ਨਵੀਂ ਦਿੱਲੀ, 12 ਮਾਰਚ (ਪੰਜਾਬ ਪੋਸਟ ਬਿਊਰੋ) – ਕੌਸ਼ਲ ਵਿਕਾਸ ਮੰਤਰਾਲਾ ਭਾਰਤ ਸਰਕਾਰ ਵੱਲੋਂ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਭਾਰਤ `ਚ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਇਸੇ ਤਹਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਆਈ.ਟੀ.ਆਈ ਤਿਲਕ ਨਗਰ ਦੀ ਦੇਸ਼ ਭਰ `ਚੋਂ ਚੁਣਅਿਾਂ ਗਈਆਂ 33 ਆਈ.ਟੀ.ਆਈ ਵਿੱਚ ਸ਼ਾਮਲ ਹੈ।ਦਿੱਲੀ ਵਿੱਚ ਸਿਰਫ ਇਸ ਆਈ.ਟੀ.ਆਈ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ।ਇਸ ਤੋਂ ਪਹਿਲਾ ਇਸ ਆਈ.ਟੀ.ਆਈ ਨੂੰ ਭਾਰਤ ਸਰਕਾਰ ਵੱਲੋਂ ਦਿੱਲੀ ਵਿੱਚ ਨੰਬਰ 1 ਪ੍ਰਾਈਵੇਟ ਆਈ.ਟੀ.ਆਈ ਦਾ ਦਰਜਾ ਪ੍ਰਦਾਨ ਕੀਤਾ ਗਿਆ ਸੀ।ਇਸ ਉਪਲਬੱਧੀ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਉਸਨੂੰ ਇੱਕ ਵੱਡਾ ਬਲ ਮਿਲੇਗਾ।
ਸੰਸਥਾ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਨੇ ਦਿੱਲੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਸ ਉਪਲੱਬਧੀ ਬਾਰੇ ਜਾਣੂ ਕਰਾਇਆ। ਪ੍ਰਿੰਸੀਪਲ ਸਾਹਿਬ ਨੇ ਦਿਸਿਆਾ ਕਿ ਇਹ ਉਪਲਬਧੀ ਦੇ ਮਿਲਣ ਤੋਂ ਬਾਅਦ ਸਾਡੇ ਪਾਸ ਜੋ ਵਿਦਿਆਰਥੀ ਆਉਣਗੇ ਉਨ੍ਹਾਂ ਨੂੰ ਹੋਰ ਉੱਨਤ ਤਕਨੀਕਾਂ ਦੇ ਨਾਲ ਸਿੱਖਿਆ ਦਿੱਤੀ ਜਾਏਗੀ ਅਤੇ ਇਸ ਦੇਸ਼ ਨੂੰ ਸਕਿਲ ਦੇ ਖੇਤਰ ’ਚ ਅੱਗੇ ਲਿਆਉਣ ਵਾਸਤੇ ਇਹ ਆਈ.ਟੀ.ਆਈ ਪੂਰਾ ਯੋਗਦਾਨ ਦੇਵੇਗੀ। ਹੋਰ ਜਾਣਕਾਰੀ ਲਈ ਉਨਾਂ ਕਿਹਾ ਕਿ ਹੋਰ ਜਾਣਕਾਰੀ 011-25990988, 25991249 `ਤੇ ਫੋਨ ਕਰ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media