Sunday, April 26, 2026

ਅੰਮ੍ਰਿਤਸਰ ਦੇ ਹਰ ਮੁੱਦੇ ਨੂੰ ਲੋਕ ਸਭਾ ‘ਚ ਮਜ਼ਬੂਤੀ ਨਾਲ ਉਠਾਵਾਂਗਾ – ਪੁਰੀ

ਮੱਤੇਵਾਲ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ)- ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਦੀ ਚੋਣ ਮੁਹਿੰਮ ਨੂੰ ਹਲਕਾ ਮਜੀਠਾ ਵਿਚ ਜਬਰਦਸਤ ਹੁੰਗਾਰਾ ਮਿਲ ਰਿਹਾ ਹੈ। ਮੱਤੇਵਾਲ ਸਰਕਲ ਦੀ ਕਰਵਾਈ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਤੇ ਅਕਾਲੀ ਦਲ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੋ ਫਾਇਦਾ ਇਲਾਕੇ ਦਾ ਪੁਰੀ ਦੀ ਲੀਡਰਸ਼ਿਪ ਵਿਚ ਮਿਲ ਸਕਦਾ ਹੈ ਉਹ ਕਿਸੇ ਹੋਰ ਤੋਂ ਮੁਮਕਿਨ ਨਹੀਂ।ਉਨ੍ਹਾਂ ਸਹੀ ਪ੍ਰਤੀਨਿਧ ਚੁਣਨ ਦੀ ਅਪੀਲ ਕਰਦਿਆਂ ਕਿਹਾ ਕਿ ਪੁਰੀ ਅੰਮ੍ਰਿਤਸਰ ਦੇ ਭਲੇ ਤੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡਣਗੇ।
                 ਉਨਾਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ `ਤੇ ਫੇਲ ਸਾਬਤ ਹੋਈ ਹੈ।ਮੁੱਖ ਮੰਤਰੀ ਵਲੋਂ ਆਪਣੀ ਸਾਥੀ ਮੰਤਰੀਆਂ ਨੂੰ ਦਿੱਤੀ ਜਾ ਰਹੀ ਧਮਕੀ ਤੇ ਗੈਰ ਵਿਧਾਨਿਕ ਭਾਸ਼ਾ ਉਸ ਦੀ ਬੁਖਲਾਹਟ ਨੂੰ ਬਿਆਨ ਕਰ ਰਿਹਾ ਹੈ।ਉਨ੍ਹਾਂ ਕਾਂਗਰਸ ਉਪਰ ਰਾਜ ਦਾ ਮਾਹੋਲ ਖਰਾਬ ਕਰਨ ਦਾ ਦੋਸ਼ ਲਗਾਉਂਦਿਆਂ ਕਾਂਗਰਸੀ ਪਿਠੂ ਅਖੌਤੀ ਪੰਥਕ ਲੋਕਾਂ ਦੀਆਂ ਹਰਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਤੇ ਜੋਰ ਦਿੱਤਾ।ਉਨ੍ਹਾਂ ਕਿਹਾ ਕਿ ਕਾਂਗਰਸ ਇਸ ਦੇ ਪਿਠੂਆਂ ਵਲੋਂ ਬੇਅਦਬੀਆਂ ਉਤੇ ਰਾਜਨੀਤੀ ਕਰਨੀ ਨਿੰਦਨਯੋਗ ਹੈ। ਬਠਿੰਡਾ ਵਿਚ ਪੁਲਿਸ ਪ੍ਰਸਾਸ਼ਨ ਦੇ ਨੱਕ ਹੇਠਾਂ ਕਿਰਪਾਨਾ ਲਹਿਰਾਉਣੀਆਂ ਮਾਹੋਲ ਖਰਾਬ ਕਰਨ ਦੀ ਗਹਿਰੀ ਸਾਜਿਸ਼ ਹੈ।ਮਜੀਠੀਆ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਕਾਂਗਰਸ ਉਸ ਉਤੇ ਜਾਣਲੇਵਾ ਹਮਲਾ ਕਰਵਾ ਸਕਦੀ ਹੈ, ਪਰ ਫਿਰ ਵੀ ਉਹ ਕਾਂਗਰਸ ਦੀ ਪੋਲ ਖੋਲਣ ਤੋਂ ਪਿਛੇ ਨਹੀਂ ਹਟਣਗੇ।
                 ਇਸ ਮੌਕੇ ਰਾਜਮਹਿੰਦਰ ਸਿੰਘ ਮਜੀਠਾ, ਰਜਿੰਦਰ ਮੋਹਣ ਸਿੰਘ ਛੀਨਾ, ਰਣਜੀਤ ਸਿੰਘ ਵਰਿਆਮਨੰਗਲ, ਸੁਖਵਿੰਦਰ ਸਿੰਘ ਗੋਲਡੀ, ਜਥੇ: ਤਰਲੋਚਨ ਸਿੰਘ ਮੱਤੇਵਾਲ, ਸੁਖਦੇਵ ਸਿੰਘ ਮੱਤੇਵਾਲ, ਰਜਿੰਦਰ ਕੁਮਾਰ ਬਿੱਟੂ, ਭਗਵੰਤ ਸਿੰਘ ਸਿਆਲਕਾ, ਅਮਰਪਾਲ ਸਿੰਘ ਪਾਲੀ, ਗੁਰਜਿੰਦਰ ਸਿੰਘ ਢਪੱਈਆਂ, ਬਲਵਿੰਦਰ ਸਿੰਘ ਬਲੋਵਾਲੀ, ਸਰਵਣ ਸਿੰਘ ਰਾਮਦੀਵਾਲੀ, ਦਿਲਬਾਗ ਸਿੰਘ ਕਲੇਰ ਮੇਜਰ ਸਿੰਘ ਕਲੇਰ, ਬਿਕਰਮਜੀਤ ਸਿੰਘ ਬਾਠ, ਸਰਪੰਚ ਸਰਬਜੀਤ ਕੌਰ ਮੱਤੇਵਾਲ, ਸੰਦੀਪ ਸਿੰਘ ਉਦੋਕੇ, ਸਤੀਸ਼ ਕੁਮਾਰ ਰੁਪੋਵਾਲੀ, ਮਹਿਰ ਸਿੰਘ ਮੱਤੇਵਾਲ, ਬਚਿੱਤਰ ਸਿੰਘ ਬੱਗਾ, ਸਿਕੰਦਰ ਸਿੰਘ ਖਿਦੋਵਾਲੀ, ਨਿਰਵੈਲ ਸਿੰਘ ਪੰਨਵਾਂ, ਕਾਲੂ ਰਾਮ ਘਨਸਾਮਪੁਰ, ਸੁਖਦੇਵ ਸਿੰਘ ਨਿਬਰਵਿੰਡ, ਗੱਜਣ ਸਿੰਘ ਮੱਤੇਵਾਲ, ਮਨਿੰਦਰ ਸਿੰਘ ਮੱਤੇਵਾਲ ਆਦਿ ਮੌਜੂਦ ਸਨ।
 

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply