Sunday, June 15, 2025
Breaking News

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਬਦਲਦੇ ਰੂਪਾਂ ’ਤੇ ਵਰਕਸ਼ਾਪ ਕਰਵਾਈ

ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ਼ ਆਫ ਐਜ਼ੂਕੇਸ਼ਨ ਵਿਖੇ ਅਧਿਆਪਨ ਦੇ ਬਦਲਦੇ ਰੂਪਾ ’ਤੇ ਵਰਕਸ਼ਾਪ ਦਾ PUNJ1705201924ਆਯੋਜਨ ਕੀਤਾ ਗਿਆ ਜਿਸ ’ਚ ਬਾਂਬੇ ਟੀਚਰ ਟ੍ਰੇਨਿਗ ਕਾਲਜ ਦੇ ਵਿਸ਼ੇਸ਼ਗਾਂ ਦੀ ਟੀਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਕਾਰਜਕਾਰਨੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਆਯੋਜਿਤ ਇਸ ਵਰਕਸ਼ਾਪ ’ਚ 5 ਮੈਂਬਰੀ ਟੀਮ ਜਿਸ ’ਚ ਡਾ. ਭਗਵਾਨ ਪਿਲਾਨੀ (ਪ੍ਰਿੰਸੀਪਲ, ਬਾਂਬੇ ਟੀਚਰ ਟ੍ਰੇਨਿਗ ਕਾਲਜ), ਡਾ. ਨੀਲੂ ਵਰਮਾ, ਡਾ. ਰਾਜੂ ਤਲਰੇਗਾ, ਡਾ. ਪ੍ਰਿਆ ਪਿਲਾਨੀ ਸ਼ਾਮਿਲ ਸਨ, ਦੀ ਅਗਵਾਈ ਡਾ. ਮਨਦੀਪ ਕੋਚਰ (ਪ੍ਰੋਗਰਾਮ-ਕੋਆਰਡੀਨੇਟਰ) ਨੇ ਕੀਤੀ।
    ਵਰਕਸ਼ਾਪ ਦੀ ਸ਼ੁਰੂਆਤ ’ਚ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਆਏ ਹੋਏ ਮੁੱਖ ਮਹਿਮਾਨਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ।ਆਪਣੇ ਸ਼ੁਰੂਆਤੀ ਭਾਸ਼ਣ ’ਚ ਉਨ੍ਹਾਂ ਕਿਹਾ ਕਿ ਅੱਜ ਦੇ ਤਕਨੀਕੀ ਅਤੇ ਵਿਗਿਆਨਕ ਯੁੱਗ ਵਿੱਚ ਜਿਸ ਤਰ੍ਹਾਂ ਹਰ ਦਿਨ ਨਿੱਤ ਨਵੀਂ ਤਬਦੀਲੀ ਆਉਦੀ ਰਹਿੰਦੀ ਹੈ, ਉਸੇ ਪ੍ਰਕਾਰ ਹੀ ਅਧਿਆਪਨ ਦੇ ਖੇਤਰ ਨੂੰ ਵੀ ਬਹੁਤ ਸਾਰੀਆ ਚੁਣੋਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਰੂਰਤ ਹੈ ਕਿ ਦੇਸ਼ ਦੀਆਂ ਉੱਚ-ਪੱਧਰੀ ਅਧਿਆਪਨ ਸਿਖਲਾਈ ਸੰਸਥਾਵਾਂ ਮਿਲ ਜੁਲ ਕੇ ਇਨ੍ਹਾਂ ਚੁਣੋਤੀਆਂ ਦਾ ਸਾਹਮਣਾ ਕਰਨ ਅਤੇ ਅਧਿਆਪਨ ਖੇਤਰ ਦੇ ਬਦਲ ਰਹੇ ਆਯਾਮਾਂ ਨੂੰ ਨਵੀਂ ਚੇਤਨਤਾ ਨਾਲ ਸਹੀ ਦਿਸ਼ਾ ਪ੍ਰਦਾਨ ਕਰਨ।
    ਆਪਣੇ ਸੰਬੋਧਨੀ ਭਾਸ਼ਣ ’ਚ ਡਾ. ਨੀਲੂ ਵਰਮਾ ਅਤੇ ਡਾ. ਮਨਦੀਪ ਕੌਰ ਨੇ ਜਿੱਥੇ ਬਾਂਬੇ ਟੀਚਰ ਟ੍ਰੇਨਿਗ ਕਾਲਜ ਦੀਆਂ ਗਤੀਵਿਧੀਆਂ ’ਤੇ ਰੌਸ਼ਨੀ ਪਾਈ ਉੱਥੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਪੱਧਰ ਉੱਤੇ ਪਹੁੰਚਣ ਲਈ ਮਾਈਡਫੁੱਲ ਅਧਿਆਪਕ ਦੀ ਜਰੂਰਤ ’ਤੇ ਜੋਰ ਦਿੱਤਾ।ਡਾ. ਰਾਜੂ ਤਲਰੇਗਾ ਅਤੇ ਡਾ. ਪ੍ਰਿਆ ਪਿਲਾਨੀ ਨੇ ਵਿਦਿਆਰਥੀਆਂ ਨੂੰ ਰਚਨਾਤਮਿਕ ਵਾਤਾਵਰਨ ’ਚ ਵਿਵਹਾਰਿਕ ਢੰਗ ਨਾਲ ਪੜ੍ਹਾਉਣ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਉੱਚ ਪੱਧਰੀ ਅਧਿਆਪਕ ਪੈਦਾ ਕਰਨਾ ਚਾਹੁੰਦੇ ਹਾਂ ਤਾ ਜਰੂਰਤ ਹੈ ਕਿ ਆਪਣੀਆਂ ਅਧਿਆਪਨ ਤਕਨੀਕਾਂ ’ਚ ਸਮੇਂ ਅਨੁਸਾਰ ਤਬਦੀਲੀ ਲਿਆਉਂਦੀ ਜਾਵੇ।
    ਵਰਕਸ਼ਾਪ ਦੇ ਦੌਰਾਨ ਕਾਲਜ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਅਤੇ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ।ਪ੍ਰੋਗਰਾਮ ਦੇ ਅੰਤ ’ਚ ਡਾ. ਗੁਰਜੀਤ ਕੌਰ ਪ੍ਰੋਗਰਾਮ ਕੋਆਰਡੀਨੇਟਰ ਐਸੋਸਿਏਂਟ ਪ੍ਰੋਫੈਸਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਡਾ. ਹਰਪ੍ਰੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਡਾ. ਨਿਰਮਲਜੀਤ ਕੌਰ ਸੰਧੂ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਸਮੂਹ ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply