Thursday, July 3, 2025
Breaking News

ਰੋਡ ਸ਼ੋਅ ਉਪਰੰਤ ਗੁਰਜੀਤ ਔਜਲਾ ਨੇ ਦਾਖਲ ਨਾਮਜ਼ਦਗੀ ਕਾਗਜ਼ਾਤ

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਵਲੋਂ ਅੱਜ ਇਕ ਰੋਡ PUNJ2304201902ਸ਼ੋਅ ਤੋਂ ਬਾਅਦ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ।ਰੋਡ ਸ਼ੋਅ ਉਪਰੰਤ ਗੁਰਜੀਤ ਔਜਲਾ ਨੇ ਉਪ ਮੰਡਲ ਮੈਜਿਸਟ੍ਰੇਟ ਅੰਮ੍ਰਿਤਸਰ ਵਿਕਾਸ ਹੀਰਾ ਦੇ ਦਫਤਰ ਪੁੱਜ ਕੇ ਆਪਣੀ ਨਾਮਜਦਗੀ ਪੱਤਰ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ, ਚੇਅਰਮੈਨ ਰਾਜ ਕੁਮਾਰ ਵੇਰਕਾ, ਸਾਬਕਾ ਸੰਸਦੀ ਸਕੱਤਰ ਸ਼੍ਰੀਮਤੀ ਨਵਜੋਤ ਕੌਰ ਸਿੱਧੂ ਦੀ ਹਾਜ਼ਰੀ `ਚ ਦਾਖਿਲ ਕੀਤੇ।ਗੁਰਜੀਤ ਸਿੰਘ ਔਜਲਾ ਦੇ ਕਵਰਿੰਗ ਉਮੀਦਵਾਰ ਵਜੋਂ ਔਜਲਾ ਦੇ ਭਰਾਤਾ ਸੁਖਜਿੰਦਰ ਸਿੰਘ ਸੁੱਖ ਔਜਲਾ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਭਰੇ।
                ਔਜਲਾ ਦੇ ਮੁੱਖ ਚੋਣ ਦਫਤਰ ਤੋਂ ਸ਼ੁਰੂ ਹੋਏ ਰੋਡ ਸ਼ੋਅ ਵਿੱਚ ਹਜਾਰਾਂ ਕਾਂਗਰਸੀ ਵਰਕਰਾਂ ਨੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਕਾਂਗਰਸ ਅਤੇ ਗੁਰਜੀਤ ਔਜਲਾ ਦੇ ਹੱਕ ਵਿੱਚ ਜੋਰਦਾਰ ਨਾਅਰੇਬਾਜ਼ੀ ਕੀਤੀ।ਅੰਮ੍ਰਿਤਸਰ ਦੀ ਸਮੁੱਚੀ ਕਾਂਗਰਸੀ ਲੀਡਰਸ਼ਿਪ ਨੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।ਰੋਡ ਸ਼ੋਅ ਦੌਰਾਨ ਹਜਾਰਾਂ ਦੀ ਗਿਣਤੀ ਵਿੱਚ ਇਕੱਤਰ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ, ਵਿਧਾਇਕ ਰਾਜ ਕੁਮਾਰ ਵੇਰਕਾ ਚੇਅਰਮੈਨ ਪੰਜਾਬ ਵੇਅਰਹਾਊਸ ਕਾਰਪੋਰੇਸ਼ਨ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਸੁਨੀਲ ਦੱਤੀ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਤਰਸੇਮ ਸਿੰਘ ਡੀ.ਸੀ, ਸਾਬਕਾ ਸੰਸਦੀ ਸਕੱਤਰ ਨਵਜੋੋਤ ਕੌਰ ਸਿੱਧੂ ਪਤਨੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਂਝੇ ਤੌਰ `ਤੇ ਕਿਹਾ ਕਿ ਅੰਮ੍ਰਿਤਸਰ ਵਾਸੀਆਂ ਦੀ ਅਵਾਜ਼ ਬਣ ਕੇ ਸੰਸਦ ਵਿੱਚ ਲੋਕ ਮਸਲੇ ਉਠਾਉਣ ਦੇ ਨਾਲ-ਨਾਲ ਹਰ ਸ਼ਹਿਰੀ ਦੇ ਦੁੱਖ-ਸੁੱਖ ਦਾ ਭਾਈਵਾਲ ਨੌਜੁਆਨ ਗੁਰਜੀਤ ਔਜਲਾ ਵੱਡੀ ਲੀਡ ਨਾਲ ਜੇਤੂ ਰਹਿਣਗੇ ਤੇ ਪੈਰਾਸ਼ੂਟ ਰਾਹੀਂ ਅੰਮ੍ਰਿਤਸਰ ਤੋਂ ਚੋਣ ਮੈਦਾਨ ਵਿੱਚ ਉਤਾਰੇ ਭਾਜਪਾਈ ਉਮੀਦਵਾਰ ਨੂੰ ਆਪਣੀ ਜਮਾਨਤ ਬਚਾਉਣੀ ਵੀ ਮੁਸ਼ਕਿਲ ਹੋ ਜਾਵੇਗੀ। PUNJ2304201901ਰੋਡ ਸ਼ੋਅ ਦੌਰਾਨ ਵੱਡੇ ਇਕੱਠ ਤੋਂ ਬਾਗੋ-ਬਾਗ ਹੋਏ ਕਾਂਗਰਸੀ ਆਗੂਆਂ ਨੇ ਦਾਅਵਾ ਕੀਤਾ ਕਿ ਚੋਣ ਨਤੀਜਿਆਂ ਵਿੱਚ ਔਜਲਾ ਪਿਛਲੀ ਵਾਰ ਨਾਲੋਂ ਇਸ ਵਾਰ ਦੁਗਣੀਆਂ ਵੋਟਾਂ ਦੀ ਲੀਡ ਨਾਲ ਜੇਤੂ ਰਹਿਣਗੇ। ਕਾਂਗਰਸੀ ਉਮੀਦਵਾਰ ਔਜਲਾ ਨੇ ਰੋਡ ਸ਼ੋਅ ਸਮੇਂ ਉਮੜੇ ਜਨ ਸੈਲਾਬ ਸਮੇਤ ਸਮੁੱਚੀ ਕਾਂਗਰਸੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਉਮੀਦਵਾਰ ਬਰਸਾਤੀ ਡੱਡੂਆਂ ਵਾਂਗ ਸਿਰਫ ਚੋਣਾਂ ਦੇ ਦਿਨਾਂ ਦੌਰਾਨ ਹੀ ਘਰਾਂ ਤੋਂ ਬਾਹਰ ਨਿਕਲਦੇ ਹਨ। ਉਨ੍ਹਾਂ ਅੰਮ੍ਰਿਤਸਰ ਤੋੋਂ ਐਲਾਨੇ ਭਾਜਪਾ ਉਮੀਦਵਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਦੱਸਣ ਕਿ ਉਨ੍ਹਾਂ ਕੇਂਦਰੀ ਕੈਬਨਿਟ ਮੰਤਰੀ ਹੁੰਦਿਆਂ ਗੁਰੁ ਨਗਰੀ ਦੇ ਵਿਕਾਸ ਲਈ ਕੀ ਕੰਮ ਕੀਤੇ?
               ਇਸ ਸਮੇਂ ਮੇਅਰ ਕਰਮਜੀਤ ਸਿੰਘ ਰਿੰਟੂ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਸਾਬਕਾ ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਸ਼੍ਰੀਮਤੀ ਮਮਤਾ ਦੱਤਾ ਪ੍ਰਧਾਨ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ, ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਅਸ਼ਨਵੀ ਪੱਪੂ ਮੈਂਬਰ ਪੀ.ਪੀ.ਸੀ.ਸੀ, ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ, ਸ਼੍ਰੀਮਤੀ ਜਤਿੰਦਰ ਸੋਨੀਆ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਸ਼ਹਿਰੀ, ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ, ਯੂਨਿਸ ਸ਼ਰਮਾ ਡਿਪਟੀ ਮੇਅਰ, ਰਣਬੀਰ ਸਿੰਘ ਲਾਡਾ ਮਟੀਆ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਕਮੇਟੀ, ਵਿਪਨ ਢੰਡ ਪ੍ਰਧਾਨ ਬਾਰ ਐਸੋਸੀਏਸ਼ਨ ਅੰਮ੍ਰਿਤਸਰ, ਸਰਦਾਰਨੀ ਜਗੀਰ ਕੋਰ ਬੋਪਾਰਾਏ, ਗੁਰਿੰਦਰ ਰਿਸ਼ੀ ਪ੍ਰਧਾਨ ਪ੍ਰਜਾਪਤ ਇਕਾਈ ਕਾਂਗਰਸ ਕਮੇਟੀ, ਰਾਜਕੰਵਲਪ੍ਰੀਤ ਸਿੰਘ ਲੱਕੀ ਸਾਬਕਾ ਵਿਰੋਧੀ ਧਿਰ ਆਗੂ ਨਗਰ ਨਿਗਮ ਅੰਮ੍ਰਿਤਸਰ, ਦਿਲਸ਼ਾਦ ਬੋਪਾਰਾਏ, ਮਨਪ੍ਰੀਤ ਸਿੰਘ ਭਿਟੇਵੱਡ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਤੇ ਆਗੂ ਹਾਜਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply