Saturday, September 19, 2026

ਕਾਗਜ਼ ਦੇ ਜਹਾਜ਼ (ਚੋਣ ਵਿਅੰਗ)

`ਹਰ ਘਰ ਵਿੱਚ ਹੋਵੇਗਾ ਵਿੱਦਿਆ ਦਾ ਚਾਨਣ
ਹਰ ਚੁੱਲਾ ਮਾਣੇਗਾ ਰੋਟੀ ਦੀ ਮਹਿਕ
ਕਿਸੇ ਘਰ ਵਿੱਚ ਰਹੇਗਾ ਨਾ ਦੁੱਖ ਦਾ ਹਨੇਰਾ
ਹਰ ਵਿਹੜੇ ਵਿੱਚ ਚੰਨ ਉਭਰੇਗਾ ਪੁੰਨਿਆ ਦਾ।`
ਸੁਣ ਕੇ ਰੇਡੀਓ `ਤੇ ਇਹ ਨੇਤਾ ਜੀ ਦਾ ਭਾਸ਼ਣ
ਯਾਦ ਆਉਂਦੇ ਹਨ ਮੈਨੂੰ ਉਹ ਬਚਪਨ ਦੇ ਦਿਨ
ਬਣਾ ਕੇ ਉਡਾਉਂਦੇ ਸੀ ਹਵਾ ਵਿੱਚ ਇਸੇ ਤਰਾਂ ਹੀ
ਅਸੀਂ ਵੀ ਕਾਗਜ਼ ਦੇ ਜਹਾਜ਼।
Jaspreet Falak 1

 
ਜਸਪ੍ਰੀਤ ਕੌਰ `ਫਲਕ`
ਡੁਗਰੀ, ਲੁਧਿਆਣਾ।
ਮੋ – 96468 63733
 

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply