Sunday, June 21, 2026

ਜਲ੍ਹਿਆਂ ਵਾਲੇ ਬਾਗ਼ ਦੇ 100 ਸਾਲਾਂ ਸਾਕੇ ਸਬੰਧੀ ਬਾਬਾ ਫਰੀਦ ਸੰਸਥਾ ਵਿਖੇ ਸਮਾਗਮ ਦਾ ਆਯੋਜਨ

ਲੌਂਗੋਵਾਲ, 23 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਜਲ੍ਹਿਆਂ ਵਾਲਾ ਬਾਗ਼ ਦੇ 100 ਸਾਲਾ ਸਾਕੇ ਸਬੰਧੀ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ PUNJ2304201920ਹੋਏ ਸਥਾਨਕ ਬਾਬਾ ਫ਼ਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫ਼ੇਅਰ ਸੁਸਾਇਟੀ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਬਲਦੇਵ ਸਿੰਘ ਗੋਸ਼ਲ, ਪ੍ਰਧਾਨ ਡਾ. ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ, ਡਾ. ਸੁਖਦੀਪ ਕੌਰ ਪ੍ਰਿੰਸੀਪਲ ਅਕਾਲ ਕਾਲਜ ਆਫ਼ ਐਜੁਕੇਸ਼ਨ ਮਸਤੂਆਣਾ ਸਾਹਿਬ, ਸੁਖਵਿੰਦਰ ਸਿੰਘ ਭੱਠਲ ਚੇਅਰਮੈਨ ਆਟਿਜਮ ਐਜੂਕੇਸ਼ਨ ਐਂਡ ਵੈਲਫ਼ੇਅਰ ਸੁਸਾਇਟੀ ਸੰਗਰੂਰ, ਬਾਬਾ ਹਰਬੇਅੰਤ ਸਿੰਘ ਮੁੱਖ ਸੇਵਾਦਾਰ, ਗੁਰਦੁਆਰਾ ਸਾਹਿਬ ਮਾਤਾ ਭੋਲੀ ਕੌਰ ਜੀ ਮਸਤੂਆਣਾ ਸਾਹਿਬ, ਬਾਬਾ ਅਵਤਾਰ ਸਿੰਘ ਮੌੜਾਂ ਅਤੇ ਜੋਗਿੰਦਰ ਸਿੰਘ ਖਾਲਸਾ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ।
            ਪ੍ਰੋ. ਮਨੋਜ ਕੁਮਾਰ ਗੋਇਲ ਸਲਾਇਟ ਨੇ ਸੰਸਥਾ ਦੁਆਰਾ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮ ਜਿਵੇਂ ਕਿ ਲੋੜਵੰਦ ਬੱਚਿਆਂ ਲਈ ਸ਼ਾਮ ਦਾ ਸਕੂਲ, ਸੰਗੀਤ ਕਲਾਸਾਂ, ਔਰਤਾਂ ਨੂੰ ਉਨਾਂ ਦੇ ਪੈਰਾਂ `ਤੇ ਖੜੇ ਕਰਨ ਲਈ ਕਰਵਾਏ ਜਾ ਰਹੇ ਸਿਲਾਈ ਅਤੇ ਕਢਾਈ ਦੇ ਕੋਰਸਾਂ ਬਾਰੇ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ।ਇਸ ਸਮੇਂ ਬਾਬਾ ਫਰੀਦ ਸੰਸਥਾ ਦੇ ਪ੍ਰਧਾਨ ਕਮਲਜੀਤ ਸਿੰਘ ਵਿੱਕੀ ਨੇ ਸੰਸਥਾ ਵਿਖੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।ਮੈਡਮ ਦਮਨਜੀਤ ਕੌਰ ਨੇ ਜਲ੍ਹਿਆਂ ਵਾਲੇ ਬਾਗ਼ ਦੀ ਪੂਰੀ ਘਟਨਾ ਵਾਰੇ ਜਾਣਕਾਰੀ ਵੀ ਸਾਂਝੀ ਕੀਤੀ।ਇਸ ਸਮੇਂ ਜਲ੍ਹਿਆਂ ਵਾਲੇ ਬਾਗ਼ ਦੀ ਘਟਨਾ ਅਤੇ ਸ਼ਹੀਦਾਂ ਦੀ ਜੀਵਨੀ ਨਾਲ ਸੰਬੰਧਿਤ ਵਿਸ਼ੇਸ਼ ਤੌਰ ਤੇ ਇੱਕ ਫ਼ੋਟੋ ਪ੍ਰਦਰਸ਼ਨੀ ਵੀ ਲਗਾਈ ਗਈ।ਬਾਬਾ ਫਰੀਦ ਮੈਮੋਰੀਅਲ ਸੰਸਥਾ ਵਿਖੇ ਚੱਲ ਰਹੇ ਸ਼ਾਮ ਦੇ ਸਕੂਲ ਨੂੰ ਸਹਿਯੋਗ ਦੇਣ ਵਾਲੇ ਸਹਿਯੋਗੀ ਸੱਜਣਾ ਨੂੰ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
            ਇਸ ਮੌਕੇ ਬਲਜਿੰਦਰ ਕੌਰ, ਸ਼ਬਾਨਾ ਬੇਗਮ, ਸ਼ਰਨਜੀਤ ਕੌਰ, ਮਦਨ ਮੋਹਨ ਕੁਮਾਰ, ਕਲੀਮ ਖ਼ਾਨ, ਅਮਰਜੀਤ ਕੌਰ ਬਲਿੰਗ, ਕਾਲਾ ਕਾਮਰੇਡ, ਗੁਰਮੀਤ ਕੌਰ ਅਤੇ ਸੰਸਥਾ ਵਿੱਚ ਕੋਰਸ ਕਰ ਰਹੇ ਸਾਰੇ ਸਿਖਿਆਰਥੀ ਹਾਜ਼ਰ ਸਨ।ਮੰਚ ਸੰਚਾਲਨ ਮਿਸ ਰਜਨੀ ਗਰਗ ਅਤੇ ਮੈਡਮ ਜਸਪ੍ਰੀਤ ਕੌਰ ਨੇ ਕੀਤਾ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply