ਸਮਰਾਲਾ, 17 ਅਪ੍ਰੈਲ (ਪੰਜਾਬ ਪੋਸਟ – ਇੰਦਰਜੀਤ ਕੰਗ) – ਬੀਤੇ ਦਿਨੀਂ ਪ੍ਰਾਈਵੇਟ ਐਸੋਸੀਏਟ ਸਕੂਲਜ਼ ਐਸੋਸੀਏਸ਼ਨ ਪੰਜਾਬ ਵਲੋਂ ਸਮਰਾਲਾ ਵਿਖੇ ਸਨਮਾਨ
ਸਮਾਰੋਹ ਸਮਾਗਮ ਕਰਵਾਇਆ ਗਿਆ।ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਦੇਸ਼ ਸ਼ਰਮਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਐਮ. ਦੀਨਾ ਦਿਆਲਨ ਆਈ.ਏ ਐਂਡ ਏ.ਐਸ ਰਿਟਾ: ਡਾਇਰੈਕਟਰ ਜਨਰਲ ਆਫ ਆਡਿਟ ਸੀ ਐਂਡਏ.ਜੀ ਆਫ ਇੰਡੀਆ, ਅਜੰਤਾ ਦਿਆਲਨ ਆਈ.ਏ ਐਂਡ ਏ.ਐਸ ਰਿਟਾ: ਡਿਪਟੀ ਕੰਪਟਰੋਲਰ ਆਫ ਇੰਡੀਆ ਅਤੇ ਮੈਂਬਰ ਸੈਂਟਰਲ ਐਮਨਸਟ੍ਰੇਟਿਵ ਟ੍ਰਿਬਿਊਨਲ ਅਤੇ ਸੰਤਾ ਸਿੰਘ ਉਮੈਦੀਪੁਰੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਮੁੱਖ ਮਹਿਮਾਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਐਸੋਸੀਏਟ ਸਕੂਲਾਂ ਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਭਰੋਸਾ ਦਿਵਾਇਆ ਕਿ ਇਨ੍ਹਾਂ ਸਕੂਲਾਂ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ।ਇਨ੍ਹਾਂ ਸਕੂਲਾਂ ਵਿੱਚ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ। ਪਾਸਾ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਆਰਤੀ ਮੈਮੋਰੀਅਲ ਟਰੇਨਿੰਗ ਸੈਂਟਰ ਦੀਆਂ ਵਿਦਿਆਰਥਣਾਂ ਨੂੰ ਕੋਰਸ ਪੂਰਾ ਹੋਣ `ਤੇ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।
ਇਸ ਮੌਕੇ ਕੁਲਦੀਪ ਕੌਸ਼ਿਕ ਸੀਨੀ: ਆਡਿਟ ਅਫਸਰ ਚੰਡੀਗੜ੍ਹ, ਸਤੀਸ਼ ਬਾਂਸਲ ਸੀਨੀ: ਆਡਿਟ ਅਫਸਰ, ਐਡਵੋਕੇਟ ਨਰਿੰਦਰ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਸਮਰਾਲਾ, ਐਡਵੋਕੇਟ ਗਗਨਦੀਪ ਸ਼ਰਮਾ ਚੇਅਰਮੈਨ ਸਮਰਾਲਾ ਸ਼ੋਸ਼ਲ ਵੈਲਫੇਅਰ, ਜਥੇਦਾਰ ਅਮਰਜੀਤ ਸਿੰਘ ਬਾਲਿਓ., ਨਿਰਮਲ ਸਿੰਘ ਹਰਬੰਸਪੁਰਾ ਜੀ.ਓ.ਜੀ , ਬਬਲੂ ਲੋਪੋਂ, ਊਸ਼ਾ ਸ਼ਰਮਾ ਡਾਇਰੈਕਟਰ ਆਰਤੀ ਮੈਮੋਰੀਅਲ, ਡੇਜ਼ੀ ਸ਼ਰਮਾ, ਕਮਲਜੀਤ ਕੌਰ ਕੰਗ, ਆਸ਼ੂ ਆਦਿ ਤੋਂ ਇਲਾਵਾ ਪ੍ਰਾਈਵੇਟ ਐਸੋਸੀਏਟ ਸਕੂਲਾਂ ਦੇ ਮੁੱਖੀ ਅਤੇ ਅਧਿਆਪਕ ਹਾਜਰ ਸਨ।ਸੁਦੇਸ਼ ਸ਼ਰਮਾ ਨੇ ਆਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਰਾਜਵਿੰਦਰ ਸਮਰਾਲਾ ਨੇ ਬਾਖੂਬੀ ਨਿਭਾਈ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media