ਪਠਾਨਕੋਟ, 18 ਮਈ (ਪੰਜਾਬ ਪੋਸਟ ਬਿਊਰੋ) – ਮਾਨਯੋਗ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਡਾਇਰੀਏ ਤੋਂ ਬਚਾਅ ਸਬੰਧੀ
ਵਰਕਸ਼ਾਪ ਸਿਵਲ ਹਸਪਤਾਲ ਵਿੱਚ ਕਰਵਾਈ ਗਈ।ਇਸ ਵਿੱਚ ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ 0 ਤੋਂ 05 ਸਾਲ ਦੇ ਬੱਚਿਆਂ ਦੀਆਂ ਜਿਆਦਾਤਰ ਮੌਤਾਂ ਡਾਇਰੀਆਂ ਕਾਰਨ ਹੁੰਦੀਆਂ ਹਨ।ਉਹਨਾਂ ਦੱਸਿਆ ਕਿ 28-05-2019 ਤੋਂ 09-06-2019 ਤੱਕ ਜਿਲ੍ਹੇ ਵਿੱਚ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਇਹ ਮੁਹਿੰਮ ਚਲਾਉਣ ਦਾ ਉਦੇਸ਼ ਡਾਇਰੀਆ ਕਾਰਨ ਹੋਣ ਵਾਲੀਆਂ ਮੌਤਾਂ ਦਾ ਗਰਾਫ ਜੀਰੋ `ਤੇ ਲੈ ਕੇ ਆਉਣਾ ਹੈ।
ਡਾ. ਨੈਨਾ ਸਲਾਥੀਆ ਨੇ ਕਿਹਾ ਕਿ ਡਾਇਰੀਆ ਕਾਰਨ ਸਰੀਰ ਵਿੱਚ ਹੋਈ ਪਾਣੀ ਦੀ ਕਮੀ ਨੂੰ ਪੂਰਾ ਕਰਨਾ ਬਹੁਤ ਜਰੂਰੀ ਹੁੰਦਾ ਹੈ।ਉਨ੍ਹਾਂ ਵਰਕਸ਼ਾਪ ਦੌਰਾਨ ਹਾਜਰ ਸੀਨੀਅਰ ਮੈਡੀਕਲ ਅਫਸਰਾਂ, ਨੋਡਲ ਅਫਸਰਾਂ, ਆਯੂਰਵੈਦਿਕ ਮੈਡੀਕਲ ਅਫਸਰਾਂ, ਐਲ.ਐਚ.ਵੀ, ਬੀ.ਈ.ਈ ਨੂੰ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਇਆ ਜਾਵੇ। ਇਸ ਦੌਰਾਨ ਜਿਲ੍ਹਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਕਿਹਾ ਕਿ ਬਦਲਦੇ ਮੌਸਮ ਚ ਇਸ ਬਿਮਾਰੀ ਦੇ ਹੋਣ ਦਾ ਖਤਰਾ ਜਿਆਦਾ ਰਹਿੰਦਾ ਹੈ।ਉਹਨਾਂ ਕਿਹਾ ਕਿ ਗਭੀਰ ਸਥਿਤੀ ਵਿੱਚ ਸਰੀਰ ਦਾ ਸਾਰਾ ਪਾਣੀ ਨਿਕਲ ਜਾਣ ਕਾਰਨ ਇਹ ਜਾਨਲੇਵਾ ਵੀ ਹੋ ਸਕਦਾ ਹੈ।ਡਾ. ਕਿਰਨ ਬਾਲਾ ਨੇ ਦੱਸਿਆ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਜਿਲ੍ਹੇ ਵਿੱਚ ਤੀਬਰ ਦਸਤ ਰੋਕੂ ਪੰਦਰਵਾੜੇ ਦੌਰਾਨ 0 ਤੋਂ 5 ਦੇ ਬੱਚਿਆਂ ਨੂੰ ਡਾਇਰੀਆ ਤੋਂ ਬਚਾਉਣ ਲਈ ਲੋਕਾਂ ਨੂੰ ਓ.ਆਰ.ਐਸ, ਜਿੰਕ ਦੀਆਂ ਗੋਲੀਆਂ, ਹੱਥਾਂ ਨੂੰ ਧੋਣ ਦਾ ਤਰੀਕਾ ਅਤੇ ਸਾਫ ਪਾਣੀ ਪੀਣ ਸਬੰਧੀ ਦੱਸਿਆ ਜਾਵੇਗਾ ਅਤੇ ਆਸਾ ਵਰਕਰ ਵਲੋਂ ਘਰ ਘਰ ਜਾ ਕੇ 0 ਤੋਂ 5 ਸਾਲ ਦੇ ਲਗਭਗ 67982 ਬੱਚਿਆਂ ਨੂੰ ਓ.ਆਰ.ਐਸ. ਦੇ ਪੈਕੇਟ ਵੰਡੇ ਜਾਣਗੇ।ਓ.ਆਰ.ਐਸ ਅਤੇ ਜਿੰਕ ਦੇ ਹਰੇਕ ਸਿਹਤ ਸੰਸਥਾ ਪ੍ਰਾਈਵੇਟ ਹਸਪਤਾਲ ਅਤੇ ਆਮ ਜਨਤਕ ਥਾਵਾਂ ਤੇ ਕਾਰਨਰ ਬਣਾਏ ਜਾਣਗੇ। ਸਕੂਲਾਂ ਵਿੱਚ ਵੀ ਹੱਥ ਧੋਣ ਦੇ ਤਰੀਕੇ ਬਾਰੇ ਦੱਸਿਆ ਜਾਵੇਗਾ।
ਇਸ ਮੌਕੇ ਤੇ ਡਾ. ਭੁਪਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਪਠਾਨਕੋਟ, ਡਾ. ਸੰਤੋਸ਼ ਕੁਮਾਰੀ ਸੀਨੀਅਰ ਮੈਡੀਕਲ ਅਫਸਰ ਬੁੰਗਲ ਬਧਾਨੀ, ਡਾ. ਰਵੀ ਕਾਂਤ ਸੀਨੀਅਰ ਮੈਡੀਕਲ ਅਫਸਰ ਨਰੋਟ ਜੈਮਲ ਸਿੰਘ, ਡਾ. ਅਨਿਤਾ ਪ੍ਰਕਾਸ਼ ਸੀਨੀਅਰ ਮੈਡੀਕਲ ਅਫਸਰ ਆਰ.ਐਸ.ਡੀ, ਡਾ. ਨੀਰੂ ਬਾਲਾ ਸੀਨੀਅਰ ਮੈਡੀਕਲ ਅਫਸਰ ਸੁਜਾਨਪੁਰ, ਬੱਚਿਆਂ ਦੇ ਮਾਹਰ ਡਾ. ਵੰਸਿਕਾ ਸ਼ਰਮਾ, ਡਾ. ਰਾਗਵ ਸਾਵਲ, ਡਾ. ਆਕਾਸ਼ ਅਲੂਨਾ, ਅਮਨਦੀਪ ਸਿੰਘ ਜਿਲ੍ਹਾ ਮੌਨਿਟਰਿੰਗ ਅਤੇ ਇਵੈਲੂਏਸ਼ਨ ਅਫਸਰ, ਪੰਕਜ ਕੁਮਾਰ ਜਿਲ੍ਹਾ ਆਰ.ਬੀ.ਐਸ.ਕੇ ਕੁਆਰਡੀਨੇਟਰ, ਗੁਰਪ੍ਰੀਤ ਕੌਰ ਜਿਲ੍ਹਾ ਕਮਿਊਨਟੀ ਮੋਬਲਾਇਜਰ ਆਦਿ ਹਾਜਰ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media