ਅੱਜ ਸਵੇਰ ਤੋ ਹੀ ਗਰਮੀ ਬਹੁਤ ਸੀ ਉਪਰੋਂ ਕਹਿਰ ਦੀ ਧੁੱਪ ਸਰੀਰ `ਚ ਜਾਨ ਕੱਢਣ ਲਈ ਕਾਹਲੀ ਸੀ।ਹਰਜੀਤ ਨੇ ਕਿਤੇ ਰਿਸ਼ਤੇਦਾਰੀ `ਚ ਜਾਣਾ ਸੀ ਗੱਡੀ ਬਹੁਤ ਲਿਬੜੀ ਹੋਣ ਕਰਕੇ ਉਸ ਨੇ ਸੋਚਿਆ ਇਸ ਨੂੰ ਘਰ ਹੀ ਧੋ ਲੈਨੇ ਆ ਨਾਲੇ ਲੱਗਦੇ ਹੱਥ ਘਰ ਦੀ ਮੋਟਰ `ਤੇ ਠੰਡੇ ਠੰਡੇ ਪਾਣੀ ਨਾਲ ਖੁਦ ਨਹਾ ਲਵਾਂਗਾ।
ਹਾਲੇ ਗੱਡੀ ਅੱਧੀ ਕੁ ਧੋਤੀ ਕੇ ਘਰ ਵਾਲੀ ਨੇ ਮਾਰੀ ਜੀ ਮੈ ਕਿਹਾ ਪਹਿਲਾ ਰੋਟੀ ਖਾ ਲੈਂਦੇ।
ਹਰਜੀਤ – ਬੱਸ ਖਾਨਾ ਥੋੜ੍ਹਾ ਟਾਈਮ ਹੋਰ ਲੱਗੂ ਏਨਾ ਕਹਿ ਕੇ ਉਹ ਦੁਬਾਰਾ ਗੱਡੀ `ਤੇ ਪਾਣੀ ਪਾਉਣ ਹੀ ਲੱਗਾ ਸੀ ਕਿ ਉਸ ਦੀ ਨਜ਼ਰ ਗਰਮੀ ਨਾਲ ਹਫ ਰਹੇ ਡੰਗਰਾਂ `ਤੇ ਜਾ ਪਈ।ਮਨ ਬੜਾ ਦੁਖੀ ਹੋਇਆ ਕਿ ਬੇਚਾਰੇ ਬੇਜ਼ੁਬਾਨਾਂ ਦੀ ਵੀ ਕੋਈ ਜੂਨ ਆ ਬੰਦਾ ਖੁੱਦ ਤਾਂ ਗਰਮੀ ਸਰਦੀ ਤੋਂ ਬਚਣ ਲਈ ਸੌ ਪ੍ਰਬੰਧ ਕਰ ਲੈਂਦਾ ਏ।ਇੰਨਾ ਸੋਚ ਕੇ ਮਨ `ਚ ਖਿਆਲ ਆਇਆ ਕਿ ਕਿਉ ਨਾ ਇਹਨਾ ਨੂੰ ਪੱਖਾ ਲਾ ਦੇਵਾਂ।
ਜਦ ਉਸ ਨੇ ਪੱਖਾ ਚਲਾਇਆ ਤਾਂ ਪੱਖੇ ਦਾ ਮੂੰਹ ਥੋੜ੍ਹਾ ਹੋਰ ਪਾਸੇ ਸੀ, ਉਸ ਨੇ ਉਸ ਨੂੰ ਠੀਕ ਕਰਨ ਲਈ ਚੱਲਦੇ ਪਖੇ ਨੂੰ ਜਿਉਂ ਹੀ ਹੱਥ ਲਾਇਆ, ਉਹ ਨਾਲ ਹੀ ਚਿੰਬੜ ਗਿਆ ਪੈਰਾਂ ਤੋਂ ਨੰਗਾ ਅਤੇ ਪਾਣੀ ਨਾਲ ਭਿੱਜਿਆ ਹੋਇਆ ਸੀ।ਉਪਰੋਂ ਪੱਖਾ ਵੀ ਕਰੰਟ ਮਾਰਦਾ ਹੋਣ ਕਰਕੇ ਹਰਜੀਤ ਬੱਸ ਥਾਂ `ਤੇ ਹੀ ਢੇਰੀ ਹੋ ਗਿਆ।ਘਰ `ਚ ਪਿਆ ਚੀਕ ਚਿਹਾੜਾ ਸੁਣ ਮਦਦ ਲਈ ਆਂਢ ਗੁਆਂਢ ਇਕੱਠਾ ਹੋ ਗਿਆ।ਪਰ ਹੁਣ `ਤੇ ਬਹੁਤ ਦੇਰ ਹੋ ਚੁੱਕੀ ਸੀ।ਮਾਂ-ਬਾਪ ਦਾ ਲਾਡਾਂਾ ਚਾਵਾਂ ਨਾਲ ਪਾਲਿਆ ਦੋ ਭੈਣਾਂ ਦਾ ਭਰਾ ਹਰਜੀਤ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕਾ ਸੀ।
ਬਲਤੇਜ ਸੰਧੂ
ਬੁਰਜ ਲੱਧਾ ਬਠਿੰਡਾ
ਮੋ – 9465818158