ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਤੇ ਮੌਜੂਦਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅੱਜ ਦੇ ਵਿਦਿਆਰਥੀ ਕੱਲ ਦੇ ਨੇਤਾ ਅਤੇ ਭਵਿੱੱਖ ਵਿੱਚ ਦੇਸ਼ ਦੇ ਨਿਰਮਾਤਾ ਹਨ ਜਿੰਨ੍ਹਾਂ ਦੇ ਸਿਰ ਤੇ ਦੇਸ਼ ਨੂੰ ਅੱਗੇ ਲਿਜਾਣ ਦੀ ਅਹਿਮ ਜਿੰਮੇਂਵਾਰੀ ਹੈ।ਸਥਾਨਕ ਗੁਰੂ ਨਾਨਕ ਭਵਨ ਵਿਖੇ ਨੈਸ਼ਨਲ ਪਬਲਿਕ ਸਕੂਲ ਦੇ ਸਿਲਵਰ ਜੁਬਲੀ ਸਥਾਪਨਾ ਦਿਵਸ ਮੌਕੇ ਹਾਜਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰ ਰਹੇ ਸਨ।ਸਕੂਲ ਦੇ ਸਿਲਵਰ ਜੁਬਲੀ ਸਥਾਪਨਾ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਔਜਲਾ ਨੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਖਿਲਾਫ ਡਟਨ ਦੀ ਪ੍ਰੇਰਣਾ ਕੀਤੀ।ਵਿਸੇਸ਼ ਮਹਿਮਾਨ ਵਜੋਂ ਪੁੱੱਜੇ ਪਹੁੰਚੇ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਤੇ ਸ਼੍ਰੀਮਤੀ ਮਮਤਾ ਦੱਤਾ ਸੂਬਾ ਪ੍ਰਧਾਨ ਮਹਿਲਾ ਕਾਂਗਰਸ ਕਮੇਟੀ ਨੇ ਸੰਬੋਧਨ ਦੌਰਾਨ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਦੀ ਸਰਾਹਣਾ ਕੀਤੀ ਉਥੇ ਹੀ ਵਿਦਿਆਰਥੀਆਂ ਨੂੰ ਅੰਦਰੋਂ ਅੰਦਰੀ ਖੋਖਲੇ ਕਰ ਰਹੇ ਨਕਲ ਰੂਪੀ ਕੋਹੜ੍ਹ ਤੋਂ ਬਿਨ੍ਹਾਂ ਮਿਹਨਤ ਨਾਲ ਪੜਾਈ ਕਰਨ ਦੀ ਅਪੀਲ ਕੀਤੀ।
ਸੱਭਿਆਚਾਰਕ ਸਮਾਗਮ ਦੇ ਜੇਤੂ ਵਿਦਿਆਰਥੀਆਂ ਨੂੰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਜੁਗਲ ਕਿਸ਼ੋਰ ਸ਼ਰਮਾ, ਸ਼੍ਰੀਮਤੀ ਮਮਤਾ ਦੱਤਾ, ਪਿ੍ਰੰਸੀਪਲ ਸ਼੍ਰੀਮਤੀ ਹੇਮਲਤਾ ਵਲੋਂ ਸਨਮਾਨਿਤ ਕੀਤਾ ਗਿਆ।ਸਕੂਲ ਪ੍ਰਬੰਧਕ ਕਮੇਟੀ ਵਲੋਂ ਆਏ ਹੋਏ ਮੁੱਖ ਮਹਿਮਾਨ ਸਮੇਤ ਪ੍ਰਮੁਖ ਸਖਸ਼ੀਅਤਾਂ ਦਾ ਪ੍ਰਿੰਸੀਪਲ ਸ਼੍ਰੀਮਤੀ ਹੇਮ ਲਤਾ, ਉਪ ਪ੍ਰਿੰਸੀਪਲ ਸ਼ਿਵਾਂਗ ਬੁਝਾਹੀ, ਡਾਇਰੈਕਟਰ ਤਮੰਨਾ ਬੁਝਾਹੀ, ਆਸਥਾ ਸੈਣੀ, ਸਕੂਲ਼ ਇੰਚਾਰਜ ਸ਼੍ਰੀਮਤੀ ਦੀਪਾ, ਪ੍ਰਿੰਸੀਪਲ ਸੁਮਿਤ ਪੁਰੀ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਆ।ਇਸ ਮੌਕੇ ਐਡਵੋਕੇਟ ਸੁਰਿੰਦਰਪਾਲ ਸਿੰਘ ਮਨਾਵਾਂ, ਸੁੱਖ ਰੰਧਾਵਾ, ਮਨਪ੍ਰੀਤ ਸਿੰਘ ਭਿਟੇਵੱਡ, ਸਤਿੰਦਰ ਸਿੰਘ ਗੋਲਡੀ ਹੇਰ, ਸਰੂਪ ਸਿੰਘ ਆਦਿ ਹਾਜਰ ਸਨ।
Check Also
ਤਿੰਨ ਰੋਜ਼ਾ ਬਾਲ ਮੇਲੇ ਦੇ ਪਹਿਲੇ ਦਿਨ 700 ਬੱਚਿਆਂ ਨੇ ਲਿਆ ਭਾਗ
ਸੰਗਰੂਰ, 24 ਨਵੰਬਰ (ਜਗਸੀਰ ਲੌਂਗੋਵਾਲ) – ਕਲਾ ਕੇਂਦਰ ਸੰਗਰੂਰ ਅਤੇ ਰੰਗਸ਼ਾਲਾ ਵਲੋਂ 30ਵਾਂ ਰਜਿੰਦਰ ਸਿੰਘ …