ਨਵੀਂ ਦਿੱਲੀ, 13 ਸਤੰਬਰ (ਅੰਮ੍ਰਿਤ ਲਾਲ ਮੰਨਣ)- ਅੱਜ ਇੱਥੇ ਜਦੋਂ ਅਜੀਤਗੜ੍ਹ (ਮੁਹਾਲੀ) ਕਾਰਪੋਰੇਸ਼ਨ ਦੀ ਵਾਰਡਬੰਦੀ ਕਮੇਟੀ ਬਾਰੇ ਹਲਕਾ ਇੰਚਾਰਜ ਸ. ਬਲਵੰਤ ਸਿੰਘ ਰਾਮੂਵਾਲੀਆ ਨੂੰ ਹਟਾ ਕੇ ਕਿਸੇ ਹੋਰ ਵਿਆਕਤੀ ਨੂੰ ਉਨ੍ਹਾਂ ਦੀ ਥਾਂ ਨਿਯੂੱਕਤ ਕਰਨ ਬਾਰੇ ਪੁੱਛਿਆ ਗਿਆ ਤਾਂ ਸ. ਸੁਖਬੀਰ ਸਿੰਘ ਬਾਦਲ ਨੇ ਹੱਕੇ-ਬੱਕੇ ਰਹਿਣ ਵਾਲੀ ਹੈਰਾਨੀ ਪ੍ਰਗਟ ਕੀਤੀ।ਉਨ੍ਹਾਂ ਨੇ ਉਸੇ ਵੇਲੇ ਕਮਿਸ਼ਨਰ ਰੈਂਕ ਦੇ ਇਕ ਉੱਚ ਅਧਿਕਾਰੀ ਨੂੰ ਕਿਹਾ ਕਿ ਸ. ਰਾਮੂਵਾਲੀਆ ਮੁਹਾਲੀ ਦੇ ਹਲਕਾ ਇੰਚਾਰਜ ਹੋਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ।ਉਨ੍ਹਾਂ ਉੱਚ ਸਰਕਾਰੀ ਅਧਿਕਾਰੀ ਨੂੰ ਕਿਹਾ ਕਿ ਵਾਰਡ ਕਮੇਟੀ ਮੁਹਾਲੀ ਵਿਚ ਤਬਦੀਲੀ ਵਾਲੀ ਗੱਲ ਮੁੱਢੋਂ ਹੀ ਖਾਰਜ ਕੀਤੀ ਜਾਂਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਇਹ ਕਿਵੇਂ ਹੋਈ ਇਸ ਦੀ ਪੜਤਾਲ ਹੋਵੇਗੀ।ਸ. ਸੁਖਬੀਰ ਸਿੰਘ ਬਾਦਲ ਨੇ ਸ. ਬਲਵੰਤ ਸਿੰਘ ਰਾਮੂਵਾਲੀਆ ਨੂੰ ਕਿਹਾ ਕਿ ਉਹ ਦੂਸਰੇ ਮੈੰਬਰਾਂ ਸਮੇਤ ਤੁਰੰਤ ਵਾਰਡਬੰਦੀ ਦਾ ਕੰਮ ਅਰੰਭ ਦੇਣ ਤਾਂ ਜੋ ਸੰਤੁਲਿਤ ਪ੍ਰਤੀਨਿੱਧਤਾ ਵਾਲੀ ਕੰਮ ਕਰਨ ਵਾਲੀ ਕਾਰਪੋਰੇਸ਼ਨ ਸਥਾਪਤ ਹੋਵੇ।ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸਦੀਵੀ ਨੀਤੀ ਹੈ ਕਿ ਮੁਹਾਲੀ ਨੁੰ ਇਕ ਸ਼ਾਨਦਾਰ ਪ੍ਰਬੰਧ ਦਿੱਤਾ ਜਾਵੇ, ਏਸੇ ਕਰਕੇ ਵੱਡੇ ਵੱਡੇ ਪ੍ਰੋਜੇਕਟ ਅਜੀਤਗੜ੍ਹ (ਮੁਹਾਲੀ) ਲਿਆਂਦੇ ਗਏ ਅਤੇ ਇਸ ਸ਼ਹਿਰ ਦੀ ਉਧਯੋਗਿਕ ਪ੍ਰਗਤੀ ਲਈ ਹੋਰ ਵੀ ਕੰਮ ਕੀਤੇ ਜਾਣਗੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …