Thursday, June 11, 2026

ਰਾਜਸਥਾਨ ਦੇ ਸ਼ਰਧਾਲੂਆਂ ਨੇ ਲੰਗਰ ਗੁਰੂ ਰਾਮਦਾਸ ਵਿਖੇ ਭੇਟ ਕੀਤੀ 101 ਕੁਇੰਟਲ ਕਣਕ

ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ ਤੇ ਮੈਨੇਜਰ ਮਥਰੇਵਾਲ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਰਾਜਸਥਾਨ ਤੋਂ ਗੁਰੂ-ਘਰ ਦੇ ਸ਼ਰਧਾਲੂਆਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ PUNJ1805201902ਰਾਮਦਾਸ ਜੀ ਵਿਚ 101 ਕੁਇੰਟਲ ਕਣਕ ਭੇਟਾ ਕਰ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ।ਇਹ ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂ ਰਾਜਿਸਥਾਨ ਦੇ ਜਿਲ੍ਹਾ ਹਨੂੰਮਾਨਗੜ੍ਹ ਵਿਚ ਪੈਂਦੇ ਰਾਵਤਸਰ ਦੇ ਰਹਿਣ ਵਾਲੇ ਹਨ ਅਤੇ ਗੁਰੂ ਘਰ ਪ੍ਰਤੀ ਅਥਾਹ ਆਸਥਾ ਰੱਖਦੇ ਹਨ।ਕਣਕ ਭੇਟਾ ਕਰਨ ਲਈ ਪੁੱਜੇ ਸ੍ਰੀ ਸ਼ਿਵ ਭਗਵਾਨ ਜੋਸ਼ੀ ਨੇ ਦੱਸਿਆ ਕਿ ਉਹ ਗੁਰੂ-ਘਰ ਨਾਲ ਜੁੜੇ ਹੋਏ ਹਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਲਈ ਚੱਲਦੇ ਸਰਬ-ਸਾਂਝੇ ਲੰਗਰ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਆਖਿਆ ਕਿ ਦੁਨੀਆ ਅੰਦਰ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਦੀ ਵੱਡੀ ਮਹੱਤਤਾ ਹੈ।ਇਥੇ ਬਿਨ੍ਹਾਂ ਭੇਦ ਭਾਵ ਦੇ ਲੱਖਾਂ ਸੰਗਤਾਂ ਹਰ ਰੋਜ਼ ਲੰਗਰ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿਚ ਨਤਮਸਤਾਕ ਹੋ ਕੇ ਪਰਿਵਾਰਕ ਸੁਖ ਸ਼ਾਂਤੀ ਦੇ ਨਾਲ-ਨਾਲ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਦਰ ਦੀਆਂ ਰਹਿਮਤਾਂ ਸਾਰੀ ਮਨੁੱਖਤਾ ਲਈ ਇਕਸਾਰ ਹਨ ਅਤੇ ਉਹ ਇਥੇ ਸੇਵਾ ਕਰਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ।
         ਸ਼ੋ੍ਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਧਰਮ ਦੇ ਸ਼ਰਧਾਲੂ ਆਪਣੀ ਸ਼ਰਧਾ ਲੈ ਕੇ ਪੁੱਜਦੇ ਹਨ ਤੇ ਗੁਰੂ ਸਾਹਿਬ ਦੇ ਅਸ਼ੀਰਵਾਦ ਲਈ ਭੇਟਾਵਾਂ ਵੀ ਅਰਪਿਤ ਕਰਦੇ ਹਨ। ਉਨ੍ਹਾਂ ਰਾਜਸਥਾਨ ਦੇ ਜੋਸ਼ੀ ਪਰਿਵਾਰ ਵੱਲੋਂ ਗੁਰੂ ਸਾਹਿਬ ਜੀ ਦੇ ਲੰਗਰਾਂ ਲਈ ਕਣਕ ਭੇਟਾ ਕਰਨ ’ਤੇ ਉਨ੍ਹਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਵੀ ਕੀਤਾ।
 ਇਸ ਮੌਕੇ ਰਾਜਸਥਾਨ ਤੋਂ ਪੁੱਜੇ ਸ਼ਰਧਾਲੂ ਤਾਰਾ ਚੰਦ ਜੋਸ਼ੀ, ਪੰਕਜ ਜੋਸ਼ੀ, ਦਾਊਦ ਦਿਆਲ ਜੋਸ਼ੀ, ਗੌਤਮ ਜੋਸ਼ੀ, ਬਹਾਦਰ ਜੀ, ਮੱਖਣ ਸਿੰਘ, ਵਿਸ਼ਨੂੰ ਆਦਿ ਮੌਜੂਦ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply