ਭਿੱਖੀਵਿੰਡ, 29 ਮਈ (ਪੰਜਾਬ ਪੋਸਟ – ਹਰਮੀਤ ਭੁੱਲਰ) – ਲਗਾਤਾਰ ਦੂਜੀ ਵਾਰ ਵੱਡੀ ਜਿੱਤ ਨਾਲ ਸੱਤਾ ਵਿੱਚ ਆਉਣ ਵਾਲੀ ਮੋਦੀ ਸਰਕਾਰ ਦੇਸ਼ ਦੇ ਹਿੱਤ `ਚ
ਕੰਮ ਕਰੇਗੀ ਅਤੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ `ਤੇ ਪੂਰੀ ਉਤਰੇਗੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਬੀਰ ਸਿੰਘ ਪਿੰਡ ਵਾਂ ਤਾਰਾ ਸਿੰਘ ਨੇ ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਦੀ ਜਿੱਤ `ਤੇ ਸਮੂਹ ਲੀਡਰਸ਼ਿਪ ਤੇ ਵਰਕਰਾ ਨੂੰ ਵਧਾਈ ਦਿੱਤੀ।ਇਸ ਮੌਕੇ ਡਾ ਨਿਰਮਲ ਸਿੰਘ ਡੱਲ, ਪਰਮਜੀਤ ਸਿੰਘ ਸਰਪੰਚ ਡੱਲ, ਸੁੱਖ ਪ੍ਰਧਾਨ ਆਧੀ, ਜਗਤਾਰ ਸਿੰਘ, ਲੱਧਾ ਸਿੰਘ, ਲਵਦੀਪ ਸਿੰਘ, ਗੁਰਮੇਜ ਸਿੰਘ, ਸੁਖਦੇਵ ਸਿੰਘ ਫ਼ੌਜੀ ਆਦਿ ਆਗੂ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media