
ਨਵੀ ਦਿੱਲੀ, 15 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਇੰਟ ਸਕੱਤਰ ਅਤੇ ਕਾਲਕਾ ਜੀ ਹਲਕੇ ਤੋਂ ਭਾਜਪਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਅੱਜ ਆਪਣੇ ਹਲਕੇ ਵਿਖੇ ਜੰਮੂ ਕਸ਼ਮੀਰ ਵਿੱਚ ਆਈ ਆਪਦਾ ਪ੍ਰਭਾਵਿਤਾਂ ਲਈ ਸਹਾਇਤਾ ਸਮੱਗਰੀ ਇਕੱਤਰ ਕਰਨ ਵਾਸਤੇ ਕਸ਼ਮੀਰ ਆਪਦਾ ਸਹਾਇਤਾ ਯਾਤਰਾ ਕੱਢੀ। ਆਰੀਆ ਸਮਾਜ ਮੰਦਰ ਏ ਬਲਾਕ ਕਾਲਕਾਜੀ ਤੋ ਸ਼ਰੂ ਹੋਈ ਇਹ ਯਾਤਰਾ ਵੱਖ-ਵੱਖ ਬਗ਼ਾਰਾਂ ਅਤੇ ਮੁਹੱਲਿਆਂ ਤੋ ਹੁੰਦੀ ਹੋਈ ਮੀਰਾਂ ਬਾਈ ਮੰਦਿਰ ਗੋਬਿੰਦਪੁਰੀ ਵਿਖੇ ਸਮਾਪਤ ਹੋਈ। ਇਲਾਕੇ ਦੇ ਲੋਕਾਂ ਨੇ ਜਿਥੇ ਵਿਧਾਇਕ ਵੱਲੋ ਸਮਾਜਿਕ ਸਰੋਕਾਰ ਨੂੰ ਮੁੱਖ ਰੱਖਕੇ ਕੱਢੀ ਜਾ ਰਹੀ ਇਸ ਯਾਤਰਾ ਦੀ ਸ਼ਲਾਘਾ ਕੀਤੀ।ਉਥੇ ਹੀ ਲੋਕਾਂ ਨੇ ਬਿਸਕੁੱਟ, ਕੰਬਲ, ਰਸ, ਦਵਾਈਆਂ ਅਤੇ ਊਨੀ ਕੱਪੜੇ ਕਾਲਕਾ ਨੂੰ ਸੋਂਪ ਕੇ ਕਸ਼ਮੀਰੀਆਂ ਦਾ ਇਸ ਦੁੱਖ ਦੀ ਘੜੀ ਵਿੱਚ ਸਹਿਯੋਗ ਦੇਣ ਦੀ ਕੋਸ਼ਿਸ਼ ਕੀਤੀ। ਇਸ ਯਾਤਰਾ ਦੋਰਾਨ ਇਕੱਤਰ ਹੋਈ ੪ ਟਰੱਕ ਸਮੱਗਰੀ ਨੂੰ ਕਾਲਕਾ ਵੱਲੋ ਕਸ਼ਮੀਰ ਭੇਜਣ ਲਈ ਭਾਜਪਾ ਦਫਤਰ ਭੇਜ ਦਿੱਤਾ ਗਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media