ ਅਤੇ ਵੋਟਾਂ ਦੀ ਗਿਣਤੀ 23 ਮਈ ਨੂੰ ਰੱਖੀ ਗਈ ਹੈ।
 ਢਿਲੋ ਨੇ ਦੱਸਿਆ ਕਿ ਜ਼ਿਲ੍ਹਾ ਅੰਮਿ੍ਰਤਸਰ ਵਿੱਚ ਕੁੱਲ 1601 ਪੋਲਿੰਗ ਸਟੇਸ਼ਨ ਹਨ, ਜ਼ਿਨ੍ਹਾਂ ਵਿੱਚ ਅਜਨਾਲਾ ਵਿਖੇ 182 , ਰਾਜਾਸਾਂਸੀ ਵਿਖੇ 213, ਮਜੀਠਾ ਵਿਖੇ 203, ਅੰਮਿ੍ਰਤਸਰ ਉਤਰੀ ਵਿਖੇ 189, ਅੰਮ੍ਰਿਤਸਰ ਪੱਛਮੀ ਵਿਖੇ 173, ਅੰਮ੍ਰਿਤਸਰ ਕੇਦਰੀ ਵਿਖੇ 139, ਅੰਮਿ੍ਰਤਸਰ ਪੂਰਵੀ ਵਿਖੇ 153, ਅੰਮ੍ਰਿਤਸਰ ਦੱਖਣੀ ਵਿਖੇ 151 ਅਤੇ ਅਟਾਰੀ ਵਿਖੇ 198 ਪੋਲਿੰਗ ਸਟੇਸ਼ਨ ਹਨ।ਜ਼ਿਲਾ੍ਹ ਚੌਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 1468972 ਵੋਟਰ ਹਨ ਜਿਨ੍ਹਾਂ ਵਿਚੋਂ ਮਰਦ 778608 , ਇਸਤਰੀ ਵੋਟਰ 690313 ਅਤੇ 51 ਹੋਰ  ਵੋਟਰ ਹਨ।
    ਡਾ: ਹਿੰਮਾਸੂ ਅਗਰਵਾਲ ਵਧੀਕ ਜ਼ਿਲਾ੍ਹ ਚੋਣ ਅਫਸਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਹਰੇਕ ਈ.ਵੀ.ਐਮ ਮਸ਼ੀਨ ਨਾਲ ਵੀ.ਵੀ. ਪੈਟ ਜੋੜਿਆ ਗਿਆ ਹੈ, ਜਿਸ ਦੀ ਸਕਰੀਨ ’ਤੇ ਮਤਦਾਤਾ ਆਪਣੀ ਵੋਟ ਪਾਉਣ ਤੋਂ ਬਾਅਦ 7 ਸਕਿੰਟ ਲਈ ਇਹ ਜਾਣਕਾਰੀ ਦੇਖ ਸਕੇਗਾ ਕਿ ਉਸ ਨੇ ਕਿਸ ਉਮੀਦਵਾਰ ਨੂੰ ਵੋਟ ਪਾਈ ਹੈ। ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਕੋਈ ਵੀ ਰਾਜਸੀ ਪਾਰਟੀ ਧਾਰਮਿਕ ਸਥਾਨਾਂ ਨੂੰ ਚੋਣ ਪ੍ਰਚਾਰ ਲਈ ਨਹੀਂ ਵਰਤ ਸਕੇਗੀ।ਉਨਾਂ ਹੋਰ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੂੰ ਜਨਤਕ ਇਮਾਰਤਾਂ ’ਤੇ ਕਿਸੇ ਵੀ ਕਿਸਮ ਦੀ ਸਿਆਸੀ ਇਸ਼ਤਿਹਾਰਬਾਜੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਨਿੱਜੀ ਥਾਵਾਂ ’ਤੇ ਵੀ ਆਪਣੀ ਪਾਰਟੀ ਜਾਂ ਉਮੀਦਵਾਰ ਦਾ ਬੈਨਰ ਜਾਂ ਪੋਸਟਰ ਲਗਾਉਣ ਤੋਂ ਪਹਿਲਾਂ ਜਗਾ ਦੇ ਮਾਲਕਾਂ ਨੂੰ ਭਰੋਸੇ ਵਿੱਚ ਲੈਣਾ ਪਵੇਗਾ।ਉਨਾਂ ਦੱਸਿਆ ਕਿ ਜੇਕਰ ਇਸ ਸਬੰਧੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਚੋਣ ਜਾਬਤੇ ਦੀ ਉਲੰਘਣਾ ਹੋਵੇਗੀ ਅਤੇ ਉਸ ਵਿਰੁੱਧ ਯੋਗ ਕਾਰਵਾਈ ਕੀਤੀ ਜਾਵੇਗੀ।ਸੀ-ਵਿਜਲ ਮੋਬਾਈਲ ਐਪ ਰਾਹੀਂ ਆਮ ਲੋਕ ਵੀ ਚੋਣ ਜ਼ਾਬਤੇ ’ਤੇ ਨਜ਼ਰ ਰੱਖ ਸਕਣਗੇ ।
    ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਐਨ.ਆਰ.ਆਈਜ਼ ਵੋਟਰ ਅਤੇ ਖਾਸਕਰ ਨੌਜਵਾਨ ਜ਼ਿਨ੍ਹਾਂ ਦੀ 01 ਜਨਵਰੀ 2019 ਨੂੰ ਉਮਰ 18 ਸਾਲ ਜਾਂ ਇਸ ਤੋਂ ਵੱਧ ਬਣਦੀ ਹੈ ਉਹ ਆਪਣੀ ਵੋਟ ਬਨਾਉਣ ਲਈ ਫਾਰਮ ਨੰਬਰ 06 ਅਤੇ ਐਨ.ਆਰ.ਆਈ ਫਾਰਮ ਨੰ: 06 (ਏ) ਭਰ ਕੇ ਆਪਣੇ ਵਿਧਾਨ ਸਭਾ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫਤਰ ਵਿਖੇ ਜਾਂ ਆਪਣੇ ਬੀ.ਐਲ.ਓ ਕੋਲ ਜਮ੍ਹਾ ਕਰਵਾ ਸਕਦੇ ਹਨ।ਇਸ ਮੌਕੇ ਵਿਸ਼ੇਸ਼ ਸਾਰੰਗਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਅਮਰਦੀਪ ਸਿੰਘ ਚੋਣ ਤਹਿਸੀਲਦਾਰ ਵੀ ਹਾਜ਼ਰ ਸਨ।

Check Also

26ਵੇਂ ਰਾਸ਼ਟਰੀ ਰੰਗਮੰਚ ਉਸਤਵ ਦੇ ਪੰਜਵੇਂ ਦਿਨ ਨਾਟਕ ‘ਆਪ ਹਮਾਰੇ ਹੈ ਕੌਨ’ ਦਾ ਮੰਚਣ

ਅੰਮ੍ਰਿਤਸਰ, 25 ਮਾਰਚ (ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਉਤਰੀ ਜ਼ੋਨ ਕਲਚਰਲ ਸੈਂਟਰ ਪਟਿਆਲਾ …

Leave a Reply