ਸੰਗਰੂਰ/ ਲੌਂਗੋਵਾਲ, 2 ਮਈ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪੈਰਾਮਾਉਂਟ ਪਬਲਿਕ ਸਕੂਲ ਚੀਮਾ ਵਿਖੇ ਲੇਬਰ ਡੇਅ ਮਨਾਇਆ ਗਿਆ ਅਤੇ ਇਸ ਮੌਕੇ ਤੇ
ਸਕੂਲ ਦੇ ਐਮ.ਡੀ ਜਸਵੀਰ ਸਿੰਘ ਨੇ ਸਕੂਲ ਦੇ ਸਹਾਇਕ ਕਰਮਚਾਰੀਆਂ ਦੇ ਕੰਮ ਦੀ ਸ਼ਲਾਘਾ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ।ਉਨਾਂ ਦੱਸਿਆ ਕਿ ਮਜ਼ਦੂਰ ਇੱਕ ਉਹ ਇਕਾਈ ਹੈ ਜੋ ਹਰ ਸਫਲਤਾ ਦਾ ਅਟੁੱਟ ਅੰਗ ਹੈ।ਸਕੂਲ ਦੇ ਬੱਚਿਆਂ ਨੇ ਕੁੱਝ ਸਮਾਂ ਮਜ਼ਦੂਰਾਂ ਨਾਲ ਬਿਤਾਇਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਮਿਹਨਤ ਕਰਨ ਦੀ ਸਿੱਖਿਆ ਮਿਲੀ ਤੇ ਬਾਅਦ ਵਿੱਚ ਉਨ੍ਹਾਂ ਨੂੰ ਮਠਿਆਈਆਂ ਵੰਡੀਆਂ।ਇਸ ਮੌਕੇ ਸਕੂਲ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media