Thursday, August 13, 2026

ਮਾਤਾ ਸਾਹਿਬ ਕੌਰ ਕਾਲਜ ਵਿਖੇ “ਖਾਲਸਾ ਸਾਜਨਾ ਦਿਵਸ: ਲੋਕਤੰਤਰ ਦੀ ਆਧਾਰਸ਼ਿਲਾ” ਵਿਸ਼ੇ `ਤੇ ਸੈਮੀਨਾਰ ਅੱਜ

ਤਲਵੰਡੀ ਸਾਬੋ, 10 ਅਪ੍ਰੈਲ (ਪੰਜਾਬ ਪੋਸਟ – ਡਾ. ਨਵਸੰਗੀਤ ਸਿੰਘ) – ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਦੀ ਅਗਵਾਈ ਹੇਠ ਅੱਜ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜੋ ਖਾਲਸਾ ਸਾਜਨਾ ਦਿਵਸ (ਵਿਸਾਖੀ) ਨੂੰ ਸਮਰਪਿਤ ਹੈ। ਇਹ ਸੈਮੀਨਾਰ ਕਾਲਜ ਦੇ ਪੋਲੀਟੀਕਲ ਸਾਇੰਸ ਵਿਭਾਗ ਵਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਵਿਭਾਗ ਦੇ ਮੁਖੀ ਡਾ. ਕੁਲਦੀਪ ਕੌਰ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਵਿਸ਼ੇਸ਼  ਤੌਰ `ਤੇ ਲੋਕਤੰਤਰ ਨੂੰ ਜਾਣਨ/ ਸਮਝਣ ਬਾਰੇ ਚਰਚਾ ਹੋਵੇਗੀ। ਇਸੇ ਲਈ ਇਸ ਦਾ ਥੀਮ “ਖਾਲਸਾ ਸਾਜਨਾ ਦਿਵਸ: ਲੋਕਤੰਤਰ ਦੀ ਆਧਾਰਸ਼ਿਲਾ” ਰੱਖਿਆ ਗਿਆ ਹੈ।ਸੈਮੀਨਾਰ ਵਿੱਚ ਬੀ.ਏ ਭਾਗ ਪਹਿਲਾ, ਦੂਜਾ, ਤੀਜਾ, ਐਮ.ਏ ਭਾਗ ਪਹਿਲਾ ਤੇ ਦੂੂਜਾ (ਪੋਲ. ਸਾਇੰਸ) ਦੀਆਂ  ਵਿਦਿਆਰਥਣਾਂ ਵੱਲੋਂ ਵਾਤਾਵਰਣ, ਔਰਤ ਦੀ ਸੁਰੱਖਿਆ, ਨਸ਼ੇ, ਵੋਟ ਦੀ ਸਹੀ ਵਰਤੋਂ, ਖ਼ਾਲਸੇ ਦੀ ਸਿਰਜਣਾ ਆਦਿ ਬਾਰੇ ਵਿਚਾਰ ਪੇਸ਼ ਕੀਤੇ ਜਾਣਗੇ।
 

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply