ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਕਿ
ਸਿੱਖ ਜਥੇਬੰਦੀਆਂ ਦੀ ਵਿਸ਼ਵ ਪੱਧਰੀ ਤਾਲਮੇਲ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ।ਜਿਸ ਦੀ ਸਰਪ੍ਰਸਤੀ ਉਨਾਂ ਨੇ ਕੀਤੀ ਅਤੇ ਗਿ: ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਗਿ: ਮਲਕੀਤ ਸਿੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵਿਸ਼ੇਸ਼ ਤੌਰ `ਤੇ ਸ਼ਮੂਲੀਅਤ ਕੀਤੀ।ਕਮੇਟੀ ਦੇ ਕੋਆਰਡੀਨੇਟਰ ਗੁਰਮੀਤ ਸਿੰਘ ਨੇ ਮੀਟਿੰਗ ਦੇ ਏਜੰਡੇ ਸਬੰਧੀ ਜਾਣਕਾਰੀ ਦਿੱਤੀ ਅਤੇ ਸਮੂਹ ਹਾਜ਼ਰ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਸਬੰਧੀ ਉਲੀਕੇ ਜਾ ਰਹੇ ਪ੍ਰੋਗਰਾਮ ਸਾਂਝੇ ਕਰਨ ਦੀ ਬੇਨਤੀ ਕੀਤੀ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਇੰਦਰਪਾਲ ਸਿੰਘ ਡਾਇਰੈਕਟਰ ੳਵਰਸੀਜ਼ ਨੇ ਜਥੇਬੰਦੀ ਵੱਲੋਂ ਉਲੀਕੇ ਪ੍ਰੋਗਰਾਮ ਜਿਹਨਾਂ ਵਿਚ ਯੁਨੈਸਕੋ ਵੱਲੋਂ ਮਨਾਏ ਜਾ ਰਹੇ ਸਥਾਨਕ ਭਾਸ਼ਾਵਾਂ ਦੇ ਅੰਤਰਰਾਸ਼ਟਰੀ ਵਰੇ ਨੂੰ ਸਮਰਪਿਤ “ਗੁਰੂ ਨਾਨਕ, ਦੀ ਮਿਸਟਿਕ ਕਮਊਨੀਕੇਸ਼ਨ ਆਫ ਇੰਡੀਜਨਿਅਸ ਲੈਂਗੂਏਜ਼” ਸਬੰਧੀ ਸੈਮੀਨਾਰ ਸਤੰਬਰ ਦੇ ਮਹੀਨੇ ਵਿਚ ਕਰਵਾਇਆ ਜਾ ਰਿਹਾ ਹੈ।ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਵਿਖੇ ਵਿਸ਼ਵ ਸਿੱਖ ਵਿਦਿਆਰਥੀ ਤੇ ਯੁਵਕ ਕਾਨਫਰੰਸ ਕਰਵਾਈ ਜਾਵੇਗੀ।
ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਅਤੇ ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ੍ਹ ਬਠਿੰਡਾ ਦੇ ਵਾਇਸ ਚਾਂਸਲਰ ਡਾ: ਜਸਵਿੰਦਰ ਸਿੰਘ ਢਿਲੋਂ ਨੇ ਸੁਲਤਾਨਪੁਰ ਲੋਧੀ ਵਿਖੇ 27 ਸਤੰਬਰ 2019 ਤੋਂ ਕਰਵਾਈ ਜਾ ਰਹੀ 67ਵੀਂ ਵਿਸ਼ਵ ਸਿੱਖ ਕਾਨਫਰੰਸ ਬਾਰੇ ਜਾਣਕਾਰੀ ਦਿੱਤੀ ਅਤੇ ਇਸੇ ਤਰ੍ਹਾਂ ਹੀ ਬਾਕੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪੋ-ਆਪਣੀ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਸਾਂਝੀ ਕੀਤੀ ਜਿਨ੍ਹਾਂ ਵਿਚ ਜਸਜੀਤ ਸਿੰਘ ਪ੍ਰਧਾਨ (ਬੇਸਿਕ ਆਫ ਸਿੱਖੀ), ਡਾ: ਖੁਸ਼ਹਾਲ ਸਿੰਘ (ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ), ਖਾਲਸਾ ਏਡ ਇੰਗਲੈਂਡ, ਪ੍ਰਿੰਸੀਪਲ ਸੁਰਿੰਦਰ ਸਿੰਘ (ਸਿੱਖ ਮਿਸ਼ਨਰੀ ਕਾਲਜ ਲੁਧਿਆਣਾ), ਗੁਰਜੋਤ ਸਿੰਘ (ਸਿੱਖ ਕੌਂਸਲ ਆਨ ਰੀਲੀਜ਼ਨ ਐਂਡ ਐਜੂਕੇਸ਼ਨ ਯੂ.ਐਸ.ਏ), ਇਬਾਤ ਸਿੰਘ (ਈਕੋ ਸਿੱਖ ਯੂ.ਐਸ.ਏ), ਇੰਜੀ: ਹਰਕੀਰਤ ਸਿੰਘ ਚੰਡੀਗੜ੍ਹ (ਸਤਿਨਾਮ ਸਰਬ ਕਲਿਆਣ ਟਰੱਸਟ ਯੂ.ਐਸ.ਏ), ਤਰਲੋਚਨ ਸਿੰਘ (ਸਰਬ ਰੋਗ ਕਾ ਅਉਖਦੁ ਨਾਮ ਮਿਸ਼ਨ ਚੰਡੀਗੜ੍ਹ), ਸਰਬਜੀਤ ਸਿੰਘ ਰੇਣੁਕਾ (ਸੁਕ੍ਰਿਤ ਟਰੱਸਟ ਲੁਧਿਆਣਾ), ਜਰਨੈਲ ਸਿੰਘ (ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਲੁਧਿਆਣਾ), ਮਹਿੰਦਰਜੀਤ ਸਿੰਘ (ਯੂਨਾਇਟਡ ਸਿੱਖਜ਼ ਯੂ.ਐਸ.ਏ), ਡਾ ਦਲਜੀਤ ਸਿੰਘ ਵਿਰਕ (ਡਰਬੀ ਯੂ.ਕੇ), ਬਲਜਿੰਦਰਪਾਲ ਸਿੰਘ ਡਾਇਰੈਕਟਰ ਅਤੇ ਜਤਿੰਦਰਪਾਲ ਸਿੰਘ ਚੇਅਰਮੈਨ (ਸਟੱਡੀ ਸਰਕਲ)।ਇਸ ਮੌਕੇ ਕੋਆਰਡੀਨੇਸ਼ਨ ਕਮੇਟੀ ਦੇ ਪ੍ਰੋਗਰਾਮਾਂ ਦੇ ਏਜੰਡੇ ਸਬੰਧੀ ਬਰੋਸ਼ਰ ਵੀ ਰੀਲੀਜ਼ ਕੀਤਾ ਗਿਆ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media