ਸਰਕਾਰੀ ਸਕੂਲਾਂ `ਚ ਮਿਲਦੀਆਂ ਸਹੂਲਤਾ ਦਾ ਲਾਭ ਉਠਾਉਣ ਲੋਕ -ਪ੍ਰਿੰਸੀਪਲ ਭਾਰਤ ਭੂਸ਼ਨ
ਬਟਾਲਾ, 11 ਅਪਰੈਲ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਿੱਖਿਆ ਸਕੱਤਰ ਕਿਸ਼ਨ ਕੁਮਾਰ ਦੀਆਂ ਹਦਾਇਤਾਂ `ਤੇ ਪ੍ਰਿੰਸੀਪਲ ਭਾਰਤ ਭੂਸ਼ਣ ਦੀ ਅਗਵਾਈ
`ਚ ਸਕੂਲ ਵਲੋਂ ਇਕ ਰੈਲੀ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਸਰਕਾਰੀ ਰਿਹਾਇਸ਼ੀ ਹੋਸਟਲ ਤੇ ਸੈਕੰਡਰੀ ਸਕੂਲ ਵਿਚ ਦਾਖਲਾ ਵਧਾਉਣ ਤੇ ਸਰਕਾਰੀ ਸਕੂਲ ਵਿਚ ਮਿਲਦੀਆਂ ਸਹੂਲਤਾਂ ਬਾਰੇ ਪਿੰਡ ਵਾਸੀਆ ਨੂੰ ਜਾਗਰੂਕ ਕੀਤਾ ਗਿਆ।ਵਿਦਿਆਰਥੀਆ ਵਲੋਂ ਵੱਖ-ਵੱਖ ਸਲੋਗਨ ਵੀ ਤਿਆਰ ਕੀਤੇ ਗਏ।ਰੈਲੀ ਇੰਚਾਰਜ਼ ਬਲਜਿੰਦਰ ਸਿੰਘ, ਰਾਜਵਿੰਦਰ ਸਿੰਘ ਨੇ ਦੱਸਿਆ ਕਿ ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਹੋਸਟਲ ਦੀ ਸਹੂਲਤ ਦਿੱਤੀ ਗਈ ਹੈ।ਇਸ ਰਿਹਾਇਸੀ ਹੋਸਟਲ `ਚ ਬੱਚਿਆਂ ਪਾਸੋਂ ਕੋਈ ਵੀ ਪੈਸਾ ਨਹੀ ਲਿਆ ਜਾਂਦਾ।ਵਰਦੀ ਤੇ ਹਰ ਹਰ ਸਹੂਲਤ ਦਿੱਤੀ ਜਾਦੀ ਹੈ।ਸੈਕੰਡਰੀ ਸਕੂਲ ਵਿਚ ਮਿਡ ਡੇ ਮੀਲ, ਵਰਦੀਆਂ, ਬੂਟ-ਜੁਰਾਬਾਂ ਹਰ ਸਹੂਲਤ ਦਿਤੀ ਜਾਂਦੀ ਹੈ।ਛੇਵੀਂ ਤੋਂ ਬਾਰਵੀਂ ਦੇ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਮੁਫਤ ਦਿਤੀਆਂ ਜਾਂਦੀਆਂ ਹਨ।ਲੜਕੀਆਂ ਦੀ ਸਹੂਲਤ ਵਾਸਤੇ ਗਿਆਰਵੀਂ ਤੇ ਬਾਰਵੀ ਦੇ ਵਿਦਿਆਰਥੀਆਂ ਨੂੰ ਸਾਇਕਲ ਮੁਫਤ ਦਿਤੇ ਜਾਂਦੇ ਹਨ. ਆਮ ਲੋਕਾਂ ਨੂੰ ਚਾਹੀਦਾ ਹੈ ਕਿ ਸਰਕਾਰੀ ਸਹੂਲਤਾ ਦਾ ਫਾਇਦਾ ਲੈਣ ਤੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਹੀ ਦਾਖਲ ਕਰਵਾਉਣ।
ਰੈਲੀ ਵਿੱਚ ਜੈਸਮੀਨ, ਬਲਵਿੰਦਰ ਪਾਲ, ਮੁਕੇਸ਼, ਤਰਸੇਮ ਸਿੰਘ ਤੇ ਗੁਰਬਚਨ ਆਦਿ ਵੀ ਮੌਜੂਦ ਰਹੇ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media