Tuesday, April 30, 2024

ਵਿਧਾਇਕ ਦੱਤੀ ਵਲੋਂ ਔਜਲਾ ਦੇ ਹੱਕ `ਚ ਰੱਖੀ ਮੀਟਿੰਗ ਨੇ ਵਰਕਰ ਰੈਲੀ ਦਾ ਰੂਪ ਧਾਰਿਆ

 ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਹਲਕਾ ਉਤਰੀ ਦੇ ਵਿਧਾਇਕ ਸੁਨੀਲ PUNJ0604201902ਦੱਤੀ ਦੀ ਅਗਵਾਈ ਹੇਠ ਸਥਾਨਕ ਬਟਾਲਾ ਰੋਡ ਵਿਖੇ ਇਕ ਚੋਣ ਮੀਟਿੰਗ ਕੀਤੀ ਗਈ।
ਵਿਧਾਇਕ ਸੁਨੀਲ ਦੱਤੀ ਨੇ ਆਪਣੇ ਸੰਬੋਧਨ `ਚ ਕਿਹਾ ਕਿ ਪਿਛਲੇ 10 ਸਾਲਾਂ ਦਾ ਸੰਤਾਪ ਭੋਗਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹਨ ਅਤੇ ਦੇਸ਼ ਵਿੱਚ ਰਾਹੁਲ਼ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੇ ਗਠਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।ਦੱਤੀ ਨੇ ਦਾਅਵਾ ਕੀਤਾ ਕਿ ਔਜਲਾ ਇਸ ਵਾਰ 4 ਲੱਖ ਤੋਂ ਜਿਆਦਾ ਵੋਟਾਂ ਨਾਲ ਜਿੱਤ ਕੇ ਰਿਕਾਰਡ ਬਣਾਉਣਗੇ।ਇਸ ਸਮੇਂ ਮਹਿਲਾ ਕਾਂਗਰਸ ਸੂਬਾ ਪ੍ਰਧਾਨ ਸ਼੍ਰੀਮਤੀ ਮਮਤਾ ਦੱਤਾ, ਜੁਗਲ ਕਿਸ਼ੋਰ ਸ਼ਰਮਾ ਸਾਬਕਾ ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ, ਓਮ ਪ੍ਰਕਾਸ਼ ਗੱਬਰ, ਕੌਂਸਲਰ ਬਲਵਿੰਦਰ ਸਿੰਘ ਗਿੱਲ, ਕੌਂਸਲਰ ਸੁਮੀਰ ਦੱਤਾ ਉਰਫ ਸੋਨੂੰ ਦੱਤਾ, ਵਿਜੈ ਉਮਤ ਕੌਂਸਲਰ, ਪ੍ਰਦੀਪ ਕੁਮਾਰ ਕੌਂਸਲਰ, ਨਰਿੰਦਰ ਸਿੰਘ ਤੁੰਗ ਕੌਂਸਲਰ, ਕੋਂਸਲਰ ਹਰਪਨ ਔਜਲਾ, ਗੁਲਜਾਰ ਸਿੰਘ ਬਿੱਟੂ, ਵਿਕਰਮ ਦੱਤਾ, ਪਾਲ ਸਿੰਘ ਬਮਰਾਹ ਵਲੋਂ ਔਜਲਾ ਨੂੰ ਸਨਮਾਨਿਤ ਕੀਤਾ ਗਿਆ।
ਔਜਲਾ ਨੇ ਕਿਹਾ ਕਿ ਵਰਕਰ ਹੀ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ ਅਤੇ ਸੱਚੇ ਮਨ ਨਾਲ ਪਾਰਟੀ ਦੀ ਕੀਤੀ ਸੇਵਾ ਦਾ ਸਮਾਂ ਆਉਣ `ਤੇ ਪੂਰਾ ਮਾਨ ਸਨਮਾਨ ਮਿਲਦਾ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਸੰਵਿਧਾਨਿਕ ਸੰਸਥਾਵਾਂ ਨੂੰ ਬੰਦ ਕਰਨ, ਦੇਸ਼ ਵਿੱਚ ਫਿਰਕਾਪ੍ਰਸਤੀ ਨੂੰ ਵਧਾਵਾ ਦੇਣ ਦੇ ਨਾਲ ਨਾਲ ਜਾਤੀ ਆਧਾਰਿਤ ਰਾਜਨੀਤੀ ਨੂੰ ਹਵਾ ਦਿਤੀ ਗਈ ਹੈ ਜੋ ਕਿ ਦੇਸ਼ ਦੇ ਭਵਿੱਖ ਲਈ ਖਤਰੇ ਦੀ ਘੰਟੀ ਹੈ।ਔਜਲਾ ਨੇ ਕਿਹਾ ਕਿ ਆਪਣੇ ਆਪ ਨੂੰ ਪੰਥ ਦੀ ਦਰਦੀ ਅਖਵਾਉਣ ਵਾਲੀ ਬਾਦਲ ਸਰਕਾਰ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਗ੍ਰੰਥਾਂ ਦਾ ਬੇਅਦਬੀ, ਬਰਗਾੜੀ ਕਾਂਡ ਵਾਪਰੇ ਸਨ ਜਿਸ ਕਾਰਨ ਹਰ ਪੰਜਾਬੀ ਦਾ ਹਿਰਦਾ ਵਲੂੰਧਰਿਆ ਗਿਆ।ਜਿਸ ਦਾ ਹਿਸਾਬ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੈਣਗੇ ਅਤੇ ਮੋਦੀ ਸਰਕਾਰ ਵਲੋਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਕੇਂਦਰੀ ਸਕੀਮਾਂ ਤੇ ਵਾਂਝਾ ਰੱਖਣ ਦਾ ਹਿਸਾਬ ਉਹ ਲੋਕ ਸਭਾ ਵਿੱਚ ਲੈਣਗੇ।
ਇਸ ਸਮੇਂ ਐਡਵੋਕੇਟ ਰਾਜੀਵ ਭਗਤ, ਸੰਜੀੜ ਰਾਮਪਾਲ, ਵਿਨੀਤ ਮਹਾਜਨ, ਗੁਨੀਤ ਮਹਾਜਨ, ਸਰਪੰਚ ਰਾਜਵਿੰਦਰ ਸਿੰਘ ਲਾਡਾ ਨੰਗਲੀ, ਰੂਪਾਲੀ ਪ੍ਰਧਾਨ ਮਹਿਲਾ ਕਾਂਗਰਸ, ਰਜਨੀ ਸ਼ਰਮਾ, ਸੁਰਿੰਦਰ ਕੇਵਲਾਨੀ, ਹਰਦੀਪ ਸ਼ੇਰਗਿੱਲ ਸਕ    ੱਤਰ ਪੰਜਾਬ ਕਾਂਗਰਸ ਸੇਵਾ ਦਲ, ਕ੍ਰਿਸ਼ਨ ਕੁਮਾਰ ਕੁੱਕੂ, ਰਮਨ ਸ਼ਰਮਾ, ਕੁਕੁ ਗੰਗਾਹਰ, ਪੰਕਜ ਚੌਹਾਨ, ਸੁਰਜੀਤ ਅਬਰੋਲ, ਇਕਬਾਲ ਸਿੰਘ ਤੁੰਗ, ਰਜੇਸ਼ ਅਗਰਵਾਲ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।
   

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply