Saturday, April 25, 2026

ਲੋਕ ਸੰਘਰਸ਼ ਕਮੇਟੀ ਮੰਡੀਕਰਨ ਸਕੱਤਰ ਨੂੰ ਮਿਲੀ- ਸੜਕਾਂ ’ਤੇ ਪ੍ਰੀਮਿਕਸ ਪਾਉਣ ਦੀ ਕੀਤੀ ਮੰਗ

ਸਮਰਾਲਾ, 17 ਅਪ੍ਰੈਲ (ਪੰਜਾਬ ਪੋਸਟ –  ਇੰਦਰਜੀਤ ਕੰਗ) – ਲੋਕ ਸੰਘਰਸ਼ ਸਮਰਾਲਾ ਦੇ ਕਨਵੀਨਰ ਸਿਕੰਦਰ ਸਿੰਘ ਤੇ ਕੋ-ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ `ਚ ਕਿਹਾ ਹੈ ਕਿ ਪਪੜੌਦੀ ਰੋਡ ਜੋ ਕਿ ਅਨਾਜ ਮੰਡੀ ਅਤੇ ਸਟੇਸ਼ਨ ਨੂੰ ਜਾਂਦੀ ਹੈ।ਉਸ ’ਤੇ ਤਿੰਨ ਕੁ ਮਹੀਨੇ ਪਹਿਲਾਂ ਪੱਥਰ ਪਾਏ ਸਨ ਤੇ 10 ਕੁ ਦਿਨ ਹੋਏ ਕੁੱਝ ਬਜ਼ਰੀ ਤੇ ਲੁੱਕ ਵੀ ਪਾਈ ਗਈ।ਪਰ ਪ੍ਰੀਮਿਕਸ ਨਾ ਪਾਉਣ ਕਰਕੇ ਟੁੱਟੀ ਸੜਕ ਦੀ ਮੁਰੰਮਤ ਸਹੀ ਢੰਗ ਨਾਲ ਨਾ ਹੋਣ ਕਰਕੇ ਪ੍ਰੀਮਿਕਸ ਪਾਉਣ ਦੀ ਲੋੜ ਹੈ ਤਾਂ ਕਿ ਸੜਕ ਦਾ ਲੈਵਲ ਇਕਸਾਰ ਹੋ ਸਕੇ।ਇਸ ਸਬੰਧੀ ਸਬੰਧਿਤ ਜੇ.ਈ ਨਾਲ ਵੀ ਗੱਲ ਹੋਈ ਸੀ।ਇਸ ਸਮੇਂ ਦਿੱਤੇ ਭਰੋਸੇ ਦੇ ਬਾਵਜ਼ੂਦ ਅਜੇ ਤੱਕ ਪ੍ਰੀਮਿਕਸ ਨਹੀਂ ਪਾਈ ਗਈ।ਹੁਣ ਕਣਕ ਦਾ ਸੀਜਨ ਸ਼ੁਰੂ ਹੋਣ ਨਾਲ ਵੱਧ ਤੋਂ ਵੱਧ ਟਰਾਲੀਆਂ ਚੱਲਣ ਨਾਲ ਪਹਿਲਾਂ ਮੁਰੰਮਤ ਕੀਤੀ ਸੜਕ ਟੁੱਟ ਵੀ ਸਕਦੀ ਹੈ।
 ਉਨਾਂ ਕਿਹਾ ਕਿ ਮੰਡੀਕਰਨ ਬੋਰਡ ਸਮਰਾਲਾ ਦੇ ਸਕੱਤਰ ਨਾਲ ਵੀ ਸੰਘਰਸ਼ ਕਮੇਟੀ ਦੇ ਆਗੂਆਂ ਦੀ ਗੱਲ ਹੋਈ, ਜਿੰਨਾਂ ਨੇ ਮੌਕੇ `ਤੇ ਹੀ ਸਬੰਧਿਤ ਜੇ.ਈ ਨੂੰ ਪ੍ਰੀਮਿਕਸ ਪਾਉਣ ਲਈ ਫੋਨ ਕੀਤਾ। ਆਗੂਆਂ ਨੇ ਸਰਕਾਰ, ਪ੍ਰਸ਼ਾਸ਼ਨ ਤੇ ਸਬੰਧਿਤ ਅਧਿਅਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਮੁੱਚੀਆਂ ਸੜਕਾਂ ਖੰਨਾ-ਸਮਰਾਲਾ ਰੋਡ, ਚਾਵਾ-ਸਮਰਾਲਾ, ਮਾਛੀਵਾੜਾ-ਸਮਰਾਲਾ ਰੋਡ ਦੀ ਮੁਰੰਮਤ ਕਰਕੇ ਪ੍ਰੀਮਿਕਸ ਪਾਈ ਜਾਵੇ, ਤਾਂ ਕਿ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਰੁਕ ਸਕਣ ਤੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ।
 

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply