ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਚੋਣ ਮੁਹਿੰਮ ਨੂੰ
ਸ਼ੁਰੂ ਕਰਦਿਆਂ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ: ਰਾਜ ਕੁਮਾਰ ਵੇਰਕਾ ਚੇਅਰਮੈਨ ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਵਲੋਂ ਗੁਮਟਾਲਾ ਨੇ ਕਾਂਗਰਸੀ ਵਰਕਰਾਂ ਨਾਲ ਪਲੇਠੀ ਮੀਟਿੰਗ ਕੀਤੀ।
ਪਿੰਡ ਗੁੰਮਟਾਲਾ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਕਾਂਗਸਰੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਵੇਰਕਾ ਨੇ ਕਿਹਾ ਕਿ ਦੇਸ਼ ਅੰਦਰ ਬਦਲਾਅ ਦਾ ਮਾਹੌਲ ਚੱਲ ਰਿਹਾ ਹੈ ਅਤੇ ਇਕ ਪਾਸੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੀ ਕਾਂਗਰਸ ਪਾਰਟੀ ਹੈ ਅਤੇ ਦੂਸਰੇ ਪਾਸੇ ਨਰਿੰਦਰ ਮੋਦੀ ਦੀ ਅਗਵਾਈ ਵਾਲ਼ੀ ਜੁਮਲੇਬਾਜ਼ ਸਰਕਾਰ।ਉਨ੍ਹਾਂ ਕਿਹਾ ਕਿ ਜੇਕਰ ਵਿਸ਼ਵ ਵਿੱਚ ਝੂਠ ਬੋਲਣ ਦਾ ਵਿਸ਼ਵ ਰਿਕਾਰਡ ਕਿਸੇ ਨੂੰ ਦੇਣਾ ਹੋਵੇ ਤਾਂ ਝੂਠਿਆਂ ਦੇ ਸਰਦਾਰ ਵਜੋਂ ਜਾਣੇ ਜਾਂਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੱਧ ਹੱਕਦਾਰ ਕੋਈ ਹੋ ਹੀ ਨਹੀਂ ਸਕਦਾ।ਵੇਰਕਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਹਰ ਸਾਲ 2 ਕਰੋੜ ਨੌਕਰੀਆਂ ਦੇਣ, ਕਿਸਾਨਾਂ ਦੀ ਆਮਦਨ ਦੁਗਣੀ ਕਰਨ, ਹਰ ਭਾਰਤੀ ਦੇ ਖਾਤੇ ਵਿੱਚ 15-15 ਲਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪ੍ਰੰਤੂ ਸਰਕਾਰ ਬਣਦਿਆਂ ਹੀ ਦੇਸ਼ ਵਿਚੋਂ 4.5 ਕਰੋੜ ਨੌਕਰੀਆਂ ਦਾ ਖਾਤਮਾ ਹੋਇਆ, ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਤੇ ਦੇਸ਼ ਵਿੱਚ ਕਿਸਾਨਾਂ ਨੇ ਖੁਦਕੁਸ਼ੀਆਂ ਨੂੰ ਗਲੇ ਲਗਾਇਆ, ਗਰੀਬਾਂ ਦੇ ਖਾਤੇ ਵਿੱਚ 15 ਲੱਖ ਰੁਪਏ ਤਾਂ ਕੀ ਆਉਣੇ ਸੀ ਜੋ ਉਨ੍ਹਾਂ ਦੇ ਕੋਲ ਸੀ ਉਹ ਵੀ ਨੋਟਬੰਦੀ ਕਰਕੇ ਕਢਵਾ ਲਏ।
ਵੇਰਕਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਤੇ ਦੋਸ਼ ਲਗਾਇਆ ਕਿ ਉਹ ਦੇਸ਼ ਦੀ ਸ਼ਾਨ ਸੁਰੱਖਿਆ ਫੋਰਸਾਂ ਦੇ ਨਾਮ ਤੇ ਝੂਠ ਦੀ ਰਾਜਨੀਤੀ ਕਰਕੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰ ਰਹੇ ਹਨ।ਉਨਾਂ੍ਹ ਕਿਹਾ ਕਿ ਆਪਣੇ ਆਪ ਨੂੰ ਦੇਸ਼ ਦਾ ਚੌਕੀਦਾਰ ਕਹਿਣ ਵਾਲੇ ਨਰਿੰਦਰ ਮੋਦੀ ਦੀ ਸਰਕਾਰ ਹੂੰਦਿਆਂ ਵਿਜੈ ਮਾਲਿਆ 10 ਹਜਾਰ ਕਰੋੜ ਰੁਪਏ, ਨੀਰਵ ਮੋਦੀ 30 ਹਜਾਰ ਕਰੋੜ ਰੁਪਏ ਦੀ ਠੱਗੀ ਮਾਰ ਦੇਸ਼ ਤੋਂ ਬਾਹਰ ਹੋ ਗਏ ਜਦਕਿ ਦੇਸ਼ ਦਾ ਚੌਕੀਦਾਰ ਸਿਰਫ ਕੁੱਝ ਕਾਰਖਾਨੇਦਾਰ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਯਾਰੀ ਪੁਗਾ ਰਿਹਾ ਹੈ।ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਅੰਮ੍ਰਿਤਸਰ ਵਾਸੀਆਂ ਖਾਸ ਕਰ ਗੁਮਟਾਲਾ ਵਾਸੀਆਂ ਦਾ ਸ਼ੁਕਰਗੁਜਾਰ ਹੈ ਜਿੰਨਾਂ ਕਾਰਨ ਪਿਛਲੇ ਸਮੇਂ ਵਿੱਚ ਉਨਾਂ੍ਹ ਨੂੰ ਗੁਰੂ ਨਗਰੀ ਦੀ ਸੇਵਾ ਕਰਨ ਦਾ ਮਾਣ ਹਾਸਲ ਹੋਇਆ ਸੀ।
ਉਨਾਂ ਨੇ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨ ਵਾਲੀ ਭਾਜਪਾ ਨੂੰ ਭਾਂਜ ਦੇਣ ਅਤੇ ਕੇਂਦਰ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣਾਉਣ ਲਈ ਕੈਪਟਨ ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਇਸ ਸਮੇਂ ਸਾਬਕਾ ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਕੌਂਸਲਰ ਜਤਿੰਦਰ ਕੌਰ, ਕੌਂਸਲਰ ਸ਼ਰਨਜੀਤ ਕੌਰ ਔਜਲਾ, ਪਰਮਜੀਤ ਬਤਰਾ, ਸੰਨਪ੍ਰੀਤ ਸਿੰਘ ਔਜਲਾ, ਦਵਿੰਦਰ ਸਿੰਘ ਸਰਪੰਚ, ਬਿਸ਼ਪ ਇਮਾਨੂੰਏਲ, ਪ੍ਰਿੰਸ ਗੁੰਮਟਾਲਾ, ਕੰਵਲਜੀਤ ਸਿੰਘ ਗੁੰਮਟਾਲਾ ਆਦਿ ਹਾਜਰ ਸਨ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media