ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਖੇਤਰ ਵਿਚ ਆਪਣੀ ਵਿੱਲਖਣ ਪਹਿਚਾਣ ਰੱਖਣ ਵਾਲੀ ਗੁਰੂ ਨਾਨਕ ਦੇਵ
ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪੋ੍ਰ. (ਡਾ.) ਜਸਪਾਲ ਸਿੰਘ ਸੰਧੂ ਅਤੇ ਮਿਆਸ ਡਿਪਾਰਟਮੈਟ ਆਫ ਸਪੋਰਟਸ ਸਾਈਸ਼ਜ ਐਡ ਮੈਂਡੀਕਲ ਦੇ ਮੁਖੀ ਪ੍ਰੋ. ਸ਼ਵੇਤਾ ਸ਼ਿਨੋਏ ਦੁਆਰਾ ਯੂਨੀਵਰਸਿਟੀ ਵਿਚ ਵੱਖ ਵੱਖ ਸਥਾਨਾਂ ਤੇ ਆਊਟਡੋਰ ਜਿੰਮ ਦਾ ਉਦਘਾਟਨ ਕੀਤਾ ਗਿਆ।ਡੀਨ ਵਿਦਿਅਕ ਮਾਮਲੇ ਦੇ ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋੰ, ਡੀਨ ਵਿਦਿਆਰਥੀ ਭਲਾਈ ਦੇ ਪ੍ਰੋ. ਹਰਦੀਪ ਸਿੰਘ, ਡਾਇਰੈਕਟਰ ਸਪੋਰਟਸ, ਡਾ. ਸੁਖਦੇਵ ਸਿੰਘ, ਇੰਚਾਰਜ ਕੈਂਪਸ ਸਪੋਰਟਸ, ਡਾ. ਅਮਨਦੀਪ ਸਿੰਘ, ਅਸਿਟੈਂਟ ਡਾਇਰੈਕਟਰ ਸਪੋਰਟਸ, ਕੰਵਰਮਨਦੀਪ ਸਿੰਘ ਅਤੇ ਵੱਖ ਵੱਖ ਹੋਸਟਲਾਂ ਦੇ ਵਾਰਡਨ ਡਾ. ਸ਼ਾਲਿਨੀ ਬਹਿਲ, ਡਾ. ਜੰਤਿਦਰ ਕੌਰ, ਡਾ. ਵਰਿੰਦਰ ਕੌਰ, ਡਾ. ਰਵਿੰਦਰ ਕੁਮਾਰ, ਡਾ. ਸਤਨਾਮ ਸਿੰਘ ਦਿਉਲ, ਪਰਮਵੀਰ ਸਿੰਘ ਮੱਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਵੀ ਹਾਜ਼ਰ ਸਨ।
ਡਾ. ਜਸਪਾਲ ਸਿੰਘ ਸੰਧੂ ਨੇ ਜਿੱਥੇ ਯੂਨੀਵਰਸਿਟੀ ਦੀ ਨੁਹਾਰ ਹੀ ਬਦਲ ਦਿੱਤਾ ਹੈ, ਉੱਥੇ ਵਿਦਿਆਰਥੀਆਂ ਅਤੇ ਕਰਮਚਾਰੀਆ ਦੀ ਸਿਹਤ ਅਤੇ ਤੰਦਰੁਸਤੀ ਸੰਬੰਧੀ ਸੋਚ ਉਹਨਾਂ ਦੇ ਅੰਦਰ ਲਟ ਲਟ ਕਰਕੇ ਬਲ ਰਹੀ ਹੈ।ਡਾ. ਸੰਧੂ ਨੇ ਇਸ ਮੌਕੇ ਬੋਲਿਦਆ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਵਸਨੀਕਾਂ ਦੀ ਸਿਹਤ ਪ੍ਰਤੀ ਸੁਚੇਤ ਹੈ ਅਤੇ ਇਹ ਉਪਰਾਲਾ ਉਹਨਾਂ ਨੂੰ ਚੰਗੀ ਸਿਹਤ ਦੇਣ ਲਈ ਹੈ ਤਾਂ ਜੋ ਵਿਦਿਆਰਥੀ ਵਧੀਆ ਸਿਹਤ ਦੇ ਨਾਲ ਨਾਲ ਪੜ੍ਹਾਈ ਵਿਚ ਵੱਧ ਤੋਂ ਵੱਧ ਮਨ ਲਗਾ ਸਕਣ।
ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਜਸ਼ਨ ਦੇ ਨਾਲ ਨਾਲ ਯੂਨੀਵਰਸਿਟੀ ਵੀ ਆਪਣਾ ਗੋਲਡਨ ਜੁਬਲੀ ਵਰ੍ਹਾ ਮਨ੍ਹਾ ਰਹੀ ਹੈ।ਡਾ. ਸੰਧੂ ਵੱਲੋਂ ਯੂਨੀਵਰਸਿਟੀ ਵਿਖੇ ਇਕ ਬਹੁਤ ਹੀ ਆਧੁਨਿਕ ਗੋਲਡਨ ਜੁਬਲੀ ਫਿਟਨੈਸ ਸੈਂਟਰ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ।ਇਸ ਦਾ ਉਦਘਾਟਨ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਬੀਬੀ ਰਜੀਆ ਸੁਲਤਾਨ ਵੱਲੋ ਬੀਤੇ ਵਰ੍ਹੇ ਕੀਤਾ ਗਿਆ ਸੀ।
ਉਹਨਾਂ ਨੇ ਲਗਭਗ 30 ਲੱਖ ਰੁਪਏ ਦੀ ਲਾਗਤ ਨਾਲ ਯੂਨੀਵਰਸਿਟੀ ਵਿਖੇ 6 ਆਊਟਡੋਰ ਓਪਨ ਜਿੰਮ, ਜਿਹਨਾਂ ਵਿਚੋਂ 2 ਜਿੰਮ ਲੜਕੀਆਂ ਦੇ ਹੋਸਟਲਾਂ ਦੇ ਅੰਦਰ, 2 ਜਿੰਮ ਲੜਕਿਆਂ ਦੇ ਹੋਸਟਲਾਂ ਦੇ ਅੰਦਰ ਅਤੇ 2 ਜਿੰਮ ਯੂਨੀਵਰਸਿਟੀ ਵਿਚ ਲੋੜੀਦੀ ਥਾਵਾਂ ਤੇ ਸਥਾਪਿਤ ਕੀਤੇ ਗਏ ਹਨ।ਇਹਨਾਂ ਵਿਚ ਸਵੀਮਿੰਗ ਪੁਲ ਨੇੜੇ ਜਿੰਮ ਸ਼ਾਮਲ ਹੈ।ਇਹਨਾਂ ਜਿੰਮਾਂ ਵਿਚ ਮੁੱਖ ਤੋਰ ਤੇ ਰੋਇੰਗ ਮਸ਼ੀਨ, ਡਬਲ ਕਰਾਸ ਵਾਕਰ, ਏਅਰ ਵਾਕਰ, ਪੁਲ ਪੁਸ਼ ਚੇਅਰ, ਅਰਾਮ ਵੀਲ੍ਹ, ਲੋਹਾ ਪ੍ਰੈਸ, ਲੈਟ ਪੁਲ ਡਾਊਨ, ਸ਼ੋਲਡਰ ਪ੍ਰੈਸ, ਸਟੈਡ ਅੱਪ ਰੋਅਰ ਅਤੇ ਚੈਸਟ ਪ੍ਰੈਸ ਆਦਿ ਦੀਆ ਮਸ਼ੀਨਾਂ ਲਗਾਈਆ ਗਈਆ ਹਨ।ਇਹਨਾਂ ਮਸ਼ੀਨਾਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਮਸ਼ੀਨਾ ਨਾਲ ਕਸਰਤਾਂ ਕਰਨ ਨਾਲ ਭਾਰ ਵਧਾਇਆ ਅਤੇ ਘਟਾਇਆ ਜਾ ਸਕਦਾ ਹੈ ਅਤੇ ਇਹਨਾਂ ਮਸ਼ੀਨਾਂ ਉਪਰ ਧੁੱਪ ਜਾਂ ਮੀਂਹ ਅਤੇ ਸਰਦੀ ਦਾ ਕੋਈ ਅਸਰ ਨਹੀ ਹੁੰਦਾ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media