Sunday, December 22, 2024

ਅੰਮ੍ਰਿਤਸਰ ਰੰਗਮੰਚ ਉਤਸਵ 2019 – ਪ੍ਰੋ. ਦਵਿੰਦਰ ਪਾਲ ਸਿੰਘ ਦਾ ਲਿਖਿਆ ਤੇ ਨਿਰਦੇਸ਼ਕ ਨਾਟਕ ‘ਫਿਰਦੋਸ’ ਖੇਡਿਆ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਵਿਸ਼ਵ ਰੰਗਮੰਚ ਦਿਵਸ ਬੜੀ ਖੁਸ਼ੀ ਅਤੇ ਜੋਸ਼ੋ PUNJ2803201907ਖਰੋਸ਼ ਨਾਲ ਮਨਾਇਆ।ਵਿਸ਼ਵ ਰੰਗਮੰਚ ਦੇ ਸਮਾਗਮ ਵਿੱਚ ਅੰਮ੍ਰਿਤਸਰ ਦੇ ਨਾਮਵਰ ਅਤੇ ਪ੍ਰਸਿੱਧ ਰੰਗਕਰਮੀਆਂ ਨੇ ਨਾਟ ਪ੍ਰੇਮੀਆਂ, ਬੁੱਧੀਜੀਵੀਆਂ ਅਤੇ ਦਰਸ਼ਕਾਂ ਨਾਲ ਰਲ ਕੇ ਇਸ ਦਿਹਾੜੇ ਨੂੰ ਮਨਾਇਆ।ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਵਲੋਂ ਖੁਲੇ ਵਿਹੜੇ ’ਚ ਰੰਗਮੰਚ ਦੇ ਗੀਤ ਪੇਸ਼ ਕੀਤੇ ਗਏ। ਵਿਰਸਾ ਵਿਹਾਰ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਆਏ ਹੋਏ ਰੰਗਕਰਮੀਆਂ ਦਾ ਸਵਾਗਤ ਅਤੇ ਜੀ ਆਇਆ ਨੂੰ ਕਿਹਾ।ਵਿਸ਼ਵ ਰੰਗਮੰਚ ਦਿਵਸ ਮੌਕੇ ਕੇਵਲ ਧਾਲੀਵਾਲ ਵਲੋਂ ਕਿਉਬਾ ਦੇ ਪ੍ਰਸਿੱਧ ਰੰਗਕਰਮੀ ਕਾਰਲੋਸ ਸੈਲਦਰਾਂ ਦਾ ਸੰਦੇਸ਼ ਪੜ ਕੇ ਨਾਟ ਪ੍ਰੇਮੀਆਂ ਅਤੇ ਸਥਾਨਕ ਰੰਗਕਰਮੀਆਂ ਨੂੰ ਸੁਣਾਇਆ।
ਇਸ ਤੋਂ ਬਾਅਦ ਵਿਰਸਾ ਵਿਹਾਰ ਵਿਖੇ ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡੀ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਇਕ ਮਹੀਨਾ ਲਗਾਤਾਰ ਚੱਲਣ ਵਾਲੇ ਅੰਮ੍ਰਿਤਸਰ ਰੰਗਮੰਚ ਉਤਸਵ 27ਵੇਂ ਦਿਨ ਖ਼ਾਲਸਾ ਕਾਲਜ ਰੰਗਮੰਚ ਅੰਮ੍ਰਿਤਸਰ ਦੀ ਟੀਮ ਵਲੋਂ ਪ੍ਰੋ. ਦਵਿੰਦਰ ਪਾਲ ਸਿੰਘ ਦਾ ਲਿਖਿਆ ਅਤੇ ਨਿਰਦੇਸ਼ਕ ਕੀਤਾ ਨਾਟਕ ‘ਫਿਰਦੋਸ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।ਇਹ ਉਰਦੂ ਭਾਸ਼ਾ ਵਿਚ ਮੁਸਲਮਾਨ ਲੜਕੇ `ਫਿਰਦੌਸ` ਅਤੇ ਉਸ ਦੇ ਪੰਡਤ ਮਿੱਤਰ `ਅਮਰਨਾਥ` ਦੀ ਕਹਾਣੀ ਵਿਚ ਮੌਜੂਦਾ ਅਤੇ ਪਿਛਲਾ ਪ੍ਰਸੰਗਾਂ ਵਿੱਚ ਕਸ਼ਮੀਰ ਦੀ ਸਥਿਤੀ ਨੂੰ ਸੰਬੋਧਨ ਕਰਦਾ ਹੈ।ਇਨ੍ਹਾਂ ਦੋ ਮੁੰਡਿਆਂ ਦੀ ਦੋਸਤੀ ਕਸ਼ਮੀਰੀ ਬੁਰਾਈਆਂ ਦੀ ਪ੍ਰਤੀਨਿਧਤਾ ਕਰਦੀ ਹੈ।ਭਾਰਤ ਅਤੇ ਪਾਕਿਸਤਾਨ ਦੇ ਸੰਘਰਸ਼ ਦੇ ਵਿਚਕਾਰ ਕਸ਼ਮੀਰੀ ਪਛਾਣ ਗੁਆਚ ਗਈ ਹੈ।ਦੋਵਾਂ ਅਤਿਵਾਦ ਨੇ ਫਿਰਦੌਸ ਅਤੇ ਅਮਰਨਾਥ ਦੇ ਦਰਮਿਆਨੀ ਆਵਾਜ਼ਾਂ ਨੂੰ ਹਰਾ ਦਿੱਤਾ ਹੈ।ਦਰਮਿਆਨੀ ਅਤੇ ਲੋਕਤੰਤਰੀ ਪ੍ਰਕਿਰਿਆ ਦੀ ਹਾਰ ਨੇ ਮੌਜੂਦਾ ਗੜਬੜ ਨੂੰ ਜਨਮ ਦਿੱਤਾ ਹੈ।ਇਸ ਨਾਟਕ ਨੇ ਆਪਣੇ ਪੁੱੱਤਰ ਲਈ ਫਿਰਦੌਸ ਦੀ ਮਾਂਾਂ ਦੀ ਭਾਲ ਰਾਹੀਂ ਇਸ ਗੜਬੜ ਨੂੰ ਦਰਸਾਇਆ ਹੈ।ਹਾਲਾਂਕਿ, ਇਹ ਖੇਡ ਇਕ ਸਕਾਰਾਤਮਕ ਨੋਟ ‘ਤੇ ਖਤਮ ਹੁੰਦੀ ਹੈ, ਜਿਥੇ ਸਵੈ-ਜਲਾਵਤ ਹੋਏ ਦੋਸਤ ਫਿਦਾਸ ਅਤੇ ਅਮਰਨਾਥ ਇਕ ਫੋਨ ਕਾਲ ਰਾਹੀਂ ਸੰਚਾਰ ਕਰਦੇ ਹਨ ਅਤੇ ਕਸ਼ਮੀਰ ਵਿਚ ਉਨ੍ਹਾਂ ਦੇ ਪੁਨਰਗਠਨ ਲਈ ਪ੍ਰਾਰਥਨਾ ਕਰਦੇ ਹਨ।ਇਸ ਨਾਟਕ ਵਿੱਚ ਸਭ ਕਲਾਕਾਰਾਂ ਨੇ ਬੜੀ ਭਾਵਪੂਰਤ ਪੇਸ਼ਕਾਰੀ ਪੇਸ਼ ਕੀਤੀ।ਨਾਟਕ ਤੋਂ ਬਾਅਦ ਦਲਜੀਤ ਸੋਨਾ ਦੀ ਟੀਮ ਵਲੋਂ ਭਗੜਾ ਵੀ ਪੇਸ਼ ਕੀਤਾ।
        ਇਸ ਮੌਕੇ ਸ਼੍ਰੋਮਣੀ ਅਦਾਕਾਰਾ ਜਤਿੰਦਰ ਕੌਰ, ਪ੍ਰਸਿੱਧ ਲੋਕ ਗਾਇਕਾ ਗੁਰਮੀਤ ਬਾਵਾ, ਅਦਾਕਾਰ ਹਰਦੀਪ ਗਿੱਲ, ਅਦਾਕਾਰਾ ਹਰਦੀਪ ਗਿੱਲ, ਪਵਨਦੀਪ, ਡਾ. ਸ਼ਿਆਮ ਸੁੰਦਰ ਦੀਪਤੀ, ਅਰਤਿੰਦਰ ਸੰਧੂ, ਰਮੇਸ਼ ਯਾਦਵ, ਵਿਜੇ ਸ਼ਰਮਾ, ਅਮਰਪਾਲ, ਦੀਪ ਮਨਦੀਪ, ਇੰਦਰਜੀਤ ਸਹਾਰਨ, ਨਰਿੰਦਰ ਸਾਂਘੀ, ਹਰਮੀਤ ਸਾਂਘੀ, ਗੁਰਤੇਜ ਮਾਨ, ਪਵੇਲ ਸੰਧੂ, ਸਰਬਜੀਤ ਸਿੰਘ ਲਾਡਾ, ਸੁਪਨੰਦਨ, ਹਰਮੀਤ ਆਰਟਿਸਟ, ਮਾਸਟਰ ਕੁਲਜੀਤ ਵੇਰਕਾ ਸਮੇਤ ਵੱਡੀ ਗਿਣਤੀ ਵਿੱਚ ਰੰਗਕਰਮੀ, ਲੇਖਕ, ਨਾਟ ਪ੍ਰੇਮੀ ਅਤੇ ਦਰਸ਼ਕ ਮੌਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply