ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ) – ਰਣਜੀਤ ਪੰਜਾਬੀ ਸਾਹਿਤ ਸਭਾ (ਰਜਿ:) ਵੱਲੋਂ ਯਾਦਗਾਰੀ ਐਵਾਰਡ ਅਤੇ ਕਵੀ ਦਰਬਾਰ 7 ਅਪ੍ਰੈਲ ਨੂੰ
ਦੁਪਹਿਰੇ 12 ਵਜੇ ਸਥਾਨਕ ਖਾਲਸਾ ਕਾਲਜ ਦੇ ਸੈਮੀਨਾਰ ਹਾਲ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ।ਜਿਸ ਵਿਚ ਨਾਮਵਰ ਕਵੀ ਜਸਬੀਰ ਸਿੰਘ ਤੇਗ ਦੀ ਲਿਖੀ ਪੁਸਤਕ ‘ਅੰਮ੍ਰਿਤਸਰ ਦੇ ਸਟੇਜੀ ਕਵੀ’ ਦੀ ਘੁੰਡ ਚੁਕਾਈ ਕੀਤੀ ਜਾਵੇਗੀ।
ਇਹ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਡਾ. ਗਿਆਨ ਸਿੰਘ ਘਈ ਨੇ ਦਸਿਆ ਕਿ ਕਵੀ ਦਰਬਾਰ ਦੀ ਪ੍ਰਧਾਨਗੀ ਡਾ. ਇੰਦਰਜੀਤ ਸਿੰਘ ਗੋਗੋਆਣੀ, ਦਿਲਜੀਤ ਸਿੰਘ ਬੇਦੀ, ਡਾ. ਧਰਮ ਸਿੰਘ, ਡਾ. ਹੀਰਾ ਸਿੰਘ, ਡਾ. ਗੁਰਸ਼ਰਨ ਸਿੰਘ, ਡਾ. ਚਰਨਜੀਤ ਸਿੰਘ ਬਟਾਲਾ ਅਤੇ ਡਾ. ਗਿਆਨ ਸਿੰਘ ਘਈ `ਤੇ ਅਧਾਰਿਤ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਜਾਵੇਗੀ ਅਤੇ ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਮਹਿਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਹੋਣਗੇ।ਡਾ. ਘਈ ਨੇ ਦਸਿਆ ਕਿ ਇਸ ਵੇਰ ਯਾਦਗਾਰੀ ਐਵਾਰਡ ਵਿਚ ਸਰਦਾਰ ਤਰਲੋਕ ਸਿੰਘ ਦੀਵਾਨਾ ਅਵਤਾਰ ਸਿੰਘ ਤਾਰੀ ਨੂੰ, ਗੁਰਚਰਨ ਸਿੰਘ ਚੀਨਾ ਐਵਾਰਡ ਅਜੀਤ ਸਿੰਘ ਰਤਨ ਨੂੰ, ਹਰਬੰਸ ਸਿੰਘ ਨਾਗੀ ਐਵਾਰਡ ਗੁਰਬਾਜ ਸਿੰਘ ਛੀਨਾ ਨੂੰ, ਚਮਨ ਹਰਿਗੋਬਿੰਦਪੁਰੀ ਐਵਾਰਡ ਕੁਲਵੰਤ ਸਿੰਘ ਪੱਟੀ ਨੂੰ, ਗਿਆਨ ਸਿੰਘ ਕੰਵਲ ਐਵਾਰਡ ਬੀਬੀ ਮਨਜੀਤ ਕੌਰ ਨੂੰ, ਪ੍ਰੋਫੈਸਰ ਸਾਹਿਬ ਸਿੰਘ ਐਵਾਰਡ ਗੁਰਸ਼ਰਨ ਸਿੰਘ ਬੱਬਰ ਨੂੰ, ਗੁਰਬਖਸ਼ ਸਿੰਘ ਪ੍ਰੀਤਲੜੀ ਐਵਾਰਡ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਨੂੰ ਦਿੱਤੇ ਜਾਣਗੇ। ਡਾ. ਘਈ ਨੇ ਦੱਸਿਆ ਕਿ ਇਸ ਮੌਕੇ ਸ਼ਾਇਰੀ ਦੇ ਦੌਰ ਵਿੱਚ ਕੁਲਵੰਤ ਸਿੰਘ ਪੱਟੀ, ਮੋਹਨ ਸਿੰਘ ਪਿਆਸਾ, ਰਾਜ ਕੁਮਾਰ ਰਾਜ, ਚਰਨਜੀਤ ਸਿੰਘ ਅਜਨਾਲਾ, ਸੁਰਿੰਦਰ ਸਾਗਰ, ਸ਼ੈਲਿੰਦਰ ਰਾਜਨ, ਸ਼ੁਕਰ ਗੁਜਾਰ ਸਿੰਘ, ਗਗਨਪ੍ਰੀਤ ਕੌਰ, ਨਿਰਮਲ ਅਰਪਣ, ਹਰਭਜਨ ਖੇਮਕਰਨੀ, ਹਰਭਜਨ ਬਾਜਵਾ, ਪਿਆਰਾ ਸਿੰਘ ਜਾਚਕ, ਹਰੀ ਸਿੰਘ ਗਰੀਬ, ਅਜੀਤ ਸਿੰਘ ਨਬੀਪੁਰ ਅਤੇ ਸ਼ਿੰਗਾਰਾ ਸਿੰਘ ਸ਼ਾਂਤ ਆਦਿ ਆਪੋ-ਆਪਣੇ ਸ਼ਾਇਰਾਨਾ ਅੰਦਾਜ ਵਿਚ ਹਾਜਰੀ ਲਵਾਉਣਗੇ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media