ਜੰਡਿਆਲਾ ਗੁਰੂ, 13 ਮਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀ ਦੇ ਨਤੀਜੇ ਵਿੱਚ ਸਥਾਨਕ ਗ੍ਰੇਸ
ਪਬਲਿਕ ਸਕੂਲ ਬਾਰ੍ਹਵੀ ਦਾ ਨਤੀਜਾ ਸ਼ਾਨਦਾਰ ਰਿਹਾ।ਸਾਇੰਸ ਗਰੁੱਪ ਵਿੱਚਂੋ ਕਿਰਨ ਨੇ 91% ਨਾਇਆਬ ਨੇ 88% ਸੁਖਮਨ ਨੇ 86% ਕਰਨ ਨੇ 85% ਮਨਰੀਸ ਨੇ 85% ਅੰਜਲੀ ਨੇ 84% ਮੁਸਕਾਨ ਨੇ 89% ਅੰਕ ਹਾਸਿਲ ਕੀਤੇ।ਕਾਮਰਸ ਗਰੁਪ ਵਿਚੋਂ ਪਲਵੀ ਨੇ 89% ਮੁਸਕਾਨ ਨੇ 84% ਕਿਰਨ ਅਤੇ ਪਾਇਲ ਨੇ 81% ਅੰਕ ਹਾਸਿਲ ਕੀਤੇ ਅਤੇ ਆਰਟਸ ਗਰੁੱਪ ਵਿਚੋਂ ਗੁਰਦਿਆਲ ਸਿੰਘ ਨੇ 78% ਅੰਕ ਪ੍ਰਾਪਤ ਕਰਕੇ ਆਪਣੇ ਆਪਣੇ ਮਾਤਾ ਪਿਤਾ ਤੇ ਆਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ।
ਇਸ ਮੋਕੇ ਸਕੂਲ ਦੇ ਡਾਇਰੈਕਟਰ ਡਾ. ਜੇ.ਐਸ ਰੰਧਾਵਾ ਅਤੇ ਮੈਡਮ ਪ੍ਰਿੰਸੀਪਲ ਰਮਨਜੀਤ ਕੋਰ ਰੰਧਾਵਾ ਨੇ ਬੱਚਿਆਂ ਨੂੰ ਵਧਾਈ ਦਿੱਤੀ।ਇਸ ਮੋਕੇ ਸਟਾਫ ਮੈਂਬਰ ਵੀ ਹਾਜ਼ਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media