ਸਮਰਾਲਾ, 3 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਸੱਚਾ ਸੌਦਾ ਆੜ੍ਹਤੀਆ ਐਸੋਸੀਏਸ਼ਨ ਸਮਰਾਲਾ ਦੇ ਸਾਬਕਾ ਪ੍ਰਧਾਨ, ਮਾਲਵਾ ਸਪੋਰਟਸ ਐਸੋਸੀਏਸ਼ਨ ਦੇ
ਅਹੁੱਦੇਦਾਰ ਅਤੇ ਆੜ੍ਹਤੀਆ ਦਰਸ਼ਨ ਸਿੰਘ ਗਹਿਲੇਵਾਲ ਦੇ ਛੋਟੇ ਭਰਾ ਮੇਜਰ ਸਿੰਘ ਕਾਲਾ (ਆੜ੍ਹਤੀਆ) ਗਹਿਲੇਵਾਲ ਦਾ ਬੀਤੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਮੇਜਰ ਸਿੰਘ ਕਾਲਾ ਦੀ ਹੋਈ ਬੇਵਕਤੀ ਮੌਤ `ਤੇ ਇਲਾਕੇ ਦੀਆਂ ਰਾਜਨੀਤਕ, ਸਮਾਜਿਕ, ਖੇਡ ਸੰਸਥਾਵਾਂ ਅਤੇ ਆੜ੍ਹਤੀਆਂ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਜਗਜੀਵਨ ਸਿੰਘ ਖੀਰਨੀਆਂ ਸਾਬਕਾ ਚੇਅਰਮੈਨ ਮਾਰਕਫੈਡ, ਸੰਤਾ ਸਿੰਘ ਉਮੈਦਪੁਰੀ ਹਲਕਾ ਇੰਚਾਰਜ, ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ, ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਬੀ.ਕੇ.ਯੂ, ਹਰਪਾਲ ਸਿੰਘ ਢਿੱਲੋਂ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਮਲਕੀਤ ਸਿੰਘ ਢਿੱਲੋਂ, ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਸੁਰਿੰਦਰ ਕੁਮਾਰ ਕਾਲਾ, ਆਲਮਦੀਪ ਸਿੰਘ ਮੱਲ ਮਾਜਰਾ, ਜੋਗਿੰਦਰ ਸਿੰਘ ਸੇਹ, ਜਥੇਦਾਰ ਹਰਬੰਸ ਸਿੰਘ ਭਰਥਲਾ, ਮਹਿੰਦਰ ਸਿੰਘ ਭੰਗਲਾਂ, ਲਾਲਾ ਮੰਗਤ ਰਾਏ, ਰਛਪਾਲ ਸਿੰਘ ਕੰਗ ਆਦਿ ਸ਼ਾਮਲ ਸਨ।
ਮਿਲੀ ਜਾਣਕਾਰੀ ਅਨੁਸਾਰ ਮੇਜਰ ਸਿੰਘ ਕਾਲਾ ਦੀ ਅੰਤਿਮ ਅਰਦਾਸ 7 ਮਈ ਦਿਨ ਮੰਗਲਵਾਲ ਨੂੰ ਦੁਪਹਿਰ 10.00 ਵਜੇ ਤੋਂ 2.00 ਵਜੇ ਤੱਕ ਪਿੰਡ ਗਹਿਲੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media