Friday, March 28, 2025

ਧਰਮ ਪ੍ਰਚਾਰ ਲਹਿਰ ਦਾ ਮੁਖ ਨਿਸ਼ਾਨਾ ਸੰਗਤਾਂ ਨੂੰ ਗੁਰੂ ਗ੍ਰੰਥ ਅਤੇ ਪੰਥ ਨਾਲ ਜੋੜਨਾ – ਜਥੇ. ਬਲਦੇਵ ਸਿੰਘ

15 ਡੇਰਾ ਪ੍ਰੈਮੀ ਪਰਿਵਾਰਾਂ ਨੇ ਸਿੱਖ ਪੰਥ ‘ਚ ਕੀਤੀ ਵਾਪਸੀ, 85 ਪ੍ਰਾਣੀਆਂ ਨੇ ਕੀਤਾ ਅੰਮ੍ਰਿਤਪਾਨ

PPN15091413
ਅੰਮ੍ਰਿਤਸਰ, 15ਸਤੰਬਰ – ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਮੁੱਖੀ ਧਰਮ ਪ੍ਰਚਾਰ ਲਹਿਰ ਦੀ ਦਿਸ਼ਾ ਨਿਰਦੇਸ਼ਨਾਂ ਤੇ ਧਰਮ ਪ੍ਰਚਾਰ ਲਹਿਰ ਦੇ 129 ਵੇਂ ਗੇੜ ਦੀ ਸਮਾਗਮਾਂ ਦੀ ਲੜੀ ਦਾ ਮੁੱਖ ਸਮਾਗਮ ਹਲਕਾ ਬਾਘਾ ਪੁਰਾਣਾ ਦੇ ਜਿਲ੍ਹਾਂ ਮੋਗਾ ਦੇ ਪਿੰਡ ਮੰਗੇਵਾਲਾ ਵਿਖੇ ਪੰਥਕ ਜਾਹੋ ਜਲਾਲ ਨਾਲ ਸੰਪਨ ਹੋਇਆ। ਜਥੇਦਾਰ ਬਲਦੇਵ ਸਿੰਘ ਵੱਲੋਂ ਮੁੱਖ ਦਫਤਰ ਸ਼ਹੀਦ ਗੰਜ ਰੇਲਵੇ ਕਾਲੋਨੀ ਬੀ ਬਲਾਕ ਵੱਲੋਂ ਬਿਆਨ ਜਾਰੀ ਕਰਦਿਆਂ ਦਸਿਆ ਕਿ ਧਰਮ ਪ੍ਰਚਾਰ ਲਹਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਅਤੇ ਸਿੱਖ ਰਹਿਤ ਮਰਯਾਦਾ ਮੁਤਾਬਕ ਹਰ ਪਿੰਡ ਹਰ ਘਰ ਤੱਕ ਪਹੁੰਚ ਅਪਣਾਕੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਪਿਛਲੇ 9 ਸਾਲਾਂ ਤੋਂ ਸਿੱਖ ਪੰਥ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਦਸਿਆ ਕਿ ਖਾਲਸਾ ਇੰਟਰਨੈਂਸ਼ਂਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਭਾਈ ਬਲਵਿੰਦਰ ਸਿੰਘ ਨਨੂੰਆਂ ਅਤੇ ਇੰਟਰਨੈਸ਼ਨਲ ਧਰਮ ਪ੍ਰਚਾਰ ਲਹਿਰ ਟਰੱਸਟ ਦੇ ਪ੍ਰਧਾਨ ਭਾਈ ਨਿਸ਼ਾਨ ਸਿੰਘ ਇਟਲੀ ਵੱਲੋਂ ਭਰਭੂਰ ਸਹਿਯੋਗ ਨਾਲ ਧਰਮ ਪ੍ਰਚਾਰ ਲਹਿਰ ਦੇ ਸਮਾਗਮਾਂ ਦੀ ਲੜੀ ਨਿਰੰਤਰ ਜਾਰੀ ਹੈ ਅਤੇ ਪਤਿਤ ਨੌਜਵਾਨਾਂ ਨੂੰ ਪੰਥ ਦੀ ਮੁੱਖ ਧਾਰਾ ਵਿਚ ਸ਼ਾਮਲ ਕਰਨ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਗੁਰਦੁਆਰਾ ਸਾਹਿਬ ਪਿੰਡ ਮੰਗੇ ਵਾਲਾ ਵਿਖੇ ਹੋਏ ਸਮਾਗਮ ਦੌਰਾਨ 15 ਡੇਰਾ ਪ੍ਰੇਮੀ ਪਰਿਵਾਰਾਂ ਨੇ ਅੰਮ੍ਰਿਤਪਾਨ ਕਰਕੇ ਸਿੱਖ ਪੰਥ ‘ਚ ਵਾਪਸੀ ਕੀਤੀ। ਜਿਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 85 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਜਿਨ੍ਹਾਂ ਨੂੰ ਕਕਾਰ ਭੇਟਾ ਰਹਿਤ ਦਿਤੇ ਗਏ ਅਤੇ 95 ਤੋਂ ਉੱਪਰ ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਲਿਆ ਜਿਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਜਥੇਦਾਰ ਬਲੇਦੇਵ ਸਿੰਘ ਨੇ ਕਿਹਾ ਕਿ ਧਰਮ ਪ੍ਰਚਾਰ ਲਹਿਰ ਦੇ ਸਮਾਗਮ ਨਿਸ਼ਕਾਮ ਅਤੇ ਸੇਵਾ ਭਾਵਨਾ ਨਾਲ ਕੀਤੇ ਜਾਂਦੇ ਹਨ ਅਤੇ ਮੁੱਖ ਨਿਸ਼ਾਨਾ ਗੁਰੂ ਗ੍ਰੰਥ ਅਤੇ ਪੰਥ ਨਾਲ ਜੋੜਨਾ ਹੈ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply