Tuesday, May 26, 2026

ਸਰਕਾਰੀ ਸਕੂਲ ਤੱਖਰਾਂ ਦਾ ਸਮਾਗਮ ਯਾਦਗਾਰੀ ਹੋ ਨਿਬੜਿਆ

ਮਾਛੀਵਾੜਾ ਸਾਹਿਬ, 10 ਮਈ (ਪੰਜਾਬ ਪੋਸਟ – ਬਲਬੀਰ ਸਿੰਘ ਬੱਬੀ) – ਨਜ਼ਦੀਕੀ ਪਿੰਡ ਤੱਖਰਾਂ ਵਿਖੇ ਸ਼ਹੀਦ ਦਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ PUNJ1105201905ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ।ਦਸਵੀਂ ਦੇ ਸ਼ਾਨਦਾਰ ਨਤੀਜੇ ਦੇ ਸਬੰਧੀ ਇਹ ਸਮਾਗਮ ਸਰਕਾਰੀ ਸਕੂਲ ਦੇ ਵਿਹੜੇ ਵਿਚ ਪ੍ਰਿੰਸੀਪਲ ਕੰਵਲਜੀਤ ਸਿੰਘ ਦੀ ਅਗਵਾਈ ਵਿਚ ਉਲੀਕਿਆ ਗਿਆ।ਇਸ ਵਿਚ ਮੁੱਖ ਮਹਿਮਾਨ ਵਜੋਂ ਸਰਪੰਚ ਗੁਰਮੀਤ ਸਿੰਘ ਪੀਟਰ ਸਮੁੱਚੀ ਪੰਚਾਇਤ ਸਮੇਤ ਸ਼ਾਮਿਲ ਹੋਏ।ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਦੇ ਸਵਾਗਤੀ ਭਾਸ਼ਣ ਨਾਲ ਹੋਈ।ਉਪਰੰਤ ਬੱਚਿਆਂ ਨੇ ਸ਼ਬਦ `ਦੇਹ ਸ਼ਿਵਾ ਬਰ ਮੋਹਿ ਇਹ` ਗਾਇਆ।ਬਾਅਦ `ਚ ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਤੇ ਸੱਭਿਆਚਾਰ ਨਾਲ ਰੰਗੇ ਕਈ ਗੀਤ ਪੇਸ਼ ਕੀਤੇ।ਸਕੂਲ ਦੀ ਸਲਾਨਾ ਰਿਪੋਰਟ ਮੈਡਮ ਕਿਰਤੀ ਵਿਜ਼ਨ ਨੇ ਪੜੀ, ਸਕੂਲ ਦੀਆਂ ਪ੍ਰਾਪਤੀਆਂ, ਪੜਾਈ ਤੇ ਹੋਰ ਮੁਸ਼ਕਿਲਾਂ ਨੂੰ ਸਭ ਦੇ ਸਾਮਹਣੇ ਰੱਖਿਆ।ਦਸਵੀਂ ਦੇ ਆਏ ਨਤੀਜਿਆਂ ਵਿੱਚ ਸਕੂਲ ਦੇ ਸਭ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੋਏ।ਸਭ ਤੋਂ ਵੱਧ ਨੰਬਰ ਲੈ ਕੇ ਬਲਾਕ ਮਾਛੀਵਾੜਾ ਵਿੱਚੋਂ 96% ਫੀਸਦ ਨੰਬਰ ਲੈ ਕੇ ਪਹਿਲੇ ਸਥਾਨ `ਤੇ ਆਈ  ਅਮਨਪ੍ਰੀਤ ਕੌਰ ਪੁੱਤਰੀ ਭੀਮ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਪੜਾਈ ਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਵੀ ਸਨਮਾਨਿਆ ਗਿਆ।
              PUNJ1105201904  ਇਸ ਸਮੇ ਬਾਬਾ ਸੁੰਦਰ ਦਾਸ ਮੇਲਾ ਕਮੇਟੀ ਨੇ ਸਕੂਲ ਨੂੰ ਨਵਾਂ ਜੇਨਰੇਟਰ ਦੇਣ ਦਾ ਐਲਾਨ ਕੀਤਾ।ਹੁਣ ਤੱਕ ਪਿੰਡ ਤੇ ਇਲਾਕੇ ਦੇ ਦਾਨੀ ਸੱਜਣਾਂ ਵਲੋਂ ਦਿੱਤੇ ਸਹਿਯੋਗ ਸਦਕਾ ਦਾਨੀ ਸੱਜਣਾਂ ਨੂੰ ਵੀ ਸਨਮਾਨ ਦਿੱਤਾ, ਮੌਕੇ `ਤੇ ਵੀ ਕਈ ਦਾਨੀ ਸੱਜਣਾਂ ਨੇ ਸਹਿਯੋਗ ਰਾਸ਼ੀ ਦਿੱਤੀ।ਸਮੁੱਚਾ ਸਕੂਲ ਸਟਾਫ, ਸਕੂਲ ਕਮੇਟੀ, ਗ੍ਰਾਮ ਪੰਚਾਇਤ ਤੇ ਹੋਰ ਪਤਵੰਤੇ ਸੱਜਣਾਂ ਨੇ ਸਹਿਯੋਗ ਦੇ ਕ ਇਸ ਸਮਾਗਮ ਨੂੰ ਨੇਪਰੇ ਚਾੜਿਆ।ਸਟੇਜ ਦੀ ਸੇਵਾ ਮਾਸਟਰ ਹਰਵਿੰਦਰ ਸਿੰਘ ਤੇ ਬਲਬੀਰ ਬੱਬੀ ਨੇ ਨਿਭਾਈ।
            ਇਸ ਸਮੇਂ ਮਾਸਟਰ ਮੇਜਰ ਸਿੰਘ, ਰਾਜਵੀਰ ਰਾਣਵਾਂ, ਅਮਨਦੀਪ, ਲਖਵੀਰ ਸਿੰਘ, ਮਨਜੀਤ ਕੌਰ, ਕਮਲਦੀਪ ਕੌਰ, ਰਾਮਪਿਆਰੀ, ਕੁਲਦੀਪ ਕੌਰ, ਹਰਪ੍ਰੀਤ ਕੌਰ, ਲਖਵੀਰ ਸਿੰਘ, ਹਰਮਨਦੀਪ ਸਿੰਘ, ਪ੍ਰਭਸਿਮਰਨ ਸਿੰਘ ਬਲਾਕ ਸੈਂਟਰ।ਭੀਮ ਸਿੰਘ ਕਮੇਟੀ ਚੇਅਰਮੈਨ, ਗੁਰਮੀਤ ਸਿੰਘ, ਅਵਤਾਰ ਸਿੰਘ, ਸਵਰਨਜੀਤ ਕੌਰ ਮੈਂਬਰ ਪੰਚਾਇਤ, ਸੂਬੇਦਾਰ ਨਰਿੰਦਰ ਸਿੰਘ ਜੀ.ਓ.ਜੀ, ਨਾਇਬ ਸਿੰਘ, ਕਾਕਾ ਸਿੰਘ, ਸੂਬੇਦਾਰ ਮਨਜੀਤ ਸਿੰਘ, ਕੁਲਦੀਪ ਸਿੰਘ, ਗੁਰਦੀਪ ਪਹਿਲਵਾਨ, ਦਰਸ਼ਨ ਸਿੰਘ ਫੌਜੀ, ਅੰਮ੍ਰਿਤ ਸਿੰਘ ਤੱਖਰਾਂ, ਹਰਪ੍ਰੀਤ ਸਿੰਘ, ਚਰਨਜੀਤ ਸਿੰਘ ਬੋਹਾਪੁਰ ਤੋਂ ਬਿਨਾਂ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
 

Check Also

ਵੋਟਰ ਆਪਣੀ ਪਛਾਣ ਲਈ ਈਪਿਕ ਕਾਰਡ ਤੋਂ ਇਲਾਵਾ ਹੋਰ 15 ਦਸਤਾਵੇਜ਼ਾਂ ਦੀ ਵੀ ਕਰ ਸਕਣਗੇ ਵਰਤੋਂ – ਜਿਲ੍ਹਾ ਚੋਣ ਅਫਸਰ

ਅਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ …

Leave a Reply