ਸਮਰਾਲਾ, 17 ਅਪ੍ਰੈਲ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕੀ ਨੀਲੋਂ ਪੁਲ ਨੇੜੇ ਹਿਰਨ ਪਾਰਕ ਨੀਲੋਂ ਵਿਖੇ ਧੰਨ ਧੰਨ ਜਿੰਦਾ ਪੀਰ ਖਵਾਜਾ ਖਿੱਜਰ
ਵਲੀ ਜੀ (ਝੂਲੇ ਲਾਲ ਜੀ) ਦੀ ਯਾਦ ਵਿੱਚ 19ਵਾਂ ਸਲਾਨਾ ਵਿਸਾਖੀ ਭੰਡਾਰਾ ਅਤੇ ਸਭਿਆਚਾਰਕ ਮੇਲਾ ਸੰਤ ਬਾਬਾ ਮਨਜੋਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ ਤੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਲੇ ਦੀ ਮੁੱਖ ਪ੍ਰਬੰਧਕ ਮਾਤਾ ਸਤਨਾਮ ਕੌਰ ਗਰੇਵਾਲ ਨੇ ਦੱਸਿਆ ਕਿ ਜੋੜ ਮੇਲੇ ਸ਼ੁਰੂਆਤ ਨਿਸ਼ਾਨ ਸਾਹਿਬ ਦੀ ਰਸਮ ਨਾਲ ਸਵੇਰੇ 9 ਵਜੇ ਕੀਤੀ ਗਈ।ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਸ਼ੰਕਰਾ ਆਈ ਹਸਪਤਾਲ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਯੂਥ ਫੈਡਰੇਸ਼ਨ ਵੱਲੋਂ ਮੁਫਤ ਅੱਖਾਂ ਦੀ ਚੈਕਿੰਗ ਅਤੇ ਚਿੱਟੇ ਮੋਤੀਏ ਦੇ ਅਪਰੇਸ਼ਨ ਦਾ ਕੈਂਪ ਲਗਾਇਆ ਗਿਆ।ਸੈਕੜਿਆਂ ਦੀ ਗਿਣਤੀ ਵਿੱਚ ਮਰੀਜਾਂ ਨੇ ਇਸ ਕੈਂਪ ਦਾ ਲਾਭ ਲਿਆ।ਉਪਰੰਤ ਪੰਜਾਬ ਦੇ ਮਸ਼ਹੂਰ ਗਾਇਕ ਜਿਨ੍ਹਾਂ ਵਿੱਚ ਰਾਜ ਫੈਜਗੜ੍ਹੀਆ ਨੇ ‘ਪਹਿਲਾਂ ਰੱਬ ਦਾ ਨਾਂ ਧਿਆਈਐ’ ਨਾਲ ਸ਼ੁਰੂਆਤ ਕੀਤੀ।ਜਗਤਾਰ ਰਾਈਆਂ ਵਾਲਾ ਨੇ ‘ਹੁੰਦਾ ਕੀ ਦੁੱਖ ਧੀਆਂ ਦਾ ਤੈਨੂੰ ਵੀ ਪਤਾ ਲੱਗ ਜਾਂਦਾ’ ਗਾ ਕੇ ਦਰਸ਼ਕਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ।ਪੰਜਾਬ ਦੀ ਸੁਰੀਲੀ ਗਾਇਕਾ ਸਿਮਰਨ ਰੰਧਾਵਾ ਨੇ ‘ਮਸਤ ਬਣਾ ਦੇਣਗੇ ਬੀਬਾ’ ਅਤੇ ‘ਤੱਕੜੀ ਨਾਨਕ ਦੀ’ ਗਾ ਕੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।ਸੁਰਿੰਦਰ ਸੰਘੋਲ ਨੇ ਧੀਆਂ ਦਾ ਗੀਤ ਗਾਇਆ।ਸਿਮਰਨ ਗਿੱਲ ਨੇ ਪੰਜਾਬੀ ਲੋਕ ਕਿੱਸਾ ‘ਜੱਗਾ ਜੱਟ’ ਗਾਇਆ।ਸਵਰਾਜ ਗਿੱਲ ਨੇ ਖਵਾਜਾ ਪੀਰ ਦਾ ਧਾਰਮਿਕ ਗੀਤ ਸੁਣਾਇਆ ਅਤੇ ਦਰਸ਼ਕਾਂ ਦੀ ਵਾਹ ਵਾਹ ਖੱਟੀ।ਭੁਪਿੰਦਰ ਬੱਬਲ ਨੇ ਧਾਰਮਿਕ ਗੀਤ ‘ਵਾਜਾਂ ਵਾਲਿਆਂ ਮੁੜ ਘੱਲ ਬਾਜ ਨੂੰੂ, ਇੱਥੇ ਤਿੱਤਰ ਉਡਾਰੀਆਂ ਮਾਰਦੇ ਨੇ’ ਅਤੇ ਪੰਜਾਬੀ ਵਿਰਸੇ ਨਾਲ ਸਬੰਧਿਤ ਗੀਤ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਅਤੇ ਮਿਰਜਾ ਸਾਹਿਬਾਂ, ਬੋਲੀਆਂ, ਕਵੀਸਰੀ ਤੋਂ ਇਲਾਵਾ ਪੰਜਾਬੀ ਸਭਿਆਚਾਰ ਨਾਲ ਜੋੜਨ ਵਾਲੇ ਗੀਤ ਗਾ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ।ਰਾਜਨ ਗਿੱਲ ਨੇ ‘ਤੇਰਾ ਇਸ਼ਕ ਨਚਾਵੇ ਵੇ ਸਾਈਆਂ, ਸਾਨੂੰ ਨੱਚਣਾ ਨੀ ਆਉਂਦਾ’, ਜੁਗਨੀ ਤੋਂ ਇਲਾਵਾ ਆਪਣੇ ਹੋਰ ਹਿੱਟ ਗੀਤਾਂ ਨਾਲ ਮੇਲਾ ਲੁਟਿਆ।ਪ੍ਰਗਟ ਭੁੱਲਰ ਨੇ ‘ਤੈਨੂੰ ਮੰਗਣਾ ਨੀ ਆਉਂਦਾ ਪੀਰ ਕੀ ਕਰੇ’ ਤੋਂ ਇਲਾਵਾ ਆਪਣੇ ਹਿੱਟ ਗੀਤਾਂ ਨਾਲ ਹਾਜਰੀ ਲਵਾਈ।ਵਾਈਸ ਆਫ ਪੰਜਾਬ ਜੇਤੂ ਗੁਰਕੀਰਤ ਰਾਏ ਨੇ ਜੁਗਨੀ, ਦਮਾ ਦਮ ਮਸਤ ਕਲੰਦਰ, ਅੱਲਾ ਹੂ ਅੱਲਾ ਹੂ ਆਦਿ ਤੋਂ ਇਲਾਵਾ ਆਪਣੇ ਹੋਰ ਗੀਤਾਂ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੱਤਾ ਆਦਿ ਤੋਂ ਇਲਾਵਾ ਜਸਪਾਲ ਹੰਸ, ਜਸਪਾਲ ਸ਼ੇਰਾ, ਜਨਾਬ ਸਾਜਨ ਅਲੀ ਕਵਾਲ ਐਂਡ ਪਾਰਟੀ ਨੇ ਬਾਬਾ ਜੀ ਦਾ ਗੁਣਗਾਣ ਕੀਤਾ ਅਤੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ।
ਸ਼ਾਮ ਵੇਲੇ ਖਵਾਜਾ ਖਿੱਜ਼ਰ ਵਲੀ ਜੀ ਦੇ ਦਰਬਾਰ ਤੇ ਪਵਿੱਤਰ ਚਾਦਰ ਦੀ ਰਸਮ ਅਤੇ ਪਵਿੱਤਰ ਬੇੜਾ ਤਾਰਨ ਦੀ ਰਸਮ ਵੀ ਕੀਤੀ ਗਈ।ਇਸ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਜਗਜੀਵਨ ਸਿੰਘ ਖੀਰਨੀਆਂ ਸਾਬਕਾ ਹਲਕਾ ਵਿਧਾਇਕ, ਅਮਰੀਕ ਸਿੰਘ ਢਿੱਲੋਂ ਕਾਂਗਰਸੀ ਹਲਕਾ ਵਿਧਾਇਕ, ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਂਸਲ, ਹਰਪਾਲ ਸਿੰਘ ਪੰਜੇਟਾ ਨਾਇਬ ਤਹਿਸੀਲਦਾਰ ਅਮਰਗੜ੍ਹ, ਬਾਬਾ ਅਲੀ (ਚਹਿਲਾਂ ਵਾਲੇ), ਹਰਜਿੰਦਰ ਸਿੰਘ ਭੁੱਟੋ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ, ਗੁਰਮਿੰਦਰ ਸਿੰਘ ਸਮਰਾ, ਬਾਬਾ ਬਲਕਾਰ ਸਿੰਘ, ਸੁਖਵੀਰ ਸਿੰਘ ਥਾਣਾ ਮੁੱਖੀ ਸਮਰਾਲਾ, ਬਿੱਟੂ ਕੈਨੇਡਾ, ਚਰਨ ਧਾਲੀਵਾਲ, ਕੁਲਦੀਪ ਸਿੰਘ ਏ.ਐਸ.ਆਈ, ਜਸਪਾਲ ਸਿੰਘ ਸਮਰਾਲਾ, ਜੀਵਨਜੋਤ ਸਿੰਘ ਗਰੇਵਾਲ, ਬੂਟਾ ਸਿੰਘ ਰਾਮਗੜ੍ਹ ਆਦਿ ਤੋਂ ਇਲਾਵਾ ਇਲਾਕੇ ਦੀਆਂ ਵੱਖ ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।ਅਖੀਰ ਵਿੱਚ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਬਾਬਾ ਮਨਜੋਤ ਸਿੰਘ ਗਰੇਵਾਲ ਸਰਪ੍ਰਸਤ, ਮਾਤਾ ਸਤਨਾਮ ਕੌਰ, ਗੁਰਤੇਜ ਸਿੰਘ ਜਲੂਰ, ਹਰਜਿੰਦਰ ਸਿੰਘ ਭੁੱਟੋ, ਬੰਟੀ, ਦਲੇਰ ਸਿੰਘ ਕਟਾਣੀ, ਲੱਕੀ ਰਾਏਕੋਟ, ਗੁਰਮੁੱਖ ਸਿੰਘ ਚੱਕ ਸਰਬਣਨਾਥ ਤੋਂ ਇਲਾਵਾ ਹੋਰ ਵੀ ਇਲਾਕੇ ਦੀ ਸੰਗਤ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media