ਭਿੱਖੀਵਿੰਡ, 7 ਮਈ (ਪੰਜਾਬ ਪੋਸਟ – ਹਰਮੀਤ ਭੁੱਲਰ) – ਹਲਕਾ ਖਡੂਰ ਤੋਂ ਅਕਾਲੀ-ਭਾਜਪਾ ਦੀ ਸਾਂਝੀ ਉਮੀਦਵਾਰ ਬੀਬੀ ਜਾਗੀਰ ਕੌਰ ਦੇ ਹੱਕ ਵਿੱਚ ਰੱਖੀ ਮੀਟਿੰਗ ਨੂੰ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਸੰਬੋਧਨ ਕੀਤਾ। ਮੀਟਿੰਗ ਵਿੱਚ ਮੌਜੂਦ ਅਕਾਲੀ ਵਰਕਰਾਂ ਤੇ ਪੰਚਾਂ ਸਰਪੰਚਾਂ ਨੇ ਬੀਬੀ ਜਾਗੀਰ ਕੌਰ ਦੇ ਹੱਕ ਵਿੱਚ ਫਤਵਾ ਦੇਣ ਦਾ ਭਰੋਸਾ ਦਿੱਤਾ।ਵਿਰਸਾ ਸਿੰਘ ਵਲਟੋਹਾ ਨੇ ਕਾਂਗਰਸ ਸਰਕਾਰ `ਤੇ ਤਿੱਖੇ ਹਮਲੇ ਕੀਤੇ ਤੇ ਆਪਣੇ ਚਾਹੁਣ ਵਾਲਿਆਂ ਨੂੰ ਦੱਸਿਆ ਕੇ ਵਲਟੋਹਾ ਕਦੇ ਵੀ ਆਪਣੇ ਵਰਕਰਾਂ ਤੋਂ ਭੱਜਦਾ ਨਹੀਂ ਤੇ ਹਰ ਸਮੇਂ ਆਪਣੇ ਹਲਕੇ ਦੇ ਵੋਟਰਾਂ ਸਪੋਟਰਾਂ ਨਾਲ ਖੜਦਾ ਹੈ।
ਇਸ ਮੌਕੇ ਕੁਲਦੀਪ ਸਿੰਘ ਕਾਰ ਬਾਜਾਰ ਵਾਲੇ, ਸਰਪੰਚ ਪਰਮਜੀਤ ਸਿੰਘ ਡੱਲ, ਸਾਬਕਾ ਸਰਪੰਚ ਪਲਵਿੰਦਰ ਸਿੰਘ ਕੰਬੋਕੇ, ਡਾਕਟਰ ਨਿਰਮਲ ਸਿੰਘ ਡੱਲ, ਜਗਤਾਰ ਸਿੰਘ, ਮੇਜਰ ਸਿੰਘ, ਬਲਜੀਤ ਸਿੰਘ ਜੈਲਦਾਰ ਪਿਆਰਾ ਸਿੰਘ, ਸਤਨਾਮ ਸਿੰਘ, ਮੈਂਬਰ ਟਹਿਲ ਸਿੰਘ ਮੈਂਬਰ, ਸਵਰਨ ਸਿੰਘ ਜੋਧਾ ਸਿੰਘ, ਰਣਜੀਤ ਸਿੰਘ ਸਾਬਕਾ ਸਰਪੰਚ ਰਾਜਵਿੰਦਰ ਕੌਰ, ਜਰਮਲ ਸਿੰਘ, ਗੁਰਬੀਰ ਫੌਜੀ ਸੁੱਚਾ ਸਿੰਘ ਕਾਰਜ ਸਿੰਘ ਸਤਨਾਮ ਸਿੰਘ, ਗੁਰਦੇਵ ਸਿੰਘ ਫ਼ੌਜੀ, ਰਣਜੀਤ ਕੁਮਾਰ, ਅਜੇ ਕੁਮਾਰ, ਸੁਖਚੈਨ ਸਿੰਘ, ਕੁਲਵੰਤ ਸਿੰਘ ਅਵਤਾਰ ਸਿੰਘ ਇਸ ਮੌਕੇ ਪਹੁੰਚੇ ਸਰਪੰਚ ਹਰਜੀਤ ਸਿੰਘ ਬਲੇਰ, ਮਨਜੀਤ ਸਿੰਘ ਐਮ.ਸੀ, ਬੋਰਾਂਵਾਲੇ, ਰਿੰਕੂ ਧਵਨ ਐਮ.ਸੀ ਸਾਬਕਾ ਸਰਪੰਚ ਹਰਜੀਤ ਸਿੰਘ, ਬੱਬੀ ਬੂੜਚੰਦ, ਸਿਮਰ ਕੰਬੋਕੇ, ਮਨਪ੍ਰੀਤ ਸਿੱਧਵਾਂ, ਸੁਖਬੀਰ ਵੀ ਰਾਮਾ ਇੰਦਰਜੀਤ ਭੈਣੀ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਸਤਨਾਮ ਸਿੰਘ ਭਿੱਖੀਵਿੰਡ, ਹੀਰਾ ਸਿੰਘ ਡੱਲ ਤੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media