ਨਵੀਂ ਦਿੱਲੀ, 17 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਰਾਜ ਵਿਚ ਸਾਰੇ 13 ਸੰਸਦੀ ਹਲਕਿਆਂ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ (ਐਸ.ਸੀ), ਹੁਸ਼ਿਆਰਪੁਰ (ਐਸ.ਸੀ), ਆਨੰਦਪੁਰ ਸਾਹਿਬ, ਲੁਧਿਆਣਾ, ਫਤਿਹਗੜ ਸਾਹਿਬ (ਐਸ.ਸੀ), ਫਰੀਦਕੋਟ (ਐਸ.ਸੀ), ਫਿਰੋਜ਼ਪੁਰ , ਬਠਿੰਡਾ, ਸੰਗਰੂਰ ਅਤੇ ਪਟਿਆਲਾ ਵਿਚ ਆਮ ਚੋਣਾਂ 2019 ਵਿਚ ਇਕਹਿਰੇ ਪੜਾਅ ਭਾਵ 7ਵੇਂ ਪੜਾਅ ਵਿਚ ਵੋਟਾਂ ਪੈਣਗੀਆਂ। ਪੋਲਿੰਗ ਐਤਵਾਰ 19 ਮਈ 2019 ਨੂੰ ਸਵੇਰੇ 7.00 ਵਜੇ ਤੋਂ ਸ਼ਾਮ 6.00 ਵਜੇ ਤੱਕ ਹੋਵੇਗੀ।13 ਸੰਸਦੀ ਹਲਕਿਆਂ ਵਿਚੋਂ 9 ਆਮ ਵਰਗ ਦੇ ਹਨ ਅਤੇ 4 ਚਾਰ ਜਲੰਧਰ, ਹੁਸ਼ਿਆਰਪੁਰ, ਫਤਿਹਗੜ ਸਾਹਿਬ ਅਤੇ ਫਰੀਦਕੋਟ ਅਨੁਸੂਚਿਤ ਜਾਤਾਂ ਲਈ ਰਾਖਵੇਂ ਹਨ। ਇਨ੍ਹਾਂ 13 ਸੰਸਦੀ ਸੀਟਾਂ ਉਤੇ ਕੁੱਲ 278 ਉਮੀਦਵਾਰ ਮੈਦਾਨ ਵਿਚ ਹਨ।ਜਿਨ੍ਹਾਂ ਵਿਚੋਂ 24 ਔਰਤਾਂ ਹਨ।ਹੁਸ਼ਿਆਰਪੁਰ (ਐਸ.ਸੀ) ਸੀਟ `ਤੇ ਸਭ ਤੋਂ ਘੱਟ (8 ਉਮੀਦਵਾਰ) ਚੋਣ ਮੈਦਾਨ ਵਿਚ ਹਨ ਜਦਕਿ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਸਭ ਤੋਂ ਵੱਧ (30 ਉਮੀਦਵਾਰ) ਚੋਣ ਮੈਦਾਨ ਵਿਚ ਹਨ।ਰਾਜ ਵਿੱਚ ਕੁੱਲ 23213 ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ ਹਨ।
ਪੰਜਾਬ ਰਾਜ ਵਿਚ ਕੁੱਲ 2,08,92,674 ਵੋਟਰ ਹਨ ਜਿਨ੍ਹਾਂ ਵਿਚੋਂ 1,10,59,828 ਮਰਦ ਵੋਟਰ, 98, 32,286 ਮਹਿਲਾ ਵੋਟਰ, ਅਤੇ 560 ਤੀਜੇ ਲਿੰਗ ਦੇ ਵੋਟਰ ਹਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …