
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ)- ਡੀ.ਏ.ਵੀ. ਪਬਲਿਕ ਸਕੂਲ ਰੋਡ, ਅੰਮ੍ਰਿਤਸਰ ਨੇ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ।ਭਾਰਤ ਦੀ ਸੰਵਿਧਾਨਿਕ ਸਭਾ ਨੇ 1949 ਵਿੱਚ ਹਿੰਦੀ ਨੂੰ ਦਫ਼ਤਰੀ ਭਾਸ਼ਾ ਦੇ ਤੌਰ ਤੇ ਅਪਨਾਇਆ। ਹਿੰਦੀ ਇੱਕ ਅਮੀਰ ਭਾਸ਼ਾ ਹੈ।ਸਕੂਲ ਦੇ ਵਿਦਿਆਰਥੀਆਂ ਨੇ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਵਿੱਚ ਅਪਨਾ ਕੇ ਬੜਾ ਮਾਣ ਮਹਿਸੂਸ ਕੀਤਾ ਅਤੇ ਆਪਣਾ ਪਿਆਰ ਅਤੇ ਆਦਰ ਦਿਖਾਇਆ।ਉਨ੍ਹਾਂ ਨੇ ਕਵਿਤਾਵਾਂ ਬੋਲੀਆਂ ਅਤੇ ਭਾਸ਼ਾ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਬੋਲਿਆ ।ਇਸ ਮੌਕੇ ਤੇ ਹਿੰਦੀ ਮੈਗਜ਼ੀਨ ‘ਤਿਨਕੇ’ ਦਾ ਅਠਾਰ੍ਹਵਾਂ ਅਡੀਸ਼ਨ ਜਾਰੀ ਕੀਤਾ ਗਿਆ। ਇਹ ਮੈਗਜ਼ੀਨ ਹਿੰਦੀ ਦਿਵਸ ਤੇ ਹਰ ਸਾਲ ਜਾਰੀ ਕੀਤਾ ਜਾਂਦਾ ਹੈ ।ਇਹ ਹੱਥ ਲਿਖਤ ਮੈਗਜ਼ੀਨ ਦਸਵੀ੍ਵ ਜਮਾਤ ਦੇ ਵਿਅਿਦਾਰਥੀਆਂ ਦਾ ਕਿਰਿਆਤਮਕ ਕੰਮ ਦਿਖਾਉ੍ਵਦਾ ਹੈ ।ਇਹ ਮੈਗਜ਼ੀਨ ਵਿਦਿਆਰਥੀਆਂ ਦੇ ਕਿਰਿਆਤਮਕ ਕੰਮ ਹੀ ਨਹੀ੍ਵ ਦਿਖਾਉ੍ਵਦਾ ਸਗ੍ਵੋ ਇਸਦੇ ਨਾਲ ਨਵੀ੍ਵ ਪੀੜ੍ਹੀ ਵਿੱਚ ਹਿੰਦੀ ਦੀ ਵਰਤ੍ਵੋ ਵਿੱਚ ਵਾਧੇ ਦੇ ਉਦੇਸ਼ ਉਪੱਰ ਚਾਨਣਾ ਵੀ ਪਾਉ੍ਵਦਾ ਹੈ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਸਕੂਲ ਦੇ ਪ੍ਰਬੰਧਕ ਡਾ: ਕੇ.ਐਨ. ਕੌਲ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਹਿੰਦੀ ਦਿਵਸ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਰਾਸ਼ਟਰੀ ਭਾਸ਼ਾ ਦਾ ਸਤਿਕਾਰ ਕਰਨਾ ਅਤੇ ਇਸਨੂੰ ਸਾਰੀ ਦੁਨੀਆਂ ਵਿੱਚ ਫੈਲਾਉਣਾ ਸਾਡਾ ਫ਼ਰਜ਼ ਹੈ।ਸਕੂਲ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਹਿੰਦੀ ਸਾਡਾ ਮਾਣ ਹੈ ਅਤੇ ਸਾਡਾ ਉਦੇਸ਼ ਹੋਣਾ ਚਾਹੀਦਾ ਹੈ ਕਿ ਇਸਨੂੰ ਵਿਸ਼ਵ ਸਤਰ ਤੇ ਫੈਲਾਈਏ ।ਉਨ੍ਹਾਂ ਨੇ ਰਾਸ਼ਟਰੀ ਭਾਸ਼ਾ ਨੂੰ ਸਮਰਪਿਤ ਹਿੰਦੀ ਮੈਗਜ਼ੀਨ ਨੂੰ ਬਣਾਉਣ ਵਿੱਚ ਕੀਤੀ ਮਿਹਨਤ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Punjab Post Daily Online Newspaper & Print Media