Tuesday, March 24, 2026

ਅਣਖ ਦੀ ਖਾਤਰ ਕਤਲ – ਮਾਨਸਾ ਦੀ ਅਦਾਲਤ ਵਲੋਂ ਇਕ ਨੂੰ ਫਾਂਸੀ, 6 ਬਰੀ

ਭੀਖੀ/ਮਾਨਸਾ, 11 ਅਪ੍ਰੈਲ (ਪੰਜਾਬ ਪੋਸਟ -ਕਮਲ ਜ਼ਿੰਦਲ) – ਮਾਣਯੋਗ ਜ਼ਿਲ੍ਹਾ ਸ਼ੈਸ਼ਨ ਅਤੇ ਜੱਜ ਮਾਨਸਾ ਦੀ ਅਦਾਲਤ ਵਲੋਂ ਅਣਖ਼ ਲਈ ਕੀਤੇ ਕਤਲ ਕੇਸ ਦੀ Legal1ਸੁਣਵਾਈ ਕਰਦਿਆਂ ਇੱਕ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਜਦੋਂ ਕਿ ਬਾਕੀ 6 ਵਿਅਕਤੀਆਂ ਨੂੰ ਬਾਇਜ਼ਤ ਬਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਰਦੂਲਗੜ੍ਹ ਵਿਖੇ ਇਕ ਪ੍ਰਈਵੇਟ ਸਕੂਲ ’ਚ ਪੜ੍ਹਾਉਂਦਾ ਨੌਜਵਾਨ ਗੁਰਪਿਆਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਪਿੰਡ ਫੱਤਾ ਮਾਲੋਕਾ ਨੇ ਪਿੰਡ ਭੰਮੇ ਕਲਾਂ ਵਾਸੀ ਸਿਮਰਜੀਤ ਕੌਰ ਜੋ ਕਿ ਸਰਕਾਰੀ ਅਧਿਆਪਕਾ ਸੀ ਨਾਲ ਹਾਈਕੋਰਟ ਚੰਡੀਗੜ੍ਹ ਵਿਖੇ ਕੋਰਟ ਮੈਰਿਜ ਕਰਵਾਈ ਸੀ, ਜਿਸ ਤੋਂ ਲੜਕੀ ਦਾ ਪਰਿਵਾਰ ਨਾਰਾਜ਼ ਸੀ।
                 16 ਅਪਰੈਲ 2015 ਦੀ ਸਵੇਰ ਗੁਰਪਿਆਰ ਸਿੰਘ ਅਤੇ ਉਸ ਦੀ ਪਤਨੀ ਸਿਮਰਜੀਤ ਕੌਰ ਰੋਜ਼ਾਨਾ ਦੀ ਤਰ੍ਹਾਂ ਮੋਟਰਸਾਇਕਲ ’ਤੇ ਸਵਾਰ ਹੋ ਕੇ ਡਿਊਟੀ ’ਤੇ ਸਰਦੂਲਗੜ੍ਹ ਵਿਖੇ ਜਾ ਰਹੇ ਸਨ ਤਾਂ ਕਾਰ ਸਵਾਰ ਕੁੱਝ ਵਿਅਕਤੀਆਂ ਨੇ ਪਹਿਲਾਂ ਮੋਟਰਸਾਇਕਲ ਨੂੰ ਟੱਕਰ ਮਾਰੀ ਅਤੇ ਫਿਰ ਉਕਤ ਪਤੀ-ਪਤਨੀ ’ਤੇ ਫਾਈਰਿੰਗ ਕਰ ਦਿੱਤੀ, ਜਿਸ ਦੌਰਾਨ ਸਿਮਰਜੀਤ ਕੌਰ ਦੀ ਮੌਕੇ ’ਤੇ ਮੌਤ ਹੋ ਗਈ।ਮ੍ਰਿਤਕਾ ਦੇ ਪਤੀ ਗੁਰਪਿਆਰ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਝੁਨੀਰ ਵਿਖੇ ਮ੍ਰਿਤਕਾ ਦੇ ਪਿਤਾ ਗਮਦੂਰ ਸਿੰਘ, ਭਰਾ ਸੁਖਵਿੰਦਰ ਸਿੰਘ, ਬੂਟਾ ਸਿੰਘ, ਜੱਗੀ ਸਿੰਘ, ਬੱਬੀ ਵਾਸੀਆਨ ਭੰਮੇ ਕਲਾਂ, ਗਗਨਦੀਪ ਸਿੰਘ ਵਾਸੀ ਰਤੀਆ ਅਤੇ ਮਾਮੇ ਦੇ ਪੁੱਤਰ ਮੱਖਣ ਸਿੰਘ ਵਾਸੀ ਫੱਤਾ ਮਾਲੋਕਾ ਦੇ ਖਿਲਾਫ਼ ਧਾਰਾ 302,307,427, 148,149 ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਮਾਨਸਾ ਮਨਦੀਪ ਕੌਰ ਪੰਨੂ ਦੀ ਅਦਾਲਤ ਵਲੋਂ ਮੱਖਣ ਸਿੰਘ ਨੂੰ ਫਾਂਸੀ ਦੀ ਸਜ਼ਾ, ਜਦੋਂ ਕਿ ਮਾਮਲੇ ‘ਚ ਨਾਮਜ਼ਦ ਬਾਕੀ ਵਿਅਕਤੀਆਂ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ ਹੈ।
 

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply