ਗਲੀ ’ਚ ਖੜ੍ਹਾ ਨਿਰੰਜਨ ਸਿੰਘ ਨੌਜਵਾਨ ਤੋਂ ਕੁੱਝ ਪੁੱਛ ਰਿਹਾ ਸੀ।ਕੋਲੋਂ ਲੰਘਦੇ 10 ਜਮਾਤ ਪੜੇ ਮੁੱਖੇ ਨੂੰ ਹੋਰ ਹੀ ਜਚ ਗਿਆ ਤੇ ਬੋਲਿਆ ਨੰਜੀ ਤੂੰ ਅੱਜ ਦੇ ਪੜੇ ਲਿਖੇ ਕੰਪਿਊਟਰ ਯੁੱਗ ਤੋਂ ਕੀ ਪੁੱਛ ਰਿਹਾ ਹੈ।
ਨੰਜੀ ਨੇ ਕਿਹਾ ਕਿ ਮੈਂ ਤਾਂ ਐਵੇਂ ਸਰਸਰੀ ਗੱਲ ਕਰ ਰਿਹਾ ਸੀ ਮੇਰੀ ਡਰੰਮ ’ਚ ਪਾਈ ਕਣਕ ਨੂੰ ਸੁਸਰੀ ਲੱਗ ਗਈ ਹੈ ਕੋਈ ਹੱਲ ਦੱਸ।
ਮੁੱਖੇ ਨੇ ਵਿਅੰਗਮਈ ਅੰਦਾਜ਼ `ਚ ਕਿਹਾ ਕਿ ਜਦ ਕਣਕ, ਛੋਲੇ ਮਿੱਟੀ ਦੇ ਬਣੇ ਬੁਖਾਰਿਆਂ (ਭੜੋਲਿਆਂ) ਨੂੰ ਪੁਰਾਣੀਆਂ ਸਵਾਤਾਂ (ਕਮਰੇ) ’ਚ ਰੱਖਿਆ ਜਾਂਦਾ ਸੀ ਤਾਂ ਕਣਕ ਨੂੰ ਸੁਸਰੀ, ਛੋਲਿਆਂ ਨੂੰ ਢੋਰਾ ਤੇ ਲੱਕੜੀ ਦੇ ਦਰਵਾਜਿਆਂ ਨੂੰ ਸਿਉਂਕ ਲੱਗਦੀ ਸੀ, ਉਹ ਆਪਣੇ ਵੱਸ ਤੋਂ ਬਾਹਰ ਦੀ ਗੱਲ ਸੀ ਕਿਉਂਕਿ ਉਸ ਵੇਲੇ ਕੀੜੇ ਮਾਰ ਦਵਾਈਆਂ ਨਹੀਂ ਸਨ।
ਪਰ ਅੱਜ ਨੌਜਵਾਨ ਪੀੜ੍ਹੀ ’ਚ ਮੋਬਾਈਲ ਫੋਨ ’ਤੇ ਨੈਟਵਰਕ, ਵੱਟਸਅੱਪ, ਫੇਸਬੁੱਕ, ਪੱਬ ਜੀ ਦੀਆਂ ਗੇਮਾਂ ਖੇਡਣ ਦਾ ਜਿਹੜਾ ਭੁੱਸ ਪ੍ਰਫੁੱਲਤ ਹੋ ਗਿਆ ਹੈ ਅਤੇ ਜੋ ਸਿਆਸੀ ਸਿਉਂਕ ਸਾਡੇ ਦੇਸ਼ ਨੂੰ ਚੁੰਬੜ ਚੁੱਕੀ ਹੈ, ਉਸ ਬਾਰੇ ਪੁੱਛ ਇਹ ਪਾੜੇ ਕਿੰਨੇ ਕੁ ਫ਼ਿਕਰਮੰਦ ਹਨ।
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
ਜਿਲ੍ਹਾ ਲੁਧਿਆਣਾ।
ਮੋ – 98763-22677
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …