Wednesday, June 24, 2026

ਵਿਸ਼ਵ ਸਿਹਤ ਦਿਵਸ 25 ਅਪ੍ਰੈਲ ਨੂੰ ਮਨਾਇਆ ਜਾਵੇਗਾ – ਡਾ. ਹਰਿੰਦਰਪਾਲ ਸਿੰਘ

ਸੰਦੌੜ, 23 ਅਪ੍ਰੈਲ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸਿਵਲ ਸਰਜਨ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ PUNJ2304201903ਕੇਂਦਰ ਪੰਜਗਰਾਈਆਂ ਡਾ. ਹਰਿੰਦਰਪਾਲ ਸਿੰਘ ਨੇ ਮਲੇਰੀਆ ਦਿਵਸ ਸਬੰਧੀ ਸਿਹਤ ਸੁਪਰਵਾਈਜਰ (ਮੇਲ) ਟੀਮ ਨਾਲ ਵਿਸੇਸ਼ ਮੀਟਿੰਗ ਕੀਤੀ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਹਰਿੰਦਰਪਾਲ ਸਿੰਘ ਨੇ ਦੱਸਿਆ ਕਿ 25 ਅਪ੍ਰੈਲ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਸ਼ਵ ਸਿਹਤ ਦਿਵਸ ਮਨਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ 25 ਨੂੰ ਬਲਾਕ `ਚ ਮਲੇਰੀਆ ਦਿਵਸ ਤਹਿਤ ਵੱਖ ਵੱਖ ਸਿਹਤ ਗਤੀਵਿਧੀਆਂ ਕੀਤੀਆਂ ਜਾਣਗੀਆਂ।
                ਇਸ ਮੌਕੇ ਸਿਹਤ ਸੁਪਰਵਾਈਜਰ ਨਿਰਭੈ ਸਿੰਘ ਲੱਡਾ, ਗੁਰਮੀਤ ਸਿੰਘ, ਹਰਦੇਵ ਸਿੰਘ, ਹਰਮਿੰਦਰ ਸਿੰਘ, ਡਾ. ਰੂਨਾ, ਡਾ. ਮੁਹੰਮਦ ਇਰਫਾਨ, ਕਮਲਜੀਤ ਕੌਰ ਟਿੱਬਾ, ਰਾਜੇਸ਼ ਕੁਮਾਰ ਰਿਖੀ, ਕੁਲਵੰਤ ਸਿੰਘ ਗਿੱਲ, ਕੁਲਦੀਪ ਸਿੰਘ ਛੀਨੀਵਾਲ, ਦਲੀਪ ਸਿੰਘ ਸਮੇਤ ਮੁੱਢਲਾ ਸਿਹਤ ਕੇਂਦਰ ਦਾ ਸਮੂਹ ਸਟਾਫ ਹਾਜ਼ਰ ਸੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply